LATEST BREAKING : ਕਾਂਗਰਸ ਚ ਟਿਕਟ ਦੀ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਹੈ ਯਾਮਨੀ ਗੋਮਰ 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਦੇਸ਼ ਚ ਤਿੰਨ ਵੱਡੇ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ ਤੇ ਰਾਜਸਥਾਨ ਚ ਕਾਂਗਰਸ ਦੀ ਜਿੱਤ ਨੂੰ ਵੇਖਦੇ ਹੋਏ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ 2019 ਦਾ ਬਿਗੁਲ ਵੀ ਵੱਜ ਗਿਆ ਹੈ। ਕਾਂਗਰਸ ਦੀ ਮੌਜੂਦਾ ਚੜਤ ਨੂੰ ਵੇਖਦੇ ਹੋਏ ਛੋਟੇ-ਵੱਡੇ ਅਨੇਕਾਂ ਕਾਂਗਰਸੀ ਨੇਤਾਂਵਾਂ ਨੇ ਵੀ ਟਿਕਟਾਂ ਲੈਣ ਲਈ ਦਿੱਲੀ ਜਾਣ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਨੇਤਾ ਵੀ ਆਪਣਾ-ਆਪਣਾ ਜੁਗਾੜ ਲਗਾ ਰਹੇ ਹਨ। ਕੁਝ ਕੈਪਟਨ ਅਮਰਿੰਦਰ ਦੇ ਸੰਪਰਕ ਚ ਹਨ ਤੇ ਕੁਝ ਸਾਬਕਾ ਕੇਂਦਰੀ ਮੰਤਰੀ ਬੀਬੀ ਅੰਬਿਕਾ ਸੋਨੀ ਨਾਲ ਰਾਬਤਾ ਅਖਤਿਆਰ ਕਰ ਰਹੇ ਹਨ। ਆਮ ਚਰਚਾ ਹੈ ਕਿ ਜਿਆਦਾਤਰ  ਮੌਜੂਦਾ ਵਿਧਾਇਕ ਲੋਕ ਸਭਾ ਦਾ ਟਿਕਟ ਭਾਲ ਰਹੇ ਹਨ ਤੇ ਵਿਧਾਨ ਸਭਾ ਵਾਸਤੇ ਆਪਣੇ ਭਰਾ, ਪੁੱਤ ਤੇ ਰਿਸ਼ਤੇਦਾਰਾਂ ਨੂੰ ਅੱਗੇ ਕਰ ਰਹੇ ਹਨ। ਦੋਆਬੇ ਦੇ ਜਿਲਾ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਸਮੀਕਰਨ ਵੀ ਕੁਝ ਅਜਿਹੇ ਹੀ ਹਨ। ਮੌਜੂਦਾ ਦੌਰ ਚ ਹੁਸ਼ਿਆਰਪੁਰ ਦੀ ਇਸ ਸੀਟ ਤੇ ਅਕਾਲੀ-ਭਾਜਪਾ ਦੇ ਵਿਜੇ ਸਾਂਪਲਾ ਕਾਬਜ ਹੈ। ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਦੂਜੇ ਤੇ ਆਪ ਤੀਜੇ ਸਥਾਨ ਤੇ ਸਨ।

ਜਿਕਰਯੋਗ ਹੈ ਕਿ ਆਪ ਵਲੋਂ ਲੋਕ ਸਭਾ ਦੀ ਚੋਣ ਲੜਨ ਵਾਲੀ ਯਾਮਨੀ ਗੋਮਰ ਇਸ ਸਮੇਂ ਕਾਂਗਰਸ ਪਾਰਟੀ ਚ ਸ਼ਾਮਲ ਹੋ ਚੁੱਕੀ ਹੈ ਅਤੇ ਪੰਜਾਬ ਕਾਂਗਰਸ ਦੀ ਉੱਪ ਪ੍ਰਧਾਨ ਵੀ ਹੈ ਤੇ ਕਾਂਗਰਸੀ ਟਿਕਟ ਦੀ ਪ੍ਰਬਲ ਦਾਅਵੇਦਾਰ ਵੀ  ਮੰਨੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਯਾਮਨੀ ਗੋਮਰ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਮੰਨੀ ਜਾ ਰਹੀ ਹੈ ਕਿਉਂਕਿ ਯਾਮਨੀ ਗੋਮਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਆਪ ਤੋਂ ਪਾਸਾ ਵੱਟ ਲਿਆ ਸੀ ਤੇ ਕਾਂਗਰਸ ਚ ਸ਼ਾਮਿਲ ਹੋ ਗਈ ਸੀ।

Advertisements

ਟਿਕਟ ਦੀ ਪ੍ਰਬਲ ਦਾਅਵੇਦਾਰ ਯਾਮਨੀ ਗੋਮਰ ਨੂੰ ਇਸ ਲਈ ਵੀ ਮੰਨਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਉਹ ਨਵਾਂ ਚਿਹਰਾ ਹੋਣ ਦੇ ਬਾਵਜੂਦ ਵੀ ਸਵਾ ਦੋ ਲੱਖ ਵੋਟ ਲਿਜਾਣ ਚ ਕਾਮਯਾਬ ਹੋ ਗਈ ਸੀ। ਯਾਮਨੀ ਗੋਮਰ ਪੇਸ਼ੇ ਵਜੋਂ ਇੱਕ ਅਧਿਆਪਕਾ ਹੈ ਤੇ ਪਿਛਲੀਆਂ ਚੋਣਾਂ ਚ ਉਹ ਦਲਿਤ ਚੇਹਰੇ ਵਜੋਂ ਉੱਭਰ ਕੇ ਸਾਹਮਣੇ ਆਈ ਸੀ।
ਟਿਕਟ ਦੀ ਪ੍ਰਬਲ ਦਾਅਵੇਦਾਰ ਯਾਮਨੀ ਨੂੰ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰੀ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੀ ਟਿਕਟ ਜਿਲੇ ਦੇ ਕਾਂਗਰਸੀ ਵਿਧਾਇਕਾਂ ਦੀ ਵਿਰੋਧਤਾ ਕਾਰਣ ਕੱਟੀ ਗਈ ਸੀ ਤੇ ਵਿਰੋਧਤਾ ਤਾਂ ਉਹ ਹੁਣ ਵੀ ਬੀਬੀ ਸੰਤੋਸ਼ ਚੌਧਰੀ ਦੀ ਕਰ ਰਹੇ ਹਨ। ਪਰ ਜਿੱਥੋਂ ਤੱਕ ਯਾਮਨੀ ਗੋਮਰ ਦਾ ਤੁਅਲਕ ਹੈ ਉਹ ਨਿਰ-ਵਿਵਾਦ ਹੈ ਤੇ ਸਵਾ ਦੋ ਲੱਖ ਵੋਟ ਉਸਦੀ ਦਾਅਵੇਦਾਰੀ ਨੂੰ ਹੋਰ ਵੀ ਪੁਖਤਾ ਬਣਾ ਸਕਦੀ ਹੈ। ਕਿਉਂਕਿ ਲੋਕ ਸਭਾ ਹੁਸ਼ਿਆਰਪੁਰ ਦੀ ਸੀਟ ਤੇ ਜਿੱਤ ਹਾਰ ਦਾ ਅੰਤਰ 19-21 ਦਾ ਹੀ ਰਿਹਾ ਹੈ ਤੇ ਕਾਂਗਰਸ ਹੁਸਿਆਰਪੁਰ ਲੋਕ ਸਭਾ ਸੀਟ ਤੇ ਇਸ ਵਾਰੀ ਸੋਚ ਸਮਝ ਕੇ ਹੀ ਦਾਅ ਲਗਾਵੇਗੀ। ਚਰਚਾ ਇਹ ਵੀ ਹੈ ਕਿ ਕਾਂਗਰਸ ਪਾਰਟੀ ਆਪਣੇ ਮੌਜੂਦਾ ਵਿਧਾਇਕਾਂ ਨੂੰ ਐਂਟੀ-ਇਨਕੰਬੈਸੀ ਫੈਕਟਰ ਦੇ ਚੱਲਦੇ ਟਿਕਟ ਦੇਣ ਦੀ ਇੱਛੁਕ ਨਹੀਂ ਹੈ। ਇਸਦਾ ਇੱਕ ਕਾਰਣ ਹੋਰ ਵੀ ਹੈ ਕਿ ਜਿਲੇ ਦੇ ਜੋ ਵਿਧਾਇਕ ਟਿਕਟ ਲਈ ਦੌੜ-ਭਜਾਈ ਕਰ ਰਹੇ ਹਨ ਉਂੱਨਾ ਦਾ ਅਕਸ਼ ਵੀ ਉਂੱਨਾ ਦੇ ਖੇਤਰਾਂ ਚ ਕੋਈ ਬਹੁਤਾ ਵਧੀਆ ਨਹੀਂ। ਜਿਆਦਾਤਰ ਲੋਕ ਉਂੱਨਾ ਦੇ ਕੰਮਾਂ ਕਾਰਾਂ ਤੋਂ ਖੁਸ਼ ਨਹੀਂ ਹਨ ਤੇ ਕੈਪਟਨ ਅਮਰਿੰਦਰ ਨਹੀਂ ਚਾਹੁੰਦੇ ਕਿ ਕਿਸੇ ਵੀ ਵਿਧਾਨ ਸਭਾ ਸੀਟ ਤੇ ਦੁਬਾਰਾ ਚੋਣਾਂ ਕਰਵਾਈਆਂ ਜਾਣ ਤੇ ਦੋ-ਤਿਹਾਈ ਬਹੁਮਤ ਨੂੰ ਖਤਰੇ ਚ ਪਾਇਆ ਜਾਵੇ ਕਿਉਂਕਿ ਜਿਆਦਾਤਰ ਬਿੱਲ ਬਹੁਮਤ ਦੇ ਆਧਾਰ ਤੇ ਹੀ ਪਾਸ ਹੁੰਦੇ ਹਨ ਅਤੇ ਦੂਜੀਆਂ ਪਾਰਟੀਆ ਵੱਲ ਝਾਕਣ ਦੀ ਜਰੂਰਤ ਨਹੀਂ ਹੁੰਦੀ।

Advertisements

ਉਧਰ ਟਕਸਾਲੀ ਕਾਂਗਰਸੀ ਨੇਤਾ ਤੇ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਧਰਮਪਾਲ ਸਭਰਵਾਲ ਦਾ ਵੀ ਮੰਨਣਾ ਹੈ ਕਿ ਜਿਲਾ ਕਾਂਗਰਸ ਪਾਰਟੀ  ਚ ਖਿੱਚੋਤਾਣ ਬਹੁਤ ਹੈ ਤੇ ਅਜਿਹੇ ਹਲਾਤਾਂ ਚ ਯਾਮਨੀ ਗੋਮਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਸਾਬਕਾ ਮੰਤਰੀ ਧਰਮਪਾਲ ਸਭਰਵਾਲ ਮੋਜੂਦਾ ਕੌਮੀ ਕਾਂਗਰਸ ਚ ਚੋਣ ਕਮੇਟੀ ਦੇ ਸਲਾਹਕਾਰ ਵੀ ਹਨ। ਦੋਆਬਾ ਟਾਇਮਜ ਦੇ ਦਫਤਰ ਚ  ਉਂੱਨਾ ਸੰਪਾਦਕ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਜਦੋਂ ਉਂੱਨਾ ਨੂੰ ਪੁਛਿਆ ਗਿਆ ਕਿ ਕੀ ਤੁਸੀਂ ਵੀ ਟਿਕਟ ਦੇ ਦਾਅਵੇਦਾਰ ਹੋ ਸਕਦੇ ਹੋ ਤਾਂ ਉਂੱਨਾ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇਸ ਦੌੜ ਚ ਸ਼ਾਮਿਲ ਨਹੀਂ ਹਨ ਪਰ ਪਾਰਟੀ ਜੋ ਵੀ ਹੁਕਮ ਦੇਵੇਗੀ, ਕਾਂਗਰਸ ਪਾਰਟੀ ਨੂੰ ਹਰ ਹਾਲਾਤ ਇਸ ਵਾਰੀ ਜਿਤਾ ਕੇ ਹੀ ਛੱਡਾਂਗੇ। ਗੌਰਤਲਬ ਹੈ ਕਿ ਇੱਕ ਦਹਾਕਾ ਪਹਿਲਾਂ ਮੌਜੂਦਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਟਿਕਟ ਦਿਵਾਉਂਣ ਤੇ ਚੋਣ ਜਿਤਾਉਣ ਚ ਸਾਬਕਾ ਮੰਤਰੀ ਧਰਮਪਾਲ ਸਭਰਵਾਲ ਦਾ ਬਹੁਤ ਵੱਡਾ ਰੋਲ ਸੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply