ਵਿਪੱਖੀ ਦਲ ਖੇਤੀ ਆਰਡੀਨੈਂਸਾਂ ਦੀ ਆੜ ‘ਚ ਮੋਦੀ ਸਰਕਾਰ ਨੁੂੰ ਤੋੜਨ ਦੀ ਕਰ ਰਹੇ ਨੇ ਕੋਸ਼ਿਸ਼ਾਂ : ਸਰਪੰਚ ਲਾਲ ਸਿੰਘ


ਪਠਾਨਕੋਟ, 26 ਸਤੰਬਰ (ਰਜਿੰਦਰ ਸਿੰਘ ਰਾਜਨ ਬਿਉਰੋ ਚੀਫ/ ਅਵਿਨਾਸ਼ ਚੀਫ ਰੀਪੋਟਰ) : ਦੇਸ਼ ਦੇ ਪੱਖੀ ਦੱਲ ਖੇਤੀ ਆਰਡਿਨੇਂਸ ਨੁੰ ਆਧਾਰ ਬਨਾ ਕੇ ਮੋਦੀ ਸਰਕਾਰ ਨੁੰ ਤੋੜਨ ਦੀਆਂ ਸਾਜਿਸ਼ਾਂ ਕਰ ਰਹੇ ਹਨ ਜੱਦਕਿ ਕ੍ਰਿਸ਼ੀ ਬਿਲ ਵਿੱਚ ਕਿਸਾਨ ਵਿਰੋਧੀ ਕੱੁਝ ਵੀ ਨਹੀਂ ਹੈ।ਇਹ ਗਲ੍ਹ ਸਰਪੰਚ ਲਾਲ ਸਿੰਘ ਨੇ ਕਹਿੰਦੇ ਹੋਏ ਦਸਿਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਇਹ ਕਾਨੂੰਨ ਬਨਾ ਰਹੀ ਹੈ ਪਰ ਵਿਪੱਖੀ ਪਾਰਟਿਆਂ ਕਿਸਾਨਾ ਅਤੇ ਮਜਦੂਰਾਂ ਨੁੰ ਇਸ ਕਾਨੂੰਨ ਦੇ ਫਾਇਦੇ ਦੱਸਣ ਦੀ ਬਜਾਏ ਉਨਾ ਨੁੰ ਗੁਮਰਾਹ ਕਰ ਰਹੇ ਹਨ।

ਸਰਪੰਚ ਲਾਲ ਸਿੰਘ ਨੇ ਕਿਹਾ ਕਿ ਲੋਕਸਭਾ ਅਤੇ ਰਾਜਸਭਾ ਦੇ ਸਾਂਸਦਾਂ ਨੇ ਸੋਚ ਸਮਝ ਕੇ ਹੀ ਇਹ ਬਿਲ ਪਾਸ ਕੀਤਾ ਹੋਵੇਗਾ ਕੋਈ ਵੀ ਸਾਂਸਦ ਕਿਸਾਨ ਜਾਂ ਮਜਦੂਰ ਵਿਰੋਧੀ ਬਿਲ ਤੇ ਹਸਤਾਖਰ ਕਿਊਂ ਕਰੇਗਾ।ਉਨਾ ਕਿਹਾ ਕਿ ਵਿਪਖੀ ਦਲ ਮੋਦੀ ਸਰਕਾਰ ਦੇ ਅੱਗੇ ਚਾਰੋ ਖਾਨੇ ਚਿੱਤ ਹੋ ਕੇ ਰਹਿ ਗਏ ਹਨ ਉਨਾ ਦੇ ਕੋਲ ਕੋਈ ਵੀ ਰਾਸ਼ਟਰੀ ਮੁੱਦਾ ਨਹੀਂ ਬਚਿਆ।ਇਸਲਈ ਓਹ ਇਸ ਕਿਸਾਨ ਦੇ ਕਲਿਆਨਕਾਰੀ ਕ੍ਰਿਸ਼ੀ ਆਰਡਿਨੇਂਸ ਬਿਲ ਦਾ ਵਿਰੋਧ ਕਰ ਅਪਨੀ ਗੁਆਚੀ ਹੋਈ ਰਾਜਨੀਤਿਕ ਜਮੀਨ ਤਲਾਸ਼ਨ ਦੀ ਕੋਸ਼ਿਸ਼ ਕਰ ਰਹੇ ਹਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply