ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਨੇ ਨੋਜਵਾਨਾਂ ਨੂੰ ਰੁਜ਼ਗਾਰ ਮੁਹੱੱਈਆ ਕਰਵਾਉਣ ਲਈ ਕੀਤੇ ਵਿਸ਼ੇਸ ਉਪਰਾਲੇ

ਸ.ਸ.ਸ ਸਕੂਲ ਡੇਰਾ ਬਾਬਾ ਨਾਨਕ ਵਿਖੇ ਲੱਗਾ ਰਾਜ ਪੱਧਰੀ  ਰੋਜ਼ਗਾਰ  ਮੇਲਾ ਰਿਹਾ ਸਫਲ-557 ਪ੍ਰਾਰਥੀਆਂ ਦੀ ਹੋਈ ਚੋਣ

ਗੁਰਦਾਸਪੁਰ, 29 ਸਤੰਬਰ (ਅਸ਼ਵਨੀ ) : ਪੰਜਾਬ ਸਰਕਾਰ ਵੱਲੋ  ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ (ਸੜਕੇ) ਡੇਰਾ ਬਾਬਾ ਨਾਨਕ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਗਾਇਆ ਗਿਆ ਹੈ। ਇਸ ਮੇਲੇ ਵਿੱਚ 16 ਕੰਪਨੀਆਂ  ਸਮੇਤ ਜ਼ਿਲੇ ਦੀਆਂ ਵੱਖ-ਵੱਖ ਇੰਡਸਟੀਆਂ ਨੇ ਹਿੱਸਾ ਲਿਆ ਅਤੇ ਮੇਲੇ  ਵਿੱਚ 642 ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ ਅਤੇ ਇਨਾਂ  ਵਿੱਚੋ 557 ਨੋਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋ ਨੋਕਰੀਆਂ ਲਈ  ਚੁਣ ਲਿਆ ਗਿਆ। 

ਕੱਲ30 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲਵਿਖੇ ਰਾਜਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ।ਇਸ ਮੌਕੇ ਗੱਲਬਾਤ ਕਰਦਿਆਂ ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਇਹ 6ਵਾਂ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਗੁਰਦਾਸਪੁਰ ਅੱਜ ਡੇਰਾ ਬਾਬਾ ਨਾਨਕ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਕੀਮ ਘਰ-ਘਰ ਰੋਜ਼ਗਾਰ ਤਹਿਤ ਹਰ ਘਰ ਵਿੱਚ ਇੱਕ ਨੋਕਰੀ ਜਾਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਟੀਚਾ ਮਿਥਿਆ ਗਿਆ ਹੈ ।
 
ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਵਿਜਟ ਜਰੂਰ ਕਰਨ ਜਿਥੇ ਸਰਕਾਰ ਵੱਲੋ ਨੋਜਵਾਨਾਂ ਨੂੰ ਫ੍ਰੀ ਇੰਟਰਨੈਟ ਸੇਵਾ, ਕਾਉਂਸਲਿੰਗ ਅਤੇ ਵਿਦੇਸ਼ ਵਿੱਚ ਜਾਣ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।ਜਿਲਾ ਰੋਜਗਾਰ ਅਤੇ  ਕਾਰੋਬਾਰ ਬਿਉਰੋ ਗੁਰਦਾਸਪੁਰ ਵੱਲੋ ਨੋਜਵਾਨਾਂ ਨੂੰ ਸਾਫਟ ਸਕਿੱਲ  ਅਤੇ ਇੰਟਰਵਿਉ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ,ਤਾਂ ਜੋ ਬੱਚਿਆਂ ਨੂੰ  ਤਿਆਰੀ ਉਪਰੰਤ ਰੋਜਗਾਰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਨਾਂ ਆਵੇ। ਰੋਜ਼ਗਾਰ ਮੇਲੇ ਵਿਚ 16 ਕੰਪਨੀਆਂ ਜਿਵੇਂ ਐਲ.ਆਈ.ਸੀ  ਆਦਿ ਅਤੇ ਜਿਲੇ ਦੀਆਂ ਵੱਖ-ਵੱਖ ਇੰਡਸਟਰੀਆਂ ਵਲੋਂ ਸ਼ਮਲੀਅਤ  ਕੀਤੀ ਗਈ।

ਇਸ ਮੌਕੇ ਜਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਸਰਕਾਰ ਵਲੋਂ ਕੋਵਿਡ -19 ਸਬੰਧੀ ਜਾਰੀ ਗਾਈਡਲਾਈਜ਼ ਦੀ ਪਾਲਣਾ ਕਰਦੇ ਇਹ ਰੋਜਗਾਰ ਮੇਲਾ ਲਗਾਇਆ ਗਿਆ। ਕੋਵਿਡ -19 ਦੀਆ ਗਾਈਡਲਾਈਜ ਦੀ  ਪਾਲਣਾ ਕਰਦੇ ਹੋਏ ਰੋਜਗਾਰ ਮੇਲੇ ਵਾਲੀ ਜਗਾ ਤੇ  ਵੱਖ ਵੱਖ ਬਲਾਕ ਤਿਆਰ ਕੀਤੇ ਗਏ, ਜਿਥੇ ਬੱਚਿਆ ਦੀ ਬਲਾਕ ਵਾਈਜ ਰਜਿਸਟਰੇਸ਼ਨ ਕੀਤੀ ਗਈ। ਰਜਿਸਟਰੇਸ਼ਨ ਲਈ ਬਲਾਕ ਵਾਈਜ ਟੋਕਨ ਸਿਸਟਮ   ਏ/ਬੀ/ਸੀ/ਡੀ)ਦੀ ਵਰਤੋ  ਕੀਤੀ ਗਈ,ਤਾਂ ਜੋ ਇੰਟਰਵਿਊ ਦੌਰਾਨ  ਪ੍ਰਾਰਥੀਆ ਦਾ ਇੱਕ ਜਗਾ ਤੇ  ਇਕੱਠ ਨਾ ਹੋਵੇ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply