( ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਅਤੇ ਨਾਲ ਅਕਾਲੀ ਆਗੂ ਤੇ ਵਰਕਰ)
ਹਲਕਾ ਕਾਦੀਆਂ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਗੁਰਇਕਬਾਲ ਸਿੰਘ ਮਾਹਲ ਵੱਲੋਂ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ
ਕਾਦੀਆਂ 24 ਸਤੰਬਰ (ਅਸ਼ੋਕ ਨਈਅਰ/ ਅਵਿਨਾਸ਼ ) : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ ਵੱਖ ਪਿੰਡ ਠੱਕਰ ਸੰਧੂ,ਦੀਪੇਵਾਲ ,ਦੇਵੀਦਾਸਪੁਰ ,ਅਤੇ ਹੋਰਨਾਂ ਪਿੰਡਾਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਬੰਦ ਦਾ ਸੱਦਾ ਦਿੱਤਾ ਗਿਆ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਹਿਮ ਯੋਗਦਾਨ ਪਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਵਿੱਚ ਹਲਕਾ ਕਾਦੀਆਂ ਤੋਂ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੱਕਾਂ ਵਿੱਚ ਖੜ੍ਹੇ ਹੋ ਕੇ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਰੱਦ ਕਰਵਾਉਣ ਦੇ ਲਈ ਉਨ੍ਹਾਂ ਦੇ ਨਾਲ ਹਨ ਅਤੇ ਹਮੇਸ਼ਾ ਹੀ ਨਾਲ ਰਹਿਣਗੇ ।ਮਾਹਲ ਨੇ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਰਡੀਨੈੱਸ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਤੇ ਉਹ ਹਮੇਸ਼ਾ ਹੀ ਕਰਦੇ ਰਹਿਣਗੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਦਾ ਜੋ ਧਰਨਾ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਇਨ੍ਹਾਂ ਦੇ ਨਾਲ ਸਿਰਫ ਕਿਸਾਨ ਨੂੰ ਹੀ ਫਰਕ ਨਹੀਂ ਪਵੇਗਾ ਇਸ ਦੇ ਨਾਲ ਹਰੇਕ ਵਰਗ ਦੇ ਵਪਾਰੀ ਅਤੇ ਛੋਟੇ ਮੋਟੇ ਦੁਕਾਨਦਾਰਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋਵੇਗਾ ਜਿਸ ਦੇ ਕਾਰਨ ਪੰਜਾਬ ਭਰ ਦੇ ਕਿਸਾਨ ਅੱਜ ਸੜਕਾਂ ਦੇ ਉੱਤੇ ਉੱਤਰ ਕੇ ਇਨ੍ਹਾਂ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਹੁਕਮ ਹੋਇਆ ਸੀ ਜਿਸ ਦੇ ਚੱਲਦਿਆਂ ਉਹ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਆਗੂ ਤੇ ਵਰਕਰ ਕਿਸਾਨਾਂ ਦੇ ਨਾਲ ਡੱਟ ਕੇ ਆਰਡੀਨੈਂਸ ਦਾ ਵਿਰੋਧ ਕਰਨਗੇ ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਕੇਂਦਰੀ ਮੰਤਰੀ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦੇ ਨਾਲ ਡੱਟ ਕੇ ਖੜ੍ਹੇ ਰਹਿਣ ਦਾ ਫੈਸਲਾ ਜੋ ਲਿਆ ਗਿਆ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਅਤੇ ਹਮੇਸ਼ਾ ਹੀ ਕਿਸਾਨਾਂ ਦੀ ਪਾਰਟੀ ਰਹੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ, ਸੀਨੀਅਰ ਅਕਾਲੀ ਆਗੂ ਜੋਨ ਮਸੀਹ ਰਣੀਆਂ, ਪ੍ਰੇਮ ਸਿੰਘ ਘੁੰਮਣ ,ਚਰਨਜੀਤ ਸਿੰਘ ਪੰਡੋਰੀ, ਇੰਦਰਿਆਸ ਹੰਸ, ਕਸ਼ਮੀਰ ਸਿੰਘ ਜ਼ੀਰਾ,ਹਰਜੀਤ ਸਿੰਘ ਛੋਟੇਪੁਰ,ਸੁੱਚਾ ਸਿੰਘ ਨੰਬਰਦਾਰ,ਸਾਬਕਾ ਸਰਪੰਚ ਦਲੇਰ ਸਿੰਘ, ਹਰਜੀ ਸੰਘਰੀਆ, ਓਮ ਪ੍ਰਕਾਸ਼ ਅਖਲਾਸਪੁਰ, ਗੁਰਦੀਪ ਸਿੰਘ, ਕਰਮਜੀਤ ਸਿੰਘ ,ਸਾਬਕਾ ਇੰਸਪੈਕਟਰ ਨਿਰਮਲ ਸਿੰਘ ਮਹਾਂਦੇਵ ਕਲਾਂ, ਸਾਬਕਾ ਸਰਪੰਚ ਪਰਮਜੀਤ ਸਿੰਘ ਗੁਰਦਾਸ ਨੰਗਲ, ਕੁਲਬੀਰ ਸਿੰਘ ਸ਼ਾਹ, ਮੁਸ਼ਤਾਕ ਬੱਲ ,ਰੌਣਕੀ ਰਾਮ ਸਰਪੰਚ, ਸਤਨਾਮ ਸਿੰਘ ਬੱਲ ,ਸੂਬਾ ਸਿੰਘ ਸੰਘਰ, ਬਲਵਿੰਦਰ ਸਿੰਘ ਸਰਪੰਚ ਬੱਲ, ਡਾਕਟਰ ਕਾਹਲੋਂ ਕੋਟ ਸੰਤੋਖ ਰਾਏ ,ਯੁਵਰਾਜ ਸਿੰਘ ਗੁਰਦਾਸ ਨੰਗਲ ,ਕੈਪਟਨ ਰਣਧੀਰ ਸਿੰਘ ਕੰਗ ,ਸਾਬਕਾ ਸਰਪੰਚ ਅਵਤਾਰ ਸਿੰਘ ਦੀਪੇਵਾਲ, ਸਾਬਕਾ ਸਰਪੰਚ ਦੇਵੀਦਾਸਪੁਰ ਗੁਰਮੀਤ ਸਿੰਘ ,ਆਸ਼ੂ ਸਿੱਧੂ ,ਬਲਦੇਵ ਸਿੰਘ ,ਕਰਨੈਲ ਸਿੰਘ ਸਲਵਿੰਦਰ ਸਿੰਘ ,ਸਾਬਕਾ ਪੰਚ ਸਰਜੋਗ ਸਿੰਘ, ਕਸ਼ਮੀਰ ਸਿੰਘ, ਕੇਵਲ ਸਿੰਘ, ਹਰਪਾਲ ਸਿੰਘ, ਬਾਜ ਸਿੰਘ ,ਪਿਆਰਾ ਸਿੰਘ, ਕਸ਼ਮੀਰ ਸਿੰਘ,ਆਦਿ ਹਾਜ਼ਰ ਸਨ ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp