ਜਿਲੇ ‘ਚ ਕੁੱਲ 110071 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ 104737 ਨੇਗਟਿਵ ਪਾਏ ਗਏ ਤੇ 35 ਸੈਂਪਲ ਰਿਜੇਕਟ ਹੋਏ

ਗੁਰਦਾਸਪੁਰ 27 ਸਤੰਬਰ (ਅਸ਼ਵਨੀ) :- ਬੀਤੇ ਦੋ ਦਿਨਾਂ  ਦੋਰਾਨ ਸ਼ੁੱਕਰਵਾਰ ਅਤੇ ਛਨੀਵਾਰ 3 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੋਤ ਹੋ ਜਾਣ ਕਾਰਨ ਜਿਲੇ ਵਿਚ ਕੁਲ ਮ੍ਰਿਤਕਾ ਦੀ ਗਿਣਤੀ 126 ਹੋ ਗਈ । ਜਦੋਂ ਕਿ ਇਨਾਂ ਦੋ ਦਿਨਾਂ ਵਿਚ ਜਿਲੇ ਵਿਚ 192 ਵਿਅਕਤੀ ਕਰੋਨਾ ਪਾਜਟਿਵ ਪਾਏ ਗਏ ਇਸ ਨਾਲ ਜਿਲੇ ਵਿਚ ਕਰੋਨਾ ਪ੍ਰਭਾਵਿਤ ਕੁਲ ਕੇਸ 5624 ਹੋ ਗਏ ਇਹਨਾਂ ਵਿਚ 3460 ਠੀਕ ਹੋਏ ਜਦੋਂ ਕਿ ਜਿਲੇ ਵਿਚ 1083 ਵਿਅਕਤੀ ਨੂੰ ਡਿਸਚਾਰਜ ਕਰਕੇ ਘਰਾ ਵਿਚ ਏਕਾਂਤਵਾਸ ਕੀਤਾ ਗਿਆ ਹੈ ਇਸ ਦੇ ਨਾਲ ਹੀ 824 ਵਿਅਕਤੀਆਂ ਨੂੰ ਲਛੱਣ ਨਾ ਹੋਣ ਕਾਰਨ ਘਰਾ ਵਿਚ ਹੀ ਏਕਾਂਤਵਾਸ ਕੀਤਾ ਗਿਆ ਹੈ ਅਤੇ ਐਕਟਿਵ ਕੇਸਾ ਦੀ ਗਿਣਤੀ 955 ਹੈ ।

ਸ਼ਨੀਵਾਰ 52 ਸਾਲ ਦੀ ਔਰਤ ਦੀ ਅਮਿ੍ਤਸਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਇਸ ਨੂੰ ਕੋਰੋਨਾ ਦੇ ਨਾਲ ਕਿਡਨੀ ਦੀ ਬਿਮਾਰੀ ਵੀ ਸੀ । ਇਸੇ ਤਰਾਂ ਸ਼ੁੱਕਰਵਾਰ ਕੋਰੋਨਾ ਕਾਰਨ ਬਟਾਲਾ ਦੇ ਉਮਰਪੁਰਾ ਰੋਡ ਨਿਉ ਮਹਾਜਨ ਕਲੋਨੀ ਵਸਨੀਕ ਇਕ 62 ਸਾਲ ਦੀ ਔਰਤ ਦੀ ਕਰੋਨਾ ਦੇ ਨਾਲ ਸ਼ੁਗਰ ਅਤੇ ਦਿਲ ਦੇ ਰੋਗ ਤੋਂ ਪ੍ਰਭਾਵਿਤ ਸੀ ਦੀ ਅੰਮ੍ਰਿਤਸਰ ਦੇ ਇਕ ਹੱਸਪਤਾਲ ਵਿਚ ਮੌਤ ਹੋ ਗਈ ।ਇਸ ਦੇ ਨਾਲ ਹੀ ਬਟਾਲਾ ਦੇ ਅਲੀਵਾਲ ਰੋਡ ਵਸਨੀਕ 48 ਸਾਲ ਦੇ ਇਕ ਆਦਮੀ ਦੀ ਇਲਾਜ ਦੋਰਾਨ ਅਮਿ੍ਤਸਰ ਦੇ ਇਕ ਹੱਸਪਤਾਲ ਵਿਚ ਮੌਤ ਹੋ ਗਈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply