ਹੁਸ਼ਿਆਰਪੁਰ ਜਿਲੇ ਵਿੱਚ 3 ਮੌਤਾਂ ਨਾਲ 84 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ

(ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ)

ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 4312,ਕੁੱਲ ਮੌਤਾਂ ਹੋਈਆਂ 140

ਹੁਸ਼ਿਆਰਪੁਰ 27 ਸਤੰਬਰ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  921 ਨਵੇ ਸੈਪਲ ਲੈਣ  ਨਾਲ ਅਤੇ 1368 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 84 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4312 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 99130 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 93641 ਸੈਪਲ  ਨੈਗਟਿਵ,ਜਦ ਕਿ 1582 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 140 ਹੈ।ਐਕਟਿਵ ਕੇਸਾ ਦੀ ਗਿਣਤੀ 678 ਹੈ।ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 3494 । 

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 84 ਪਾਜੇਟਿਵ ਕੇਸ ਨਵੇਂ ਹਨ ।ਹੁਸ਼ਿਆਰਪੁਰ ਸ਼ਹਿਰ 14 ਕੇਸ ਸਬੰਧਿਤ ਹਨ ਜਦ ਕੇ 70 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ  । ਜਿਲੇ ਵਿੱਚ ਤਿੰਨ ਮੌਤ (1) 54 ਸਾਲਾ ਵਿਆਕਤੀ ਵਾਸੀ ਮਹਿਲਾਂ ਵਾਲੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ,(2) 24 ਸਾਲਾ ਔਰਤ ਵਾਸੀ ਭਵਨੋਰ ਮੌਤ ਪੀ. ਜੀ.ਆਈ.ਚੰਡੀਗੜ (3) 61 ਸਾਲਾ ਵਿਅਕਤੀ ਵਾਸੀ ਅਦਰਸ਼ ਨਗਰ ਹੁਸ਼ਿਆਰਪੁਰ ਮੌਤ ਸਿਵਲ ਹਸਪਤਾਲ ਚੰਡੀਗੜ।ਇਹ ਤਿਨੋ ਮਰੀਜ ਕੋਰੋਨਾ ਪਾਜੇਟਿਵ ਸੀ।ਜਿਲੇ ਸਿਵਲ ਸਰਜਨ  ਲੋਕਾਂ ਨੂੰ ਅਪੀਲ ਕਰਾਦਿਆਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।


 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply