HOSHIARPUR (ADESH PARMINDER SINGH, AJAY JULKA)
ਸਾਬਕਾ ਜੰਗਲਾਤ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪਾਕਿਸਤਾਨ ਤੋਂ ਕਾਲਾ ਤਿੱਤਰ ਨਹੀਂ ਲਿਆਉਣਾ ਚਾਹੀਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਟ ਨਹੀਂ ਕਰਨਾ ਚਾਹੀਦਾ ਸੀ। ਉਂੱਨਾ ਕਿਹਾ ਕਿ ਕਾਲਾ ਤਿੱਤਰ ਲੁਪਤ ਹੁੰਦਾ ਜਾ ਰਿਹਾ ਹੈ ਤੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਕਬੂਤਰਾਂ ਦੇ ਮਾਡਲ ਬਣਾ ਕੇ ਮਜਾਕ ਨਹੀਂੰ ਉਡਾਉਣਾਂ ਚਾਹੀਦਾ। ਉਂੱਨਾ ਕਿਹਾ ਕਿ ਵੈਸੇ ਤਾਂ ਸਿੱਧੂ ਵਧੀਆ ਬੰਦਾ ਪਰ ਪਾਕਿਸਤਾਨ ਤੋਂ ਕਾਲਾ ਤਿੱਤਰ ਲਿਆਉਣ ਦੀ ਲੋੜ ਹੀ ਨਹੀਂ ਸੀ, ਸਾਡੇ ਹੁਸ਼ਿਆਰਪੁਰ ਚ ਕਾਲੇ ਤਿੱਤਰ ਬਹੁਤ ਹਨ। ਪਰ ਕਾਲੇ ਤਿੱਤਰਾਂ ਨੂੰ ਬਚਾਉਣ ਦੀ ਬਹੁਤ ਲੋੜ ਹੈ।
ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਨਿੱਤ ਨਵੇਂ ਪੁਆੜੇ ਜੁੜਦੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਪਾਕਿਸਤਾਨੋਂ ਲਿਆਂਦੇ ਕਾਲੇ ਤਿੱਤਰ ਨੇ ਪੁਆੜਾ ਪਾਇਆ ਹੈ। ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁਨ ਨੇ ਸਿੱਧੂ ਖਿਲਾਫ਼ ਮਰੇ ਹੋਏ ਕਾਲੇ ਤਿੱਤਰ ਲਿਆਉਣ ’ਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਕਥਿਤ ਉਲੰਘਣਾ ਦੇ ਇਲਜ਼ਾਮ ਲਾਉਂਦਿਆਂ ਜੰਗਲੀ ਜੀਵ ਸੁਰੱਖਿਆ ਬਿਊਰੋ ਨੂੰ ਸ਼ਿਕਾਇਤ ਦਿੱਤੀ ਹੈ।
ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਾਲੇ ਤਿੱਤਰ ਨੂੰ ਮਾਰਨਾ ਅਪਰਾਧ ਹੈ। ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ, ਭਾਰਤ ਸਰਕਾਰ ਵੱਲੋਂ ਵਣ ਤੇ ਵਾਤਾਵਰਨ ਮੰਤਰਾਲੇ ਅਧੀਨ ਸਥਾਪਤ ਸੰਸਥਾ ਹੈ। ਇਹ ਸੰਸਥਾ ਮੁਲਕ ਵਿੱਚ ਜੰਗਲੀ ਜੀਵ ਅਪਰਾਧਾਂ ਨੂੰ ਰੋਕਦੀ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਸ੍ਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਾਲੇ ਤਿੱਤਰ ਦਾ ਮਾਡਲ ਭੇਟ ਕੀਤਾ ਸੀ। ਸਿੱਧੂ ਨੇ ਇਸ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਮਾਡਲ ਭੇਟ ਕੀਤਾ ਸੀ ਤੇ ਉਹ ਹੀ ਇਸ ਬਾਰੇ ਕੁਝ ਬੋਲ ਸਕਦੇ ਹਨ।
ਹਰਿਆਣਾ ਦੇ ਵਾਲੰਟੀਅਰ ਨਰੇਸ਼ ਕਾਦਿਆਨ ਨੇ ਬਿਊਰੋ ਵਿੱਚ ਸ਼ਿਕਾਇਤ ਦੇ ਕੇ ਮੰਤਰੀ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 39 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp