ਪਹਿਲੀ ਅਕਤੂਬਰ ਤੋਂ ਬਿਨਾਂ ਮਿਆਦ ਦੀ ਤਾਰੀਕ ਤੋਂ ਹੁਣ ਹਲਵਾਈ ਨਹੀਂ ਵੇਚ ਸਕਣਗੇ ਮਠਿਆਈ : ਜ਼ਿਲਾ ਸਿਹਤ ਅਫਸਰ



ਗੁਰਦਾਸਪੁਰ,30 ਸਤੰਬਰ (ਅਸ਼ਵਨੀ) : ਜ਼ਿਲਾ ਸਿਹਤ ਅਫਸਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਜ ਅਥਾਰਟੀ ਆਫ ਇੰਡੀਆ (ਅਦਾਰਾ ਸਿਹਤ ਤੇ ਪਰਿਵਾਰ  ਭਲ਼ਾਈ ਵਿਭਾਗ ਭਾਰਤ ਸਰਕਾਰ) ਦੇ ਹੁਕਮਾਂ ਅਨੁਸਾਰ 01ਅਕਤੂਬਰ2020ਤੋਂ ਕੋਈ ਵੀ ਹਲਵਾਈ ਹੁਣ ਖੁੱਲੀ ਮਠਿਆਈ,ਬਿਨਾਂ ਮਿਆਦ ਦੀ ਤਾਰੀਕ ਜੋ ਕਿ ਟ੍ਰੇਅ ਤੇ ਲਿਖੀ ਹੋਵੇਗੀ ਨਹੀਂ ਵੇਚ ਸਕਣਗੇ।ਉਨਾਂ ਕਿਹਾ ਕਿ ਜੋ ਦਾਕਨਦਾਰ ਹੁਕਮਾਂ ਦੀ ਉਲਘੰਣਾ ਕਰਨਗੇ,ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਕੋਵਿਡ-19 ਮਹਾਂਮਾਰੀ ਤੋ ਬਚਣ ਵਾਸਤੇ ਫਾਸਟ ਫੂਡ ਨਾ ਖਾਧਾ ਜਾਵੇ ਅਤੇ  ਪੋਸ਼ਟਿਕ ਆਹਾਰ ਖਾਧਾ ਜਾਵੇ।ਉਨਾਂ ਅੱਗੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਣ ਵਾਸਤੇ ਇੱਕ ਦੂਸਰੇ ਤੋਂ ਦੂਰੀ ਬਣਾਕੇ ਰੱਖੀ ਜਾਵੇ।ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ।ਥਾਂ -ਥਾਂ ਤੇ ਨਾ ਥੁੱਕਿਆ ਜਾਵੇ।ਘਰੋਂ ਬਾਹਰ  ਨਿਕਲਣ ਸਮੇਂ ਮਾਸਕ ਲਾਜ਼ਮੀ ਤੌਰ’ਤੇ ਪਹਿਨਿਆ ਜਾਵੇ।ਉਨਾਂਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਰੋਨਾ  ਬਿਮਾਰੀ ਦੇੇ ਲੱਛਣ ਦਿਖਾਈ ਦਿੰਦੇ ਹਨ ਤਾਂ ਆਪਣਾ ਕੋਰੋਨਾ ਟੈਸਟ ਤੁਰੰਤ ਜਰੂਰ ਕਰਵਾਉਣ ਚਾਹੀਦਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply