ਐਸ ਸੀ.ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਭਵਾਨੀਪੁਰ ਦਾ ਦੌਰਾ,ਗੰਦੇ ਪਾਣੀ ਦੀ ਸਮੱਸਿਆ ਦੇ ਹੱਲ਼ ਲਈ ਦਿੱਤੇ ਤਿੰਨ ਨੁਕਤੇ

ਪ੍ਰਸ਼ਾਸਨ ਨੂੰ ਇੱਕ ਮਹੀਨੇ ਅੰਦਰ ਰਿਪੋਰਟ ਕਰਨ ਦੇ ਆਦੇਸ਼

ਗੜਸ਼ੰਕਰ,26 ਸਤੰਬਰ (ਅਸ਼ਵਨੀ ਸ਼ਰਮਾ) : ਨੇੜਲੇ ਪਿੰਡ ਭਵਾਨੀਪੁਰ ‘ਚ ਐਸ. ਸੀ. ਆਬਾਦੀ ਲਾਗੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੌਕੇ ਦਾ ਜਾਇਜਾ ਲੈਣ ਉਪਰੰਤ ਸੰਬੰਧਤ ਅਧਿਕਾਰੀਆਂ ਨੂੰ ਤਿੰਨ ਨੁਕਤੇ ਦਿੰਦਿਆਂ ਸਮੱਸਿਆ ਦਾ ਹੱਲ ਕਰਕੇ ਕਮਿਸ਼ਨ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣ ਦੀ ਹਦਾਇਤ ਕੀਤੀ।ਪਿੰਡ ਭਵਾਨੀਪੁਰ ਦੇ ਦੌਰੇ ਦੌਰਾਨ ਐਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਦੱਸਿਆ ਕਿ ਕਮਿਸ਼ਨ ਦੀ ਚੇਅਰਪਰਸਨ ਮੈਡਮ ਤਜਿੰਦਰ ਕੌਰ (ਰਿਟਾ. ਆਈ. ਏ. ਐਸ.) ਦੇ ਹੁਕਮਾਂ ਉੱਤੇ ਉਨ੍ਹਾਂ ਵੱਲੋਂ ਪਿੰਡ ਪਹੁੰਚ ਕੇ ਮੌਕਾ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਮਿਲੀ ਸ਼ਿਕਾਇਤ ਵਿਚ ਮੰਗ ਕੀਤੀ ਗਈ ਸੀ ਕਿ ਮੁਹੱਲੇ ਦੇ ਵਿਚਕਾਰ ਪੈਂਦੇ ਛੱਪੜ ਦਾ ਪਾਣੀ ਬਹੁਤ ਗੰਦਾ, ਬਦਬੂਦਾਰ ਅਤੇ ਬਿਮਾਰੀਆਂ ਫੈਲਾਉਣ ਵਾਲਾ ਹੈ, ਜਿਸ ਦੀ ਯੋਗ ਨਿਕਾਸੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਂਦਿਆਂ ਪਿੰਡ ਵਾਸੀਆਂ ਨੂੰ ਨਿਜ਼ਾਤ ਦਿਵਾਈ ਜਾਵੇ।

ਕਮਿਸ਼ਨ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਸੰਬੰਧਿਤ ਅਧਿਕਾਰੀਆਂ ਪਾਸੋਂ ਰਿਪੋਰਟ ਮੰਗੀ ਗਈ ਸੀ ਜੋ ਕਿ ਬੀ. ਡੀ. ਪੀ. ਓ. ਵੱਲੋਂ ਭੇਜੀ ਗਈ ਸੀ, ਜਿਸ ਤੋਂ ਸੰਬੰਧਿਤ ਧਿਰ ਸੰਤੁਸ਼ਟ ਨਹੀਂ ਸੀ ਅਤੇ ਕਮਿਸ਼ਨ ਵੱਲੋਂ ਮੌਕਾ ਦੇਖਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਸੰਬੰਧਿਤ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੂੰ ਸੁਣਨ ਉਪਰੰਤ ਸਮੱਸਿਆ ਦੇ ਹੱਲ ਲਈ ਤਿੰਨ ਨੁਕਤੇ ਦਿੰਦਿਆਂ ਬੀ. ਡੀ. ਪੀ. ਓ. ਨੂੰ ਆਦੇਸ਼ ਦਿੱਤੇ ਗਏ ਕਿ ਨੁਕਤਿਆਂ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਕਮਿਸ਼ਨ ਨੂੰ ਇੱਕ ਮਹੀਨੇ ਵਿੱਚ ਰਿਪੋਰਟ ਭੇਜੀ ਜਾਵੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply