ਐਨ.ਸੀ.ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ‘ਚ ਕੀਤੀਆਂ ਰੋਜਾਨਾ ਕਸਰਤਾਂ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਅਤੇ ਕਰਨਲ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਅਫ਼ਸਰ ਡਾ.ਕੁਲਦੀਪ ਮਨਹਾਸ ਦੀ ਯੌਗ ਅਗਵਾਈ ਨਾਲ ਐਨ.ਸੀ . ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ਜੋ ਕਿ 15 ਅਗੱਸਤ ਤੋਂ ਲੈ ਕੇ 2 ਅਕਤੂਬਰ ਅਜ਼ਾਦੀ ਦਿਹਾੜੇ ਤੋਂ ਲੈਕੇ ਗਾਂਧੀ ਜੰਯਤੀ ਤੱੱਕ ਚਲਿਆ।

ਡਾ. ਕੁਲਦੀਪ ਮਨਹਾਸ ਨੇ ਦੱਸਿਆ ਕਿ ਸਰਕਾਰੀ ਹਿਦਾਇਤਾਂ ਦੀ ਪਾਲਨਾ ਕਰਦੇ ਹੋਏ ਕੁੱਲ 49 ਦਿਨ ਜਿੱਥੇ ਖੁੱਦ ਦੀ ਸਰੀਰਿਕ ਯੋਗਤਾ ਨੂੰ ਵਧਾਉਣ ਲਈ ਕਸਰਤਾਂ ਕੀਤੀਆਂ ਗਈਆਂ,ਉਥੇ ਹੀ ਅਪਣੇ ਪਰਿਵਾਰ ਸਮੇਤ ਹੋਰਨਾਂ ਨੂੰ ਵੀ ਸੌਸ਼ਲ ਮੀਡੀਆ ਦੀ ਮਦਦ ਨਾਲ ਅਪਣੀ ਸਰੀਰਿਕ ਯੋਗਤਾ ਨੂੰ ਸੁਧਾਰਨ ਲਈ ਪ੍ਰੇਰਿਤ ਕੀਤਾ ਗਿਆ।ਜਿਸ ਵਿੱਚ ਕੋਰੋਨਾ ਮਹਾਮਾਰੀ ਤੋ ਬਚਾਵ ਸਬੰਧੀ ਸਰਕਾਰੀ ਹਿਦਾਇਤਾਂ ਦੀ ਪਾਲਨਾ ਕਰਦੇ ਹੋਏ ਅਪਣੇ ਘਰ ਦੇ ਨੇੜੇ ਤੰਦਰੂਸਤ ਭਾਰਤ ਸਬੰਧੀ ਦੌੜ੍ਹਾਂ ਅਤੇ ਕਸਰਤਾਂ ਕੀਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਫਿਟ ਇੰਡੀਆ ਵਲੋਂ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ ਵਿੱਚ ਕੈਡਟ ਅਪਣੀ ਭਾਗੀਦਾਰੀ ਰੋਜ਼ ਕਸਰਤਾਂ ਕਰਕੇ ਨਿਭਾ ਰਹੇ ਹਨ।ਉਨਾਂ ਨੇ ਦਸਿਆ ਕਿ ਕਸਰਤਾਂ ਨਾਲ ਜਿਥੇ ਵਿਦਿਆਰਥੀਆਂ ਦਾ ਸਰੀਰਿਕ,ਮਾਨਸੀਕ ਅਤੇ ਭਾਵਨਾਤਮਿਕ ਵਿਕਾਸ ਹੂੰਦਾ ਹੈ ਉੁਥੇ ਹੀ ਰੋਗ ਮਾਰੂ ਯੋਗਤਾ’ਚ ਵੀ ਵਾਧਾ ਹੂੰਦਾ ਹੈ।ਇਸ ਫਿਟਨੈਸ ਪ੍ਰੋਗਰਾਮ੍ਹ ਵਿਚ ਐਨ.ਸੀ.ਸੀ ਯੂਨਿਟ ਵਲੌ ਬਹੁਤ ਦਿਲਚਸਪੀ ਨਾਲ ਭਾਗ ਲਿਆ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply