ਇਪਟਾ ਪੰਜਾਬ ਦੇ ਕਾਰਕੁਨਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੰਕਲਪ ਦੁਹਰਇਆ

ਸ਼ਹੀਦ ਕਦੇ ਵੀ ਇਕ ਜਾਤ, ਧਰਮ, ਫਿਰਕੇ ਜਾਂ ਦੇਸ ਦੇ ਨਹੀਂ ਹੁੰਦੇ-ਇਪਟਾ

ਅਸੀਂ ਸ਼ਹੀਦ ਭਗਤ ਸਿੰਘ ਨੂੰ ਮੰਨਦੇ ਹਾਂ ਪਰ ਭਗਤ ਸਿੰਘ ਦੀ ਮੰਨਦੇ ਨਹੀਂ : ਡਾ. ਕੁਲਦੀਪ ਦੀਪ

ਗੁਰਦਾਸਪੁਰ 29 ਸਤੰਬਰ ( ਅਸ਼ਵਨੀ ) : ਖਾਣ-ਹੰਢਾਉਣ ਦੀ ਚੜਦੀ ਉਮਰੇ ਵਤਨ ਲਈ ਵਤਨ ਨੂੰ ਅਜ਼ਾਦ ਕਰਵਾਉਂਣ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨਾਂ ਨੂੰ ਚੇਤੇ ਕਰਦਿਆਂ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ), ਪੰਜਾਬ ਦੇ ਕਾਰਕੁਨਾ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਦੁਹਰਇਆ।

ਜ਼ੂਮ-ਐਪ ਰਾਹੀਂ ਹੋਈ ਮੀਟਿੰਗ ਰਾਹੀਂ ਮੁਖ਼ਾਤਿਬ ਹੁੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਸ਼ਹੀਦ ਕਦੇ ਵੀ ਇਕ ਜਾਤ,ਧਰਮ, ਫਿਰਕੇ ਜਾਂ ਦੇਸ ਦੇ ਨਹੀਂ ਹੁੰਦੇ। ਸ਼ਹੀਦ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਹਨ।ਅਸੀਂ ਲੋਕ ਸ਼ਹੀਦਾਂ ਨੂੰ ਸਾਲ ਵਿਚ ਇਕ ਵਾਰ ਫੇਰ ਵੀ ਯਾਦ ਕਰ ਲੈਂਦੇ ਹਾਂ, ਪਰ ਸ਼ਹੀਦ ਦੇ ਪ੍ਰੀਵਾਰ ਮਾਂ-ਬਾਪ, ਪਤਨੀ, ਬੱਚਿਆਂ ਦਾ ਕਦੇ ਵੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਮਝਦੇ।

ਪਟਿਆਲੇ ਤੋਂ ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਮੰਨਦੇ ਹਾਂ ਪਰ ਭਗਤ ਸਿੰਘ ਦੀ ਮੰਨਦੇ ਨਹੀਂ। ਜਦ ਤੱਕ ਅਸੀਂ ਭਗਤ ਸਿੰਘ ਦੀ ਨਹੀਂ ਮੰਨਦੇ ਸਾਡੇ ਸੰਕਟਾਂ ਦਾ ਹੱਲ ਨਹੀਂ ਹੋ ਸਕਦਾ।ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਭਗਤ ਸਿੰਘ ਕਿਹਾ ਕਰਦੇ ਸਨ ‘ਅਸੀਂ ਮੁੱਠੀ-ਭਰ ਕਰਾਂਤੀਕਾਰੀ, ਲੋਕਾˆ ਨੂੰ ਨਾਲ ਲਏ ਬਿਨਾਂ ਆਜ਼ਾਦੀ ਹਾਸਿਲ ਨਹੀਂ ਕਰ ਸਕਦੇ।

ਇਪਟਾ ਦੀ ਕਰਕੁਨ ਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਾਵਣ ਰੂਪੋਵਾਲੀ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਸੰਗਰੂਰ ਤੋਂ ਦਿਲਬਾਰ ਸਿੰਘ ਚੱਠਾ ਸੇਖਵਾਂ, ਕਪੂਰਥਲਾ ਤੋਂ ਕਸ਼ਮੀਰ ਬਜਰੌਰ ਤੇ ਸਰਬਜੀਤ ਰੂਪੋਵਾਲੀ, ਜਲੰਧਰ ਤੋਂ ਬੋਹੇਮੀਅਨ ਦੇ ਸੰਚਾਲਕ ਗੁਰਵਿੰਦਰ, ਡਾ. ਰਾਜਵਿੰਦਰ ਕੌਰ,ਦਲਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਭਗਤ ਸਿੰਘ ਨੂੰ ਚੇਤੇ ਕਰਦੇ ਕਿਹਾ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨਾਂ ਨੇ ਅਪਣੀਆਂ ਜਾਨਾ ਦੇਸ ਦੀ ਆਜ਼ਾਦੀ ਖਾਤਰ ਹੱਸ ਕੇ ਕੁਰਬਾਨ ਕਰਕੇ ਦੇਸ਼ ਅਜ਼ਾਦ ਕਰਵਾ ਦਿੱਤਾ।

ਕੀ ਅੱਜ ਦਾ ਭਾਰਤ ਉਹਨਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ, ਕੀ ਅਸੀਂ ਉਹਨਾਂ ਦੇ, ਉਹਨਾਂ ਦੀ ਸੋਚ ਦੇ ਵਾਰਿਸ ਬਣ ਸਕੇ ਹਾਂ।ਇਪਟਾ ਦੇ ਗਾਇਕ ਕਲਾਕਾਰ ਦਲਜੀਤ ਸੋਨਾ ਨੇ  “ਅੱਜ ਕੱਲ ਮਾਏਂ ਕੀ ਕਰਦੀ ਏ, ਨੈਣੀ ਹੰਝੂ ਕਿਉਂ ਭਰਦੀ ਏ” ਤੇ ਅਨਮੋਲ ਰੂਪੋਵਾਲੀ ਨੇ “ਭਗਤ ਸਿਆਂ ਹਾਲੇ ਵੀ ਤੇਰਾ ਦੇਸ ਅਜ਼ਾਦ ਨਹੀਂ” ਗੀਤਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸੱਜਦਾ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply