ਆਪ ਹਲਕਾ ਉੜਮੁੜ ਦੇ ਸਮੂਹ ਪਿੰਡਾਂ ਨੂੰ ਗ੍ਰਾਮ ਸਭਾ ‘ਚ ਮਤਾ ਪਾਸ ਕਰਵਾ ਕੇ ਕਿਸਾਨਾਂ ਨੂੰ ਉਜੜਨ ਤੋਂ ਬਚਾਉਣ ਦਾ ਯਤਨ ਕਰੇਗੀ : ਗੁਰਦੀਪ ਸਿੰਘ ਹੈਪੀ


ਗੜਦੀਵਾਲਾ 1 ਅਕਤੂਬਰ(ਚੌਧਰੀ) :ਅੱਜ ਆਮ ਆਦਮੀ ਪਾਰਟੀ ਦੇ ਹਲਕਾ ਉੜਮੁੜ ਦੇ ਸਮੂਹ ਕੋਆਡੀਨੇਟਰ ਦੀ ਮੀਟਿੰਗ ਏ ਪੀ ਓ ਸੀ ਸ. ਗੁਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ ।ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਸ. ਗੁਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਪਾਰਟੀ ਦੇ ਦਿਸ਼ਾ-ਨਿਰਦੇਸ਼ ਤਹਿਤ, ਜੋ ਇਸ ਸਮੇਂ ਪੂਰੇ ਦੇਸ਼ ਵਿਚ ਮੋਦੀ ਸਰਕਾਰ ਨੇ ਕਿਸਾਨ ਮਾਰੂ ਬਿੱਲ ਲਿਆਂਦਾ ਹੈ।

ਇਸ ਬਿੱਲ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਹਲਕਾ ਉੜਮੁੜ ਦੇ ਸਮੂਹ ਪਿੰਡਾਂ ਨੂੰ ਗ੍ਰਾਮ ਸਭਾ ਬੁਲਾ ਕੇ ਬਿੱਲ ਦੇ ਖਿਲਾਫ ਅਤੇ ਮਤਾ ਪਾਸ ਕਰਵਾਉਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਇਸ ਕਿਸਾਨ ਮਾਰੂ ਬਿੱਲ ਨੂੰ ਰੱਦ ਕਰਵਾਉਣ ਲਈ ਬਚਦੇ ਇੱਕੋ ਇੱਕ ਰਸਤੇ ਗ੍ਰਾਮ ਸਭਾ ਕੋਲ ਬਣੇ ਅਧਿਕਾਰ ਨੂੰ ਵਰਤੋਂ ਵਿਚ ਲਿਆ ਕੇ ਇਸ ਬਿੱਲ ਨੂੰ ਰੱਦ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਤਾਂ ਜੋ ਕਿਸਾਨਾਂ ਦੇਸ਼ ਦੇ ਕਿਸਾਨਾਂ ਨੂੰ ਉਜੜਨ ਤੋਂ ਬਚਾਇਆ ਜਾ ਸਕੇ।

ਇਸ ਮੀਟਿੰਗ ਵਿਚ ਜਸਵੀਰ ਸਿੰਘ ਰਾਜਾ, ਹਰਮੀਤ ਸਿੰਘ ਔਲਖ, ਅਮਰਪ੍ਰੀਤ ਸਿੰਘ ਪ੍ਰਿੰਸ,ਜਸਵੀਰ ਸਿੰਘ ਨੰਗਲ, ਕੇਸ਼ਵ ਸਿੰਘ ਸੈਣੀ, ਸੁਰਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਮਿੰਟੂ, ਪਰਮਜੀਤ ਸਿੰਘ, ਰਣਜੀਤ ਸਿੰਘ, ਰਣਜੀਤ ਸਿੰਘ ਸ਼ਾਹੀ, ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ ਰਛਪਾਲ ਸਿੰਘ, ਕੈਪਟਨ ਤਰਸੇਮ ਸਿੰਘ, ਸਵਤੰਤਰ ਬੰਟੀ, ਸਤਵਿੰਦਰ ਸਿੰਘ, ਹਰਭਜਨ ਸਿੰਘ ਢੱਟ, ਵਿਕਾਸ ਮਰਵਾਹਾ ਸਮੇਤ ਸਮੂਹ ਕੋਆਰਡੀਨੇਟਰ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply