ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਵਲੋਂ ਗੁਰਦਿਆਲ ਚੰਦ ਨੂੰ ਜਰਨਲ ਸਕੱਤਰ ਤੇ ਬਲਵਿੰਦਰ ਕੌਰ ਨੂੰ ਸੰਯੁਕਤ ਸਕੱਤਰ ਬਣਾਇਆ

ਪਹਿਲੀ ਅਕਤੂਬਰ ਨੂੰ ਜਲੰਧਰ ਵਿਖੇ ਅਧਿਆਪਕ ਏਕਤਾ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ

ਗੁਰਦਾਸਪੁਰ 27  ਸਤੰਬਰ ( ਅਸ਼ਵਨੀ ) : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਨੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਜਰਨਲ ਸਕੱਤਰ ਦੇ ਸੇਵਾ-ਮੁਕਤ ਹੋਣ ਤੇ ਗੁਰਦਿਆਲ ਚੰਦ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਸੀੜਾ ਨੂੰ ਜਰਨਲ ਸਕੱਤਰ  ਚੁਣਿਆ ਹੈ ਅਤੇ  ਬਲਵਿੰਦਰ ਕੌਰ ਈ ਟੀ ਟੀ ਅਧਿਆਪਕਾ ਦੁਰਾਗਲਾ ਬਲਾਕ ਨੂੰ ਸਰਵ ਸੰਮਤੀ ਨਾਲ ਸੰਯੁਕਤ ਸਕੱਤਰ ਬਣਾਇਆ ਗਿਆ।

ਇਸ ਮੌਕੇ ਉਪਕਾਰ ਸਿੰਘ ਵਡਾਲਾ ਬਾਂਗਰ ਡਾਕਟਰ ਸਤਿੰਦਰ ਸਿੰਘ ਸੁਖਜਿੰਦਰ ਸਿੰਘ ਸਤਨਾਮ ਸਿੰਘ ਅਮਰਜੀਤ ਸਿੰਘ ਕੋਠੇ ਲੈਕਚਰਾਰ ਸਤਿਬੀਰ ਸਿੰਘ ਭੰਡਾਲ ਨੇ ਕਿਹਾ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ  ਗੁਰਦਾਸਪੁਰ ਜ਼ਿਲ੍ਹੇ ਵਿੱਚ ਇਨਕਲਾਬੀ ਅਧਿਆਪਕ ਜਥੇਬੰਦੀ ਨੂੰ ਉਸਾਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਅਫ਼ਸਰਸ਼ਾਹੀ ਦੀਆਂ  ਸਿਖਿਆ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦੇ ਹੋਏ ਜਥੇਬੰਦੀ ਦੇ ਸਿਧਾਂਤਕ ਅਸੂਲਾਂ ਤੇ ਪਹਿਰਾ ਦਿੱਤਾ ਅਤੇ ਇਸਦੇ ਵਿਕਾਸ ਲਈ ਸਾਰਥਕ ਉਪਰਾਲੇ ਕੀਤੇ। ਅੱਜ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਲੋਕਤੰਤਰੀ ਪ੍ਰਣਾਲੀ ਦਾ ਘਾਣ ਕਰਕੇ  ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਲਿਆਂਦੇ ਕਿਰਸਾਨ ਮਜ਼ਦੂਰ ਵਿਰੋਧੀ ਬਿਲਾਂ ਨੂੰ ਵਾਪਸ ਕਰਵਾਉਣ ਲਈ ਚਲ ਰਹੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਦਿਨ-ਰਾਤ ਇਕ ਕਰਨ ਦਾ ਸੱਦਾ ਦਿੱਤਾ।

ਜਥੇਬੰਦੀ ਵੱਲੋਂ ਕੇਂਦਰ ਸਰਕਾਰ ਵੱਲੋਂ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਸਰਕਾਰੀ ਕਟੌਤੀ ਸ਼ੇਅਰ ਘਟਾਉਣ ਦੀ ਨਿਖੇਦੀ ਕੀਤੀ ਗਈ ਅਤੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ। ਅਧਿਆਪਕ ਲਹਿਰ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨੂੰ ਇੱਕ ਮੁੱਠ ਕਰਨ ਲਈ ਜਲੰਧਰ ਵਿਖੇ ਇਕ ਅਕਤੂਬਰ ਨੂੰ ਕੀਤੀ ਜਾ ਰਹੀ ਏਕਤਾ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸੁਰਜੀਤ ਮਸੀਹ ਮਨੋਹਰ ਲਾਲ ਭੋਪੁਰ ਸੈਦਾ ਲੈਕਚਰਾਰ ਭੁਪਿੰਦਰ ਸਿੰਘ ਲੈਕਚਰਾਰ ਪਵਨ ਕੁਮਾਰ ਰਮਨਦੀਪ ਸਿੰਘ  ਅਜੈਬ ਸਿੰਘ ਗੁਰਪ੍ਰੀਤ ਸਿੰਘ ਬੱਬੇਹਾਲੀ ਲੈਕਚਰਾਰ ਹਰਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply