ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਵੱਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ 16 ਦਸੰਬਰ ਜਲੰਧਰ ਵਿਖੇ
* ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਕੀਤੇ ਸੰਘਰਸ਼ ਤੇ ਸੰਤੁਸ਼ਟੀ ਪ੍ਰਗਟਾਈ ਗਈ
* ਅਗਲੇ ਸਮੇਂ ਚ ਸੰਘਰਸ਼ ਜਾਰੀ ਰੱਖਣ ਦਾ ਲਿਆ ਫ਼ੈਸਲਾ
HOSHIARPUR (ADESH PARMINDER SINGH, HIRA MEHTIANA)
12 ਦਸੰਬਰ:ਅਧਿਆਪਕ ਮੰਗਾਂ ਦੇ ਸੰਬੰਧ ਚ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਪਟਿਆਲੇ 56 ਦਿਨ ਚੱਲੇ ਲੰਮੇ ਘੋਲ਼ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਐੱਸ.ਐੱਸ.ਏ /ਰਮਸਾ ਅਧਿਆਪਕ ਯੂਨੀਅਨ ਪੰਜਾਬ ਨੇ ਚੋਣ ਜਾਬਤੇ ਦੇ ਬਾਵਜੂਦ ਮੁੜ ਆਪਣੀ ਭਵਿੱਖ ਦੀ ਯੋਜਨਾਬੰਦੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਦੀ ਜਿਲ੍ਹਾ ਕਮੇਟੀ ਦੀ ਅਹਿਮ ਮੀਟਿਗ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਅਤੇ ਜ਼ਿਲ੍ਹਾ ਕਨਵੀਨਰਾਂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵੱਖ -ਵੱਖ ਬਲਾਕਾਂ ਤੋਂ ਅਧਿਆਪਕ ਆਗੂ ਮੌਜੂਦ ਸਨ। ਇਸ ਮੌਕੇ ਇਸ ਮੌਕੇ ਕਨਵੀਨਰ ਸੰਦੀਪ ਬਡੇਸਰੋਂ ਨੇ ਦੱਸਿਆ ਕਿ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਸਮੇਤ ਸਮੂਹ ਅਧਿਆਪਕ ਮੰਗਾਂ ਦੀ ਪੂਰਤੀ ਲਈ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿਖੇ ਲਗਾਤਾਰ ੫੬ ਦਿਨ ਪੱਕਾ ਮੋਰਚਾ ਲਗਾਇਆ ਗਿਆ। ਸਾਂਝੇ ਅਧਿਆਪਕ ਮੋਰਚੇ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਜਿਥੇ ਇਕ ਪਾਸੇ ਕਿਸਾਨ, ਮਜਦੂਰ, ਵਿਦਿਆਰਥੀ, ਮੁਲਾਜਮ ਜੱਥੇਬੰਦੀਆਂ ਦਾ ਡਟਵਾਂ ਸਮਰਥਨ ਮਿਲਿਆ ਉਥੇ ਹੀ ਪੰਜਾਬ ਦੇ ਆਮ ਨਾਗਰਿਕਾਂ ਨੇ ਵੀ ਤਨਖਾਹ ਕਟੌਤੀ ਦੇ ਅਧਿਆਪਕ ਵਿਰੋਧੀ ਫ਼ੈਸਲੇ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਹੈ।
ਸਮੂਹ ਜਿਲ੍ਹਾ ਕਮੇਟੀ ਮੈਂਬਰਾਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਵਧ ਚੜ੍ਹ ਕੇ ਇਸ ਸੰਘਰਸ਼ ਨੇਪਰੇ ਚਾੜਿਆ ਜਿਸ ਦੇ ਦਬਾਅ ਸਦਕਾ ਸਿੱਖਿਆ ਮੰਤਰੀ ਪੰਜਾਬ ਵੱਲੋਂ ਪਹਿਲਕਦਮੀ ਕਰਦਿਆਂ ਖੁਦ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਕੇ ਤਨਖਾਹ ਕਟੌਤੀ ਦਾ ਮਸਲਾ ਮੁੱਖ ਮੰਤਰੀ ਪੰਜਾਬ ਨਾਲ ਮੋਰਚੇ ਦੀ ਮੀਟਿੰਗ ਕਰਵਾ ਕੇ ਕੈਬਿਨਟ ਵੱਲੋਂ ਰੀਵਿਊ ਕਰਵਾਉਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਅਧਿਆਪਕਾਂ ਪ੍ਰਤੀ ਅੜੀਅਲ ਰਵੱਈਆ ਰੱਖਣ ਵਾਲੀ ਪੰਜਾਬ ਸਰਕਾਰ ਗੱਲਬਾਤ ਲਈ ਤਿਆਰ ਹੋਈ ਹੈ।ਸੂਬਾ ਕਮੇਟੀ ਵੱਲੋੰ ਭਵਿੱਖ ਵਿੱਚ ਵੀ ਸੰਘਰਸ਼ ਦੀ ਤਿਆਰੀ ਲਈ ਡਟੇ ਰਹਿਣ ਦਾ ਫ਼ੈਸਲਾ ਲਿਆ ਗਿਆ ਜਿਸ ਤਹਿਤ 16 ਦਸੰਬਰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਚੇਤਨਾ ਕਨਵੈਨਸ਼ਨ’ ਕੀਤੀ ਜਾਵੇਗੀ।
ਐੱਸ.ਐੱਸ.ਏ ਰਮਸਾ ਅਧਿਆਪਕਾਂ ਦੀਆਂ ਛੇ ਮਹੀਨੇ ਤੋਂ ਤਨਖਾਹਾਂ ਰੋਕਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਅਨੁਸਾਰ ਮੁੱਖ ਮੰਤਰੀ ਪੰਜਾਬ ਵੱਲੋਂ ਤਨਖਾਹ ਕਟੌਤੀ ਦੇ ਫੈਸਲੇ ਰੀਵਿਊ ਕਰਨ ਲਈ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਪੰਚਾਇਤੀ ਚੋਣਾਂ ਦੇ ਜਾਬਤੇ ਦੇ ਖਤਮ ਹੁੰਦਿਆਂ ਹੀ ਜਨਵਰੀ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੋਕੇ ਇਸ ਮੌਕੇ ਅਵਤਾਰ ਸਿੰਘ,ਅਜੀਤ ਸਿੰਘ ਰੂਪਤਾਰਾ, ਪਰਮਿੰਦਰ ਸਿੰਘ, ਰਮੇਸ਼ ਬੱਗਾ, ਮਨੋਜ ਕੁਮਾਰ ,ਮਨਦੀਪ ਸਿੰਘ, ਅਮਰਦੀਪ, ਬਲਜੀਤ ਸਿੰਘ , ਅਰਵਿੰਦ ਰਾਣਾ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ,ਪਵਨ ਕੁਮਾਰ, ਨਰਿੰਦਰ ਮੰਗਲ ,ਪਰਮਜੀਤ ਸਲੇਰਨ ਜਤਿੰਦਰ ਕੁਮਾਰ, ਰਾਜਿੰਦਰ ਸਿੰਘ ਮੈਡਮ ਜਸਪ੍ਰੀਤ ਕੌਰ, ਮੈਡਮ ਕਮਲਜੀਤ ਕੌਰ, ਗੁਰਦੀਪ ਸਿੰਘ, ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements