ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਹੋਈਆਂ 7 ਮੌਤਾਂ,23 ਹੋਰ ਲੋਕ ਆਏ ਕਰੋਨਾ ਕੋਰੋਨਾ ਦੀ ਮਾਰ ਹੇਠ

(ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ)

ਪਾਜੇਟਿਵ ਮਰੀਜਾਂ ਦੀ ਕੁੱਲ ਗਿਣਤੀ ਹੋਈ 4460,ਹੁਣ ਤੱਕ ਕੁੱਲ ਮੌਤਾਂ ਹੋਈਆਂ 157

ਹੁਸਿਆਰਪੁਰ 30 ਸਤੰਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1637 ਨਵੇ ਸੈਪਲ ਲੈਣ  ਨਾਲ ਅਤੇ 1729 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 23 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4460 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 104996 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  99399 ਸੈਪਲ ਨੈਗਟਿਵ,ਜਦ ਕਿ 1559 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 157 ਹੈ।ਐਕਟਿਵ ਕੇਸਾ ਦੀ ਗਿਣਤੀ 588 ਹੈ।ਠੀਕ ਹੋ ਕਿ ਘਰ ਗਏ ਮਰੀਜਾ ਦੀ ਗਿਣਤੀ 3722 ਹੋਈ ਹੈ।

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 23 ਪਾਜੇਟਿਵ ਕੇਸ ਨਵੇ ਹਨ।ਹੁਸ਼ਿਆਰਪੁਰ ਸ਼ਹਿਰ 16ਕੇਸ ਸਬੰਧਿਤ ਹਨ ਜਦ ਕੇ 7 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ।ਜਿਲੇ ਵਿੱਚ ਸੱਤ ਮੌਤਾਂ (1) 64 ਸਾਲਾ ਔਰਤ ਵਾਸੀ ਬੈਸਤਾਨੀ ਚੱਕੋਵਾਲ ਬਲਾਕ ਦੀ ਮੌਤ ਐਮ ਐਚ ਜਲੰਧਰ, (2) 70 ਸਾਲਾ ਵਿਆਕਤੀ ਵਾਸੀ ਬਸ਼ੰਬਰ ਨਗਰ ਹੁਸ਼ਿਆਰਪੁਰ ਦੀ ਮੌਤ ਡੀ ਐਮ ਸੀ ਲੁਧਿਆਣਾ (3) 37 ਸਾਲਾ ਔਰਤ ਵਾਸੀ ਮਖਸੂਸ ਪੁਰ ਦੀ ਮੌਤ ਨਿਜੀ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ (4) 84 ਸਾਲਾ ਔਰਤ ਵਾਸੀ ਭੂੰਗਾਂ ਦੀ ਮੌਤ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਹੋਈ (5) 65 ਸਾਲਾ ਵਿਆਕਤੀ ਵਾਸੀ ਸਿਘੋਵਾਲ ਦੀ ਮੌਤ ਘਰ ਵਿੱਚ ਹੋਈ (6) 71ਸਾਲਾ ਵਿਆਕਤੀ ਵਾਸੀ ਮਹਿਲਪੁਰ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ ਅਤੇ (7) ਵੀ ਮੌਤ 81 ਸਾਲਾ ਵਿਆਕਤੀ ਰਣਸੋਤਾਂ ਦੀ ਮੌਤ ਦੀ ਘਰ ਵਿੱਚ ਹੋਈ।ਇਹ 7 ਮਰੀਜ ਕੋਰੋਨਾ ਪਾਜੇਟਿਵ ਸਨ।

ਜਿਲੇ ਸਿਵਲ ਸਰਜਨ ਲੋਕਾਂ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ- 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply