ਸਰਕਾਰ ਦੇ ਮਾਰੂ ਫੈਸਲਿਆਂ ਖਿਲਾਫ ਇੱਕ ਜੱਥੇਬੰਦਕ ਝੰਡੇ ਹੇਠ ਹੋਈਆਂ ਇੱਕ ਜੁੱਟ
9 ਨਵੰਬਰ ਨੂੰ ਸਿੱਖਿਆ ਸਕੱਤਰ ਦੇ ਮੋਹਾਲੀ ਦਫਤਰ ਅੱਗੇ ਵਿਸ਼ਾਲ ਰੋਸ ਮੁਜਾਹਰਾ ਕਰਨ ਦਾ ਐਲਾਨ
ਗੁਰਦਾਸਪੁਰ 2 ਅਕਤੂਬਰ ( ਅਸ਼ਵਨੀ ) : ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਿੱਖਿਆ, ਵਿਦਿਆਰਥੀ ਅਤੇ ਅਧਿਆਪਕ ਹਿੱਤਾਂ ਦੇ ਉੱਲਟ ਕੀਤੇ ਜਾ ਰਹੇ ਨਿੱਜੀਕਰਨ ਪੱਖੀ ਫੈਸਲਿਆਂ ਵਿਰੁੱਧ ਏਕੇ ਤੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕਣ ਲਈ ਅਧਿਆਪਕ ਏਕਤਾ ਕਮੇਟੀ ਪੰਜਾਬ ਦੇ ਬੈਨਰ ਹੇਠ ‘ਅਧਿਆਪਕ ਏਕਤਾ ਕਨਵੈਨਸ਼ਨ’ ਕੀਤੀ ਗਈ ਹੈ। ਜਿਸ ਦੌਰਾਨ ਸੂਬੇ ਦੀਆਂ ਪੰਜ ਪ੍ਰਮੁੱਖ ਸੰਘਰਸ਼ੀ ਅਧਿਆਪਕ ਜੱਥੇਬੰਦੀਆਂ ਨੇ ਅਧਿਆਪਕ ਹਿੱਤਾਂ ਲਈ ਮਿਲ ਕੇ ਹੁਣ ਤੋਂ ਇੱਕ ਜੱਥੇਬੰਦੀ ਵਜੋਂ ਕੰਮ ਕਰਨ ਦਾ ਅਹਿਮ ਐਲਾਨ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਪੂਨੀਆ,ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ,ਐੱਸ.ਐੱਸ.ਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੀਪ ਟੋਡਰਪੁਰ, 6060 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਵੀਰ ਭਵਾਨੀਗੜ, 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਵੱਡੀ ਗਿਣਤੀ ਜਿਲ੍ਹਿਆਂ ਦੇ ਆਗੂਆਂ ਨੇ ਸੂਬਾ ਪ੍ਰਧਾਨ ਜਸਵਿੰਦਰ ਔਜਲਾ ਅਤੇ 3582 ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਦਲਜੀਤ ਸਫੀਪੁਰ ਦੀ ਅਗਵਾਈ ਵਿੱਚ ਕੀਤਾ। ਏਕਤਾ ਉਪਰੰਤ ਜਥੇਬੰਦੀ ਦਾ ਨਾਮ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਹੀ ਰੱਖਣ, ਸੂਬਾ ਸਕੱਤਰੇਤ ਅਤੇ ਸੂਬਾ ਕਮੇਟੀ ਦਾ ਵਿਸਤਾਰ ਕਰਕੇ ਸੂਬਾਈ ਆਗੂਆਂ ਨੂੰ ਸ਼ਾਮਿਲ ਕਰਨ ਅਤੇ ਭਵਿੱਖ ‘ਚ ਲੋੜੀਂਦੀਆਂ ਸੰਵਿਧਾਨ ਸੋਧਾਂ ਕਰਨ ਦਾ ਫੈਸਲਾ ਕੀਤਾ ਗਿਆ। 6505 ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ (ਜਿਲ੍ਹਾ ਬਰਨਾਲਾ) ਨੇ ਜਸਵੀਰ ਭੰਮਾਂ ਦੀ ਅਗਵਾਈ ਵਿੱਚ ਇਸ ਏਕੇ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ।
ਰਾਜੀਵ ਬਰਨਾਲਾ,ਗੁਰਪਿਆਰ ਕੋਟਲੀ, ਵਿਕਰਮ ਮਾਲੇਰਕੋਟਲਾ, ਜਸਵੀਰ ਅਕਾਲਗੜ,ਸੁਖਵਿੰਦਰ ਗਿਰ,ਹਰਵਿੰਦਰ ਅੱਲੂਵਾਲ, ਅਸ਼ਵਨੀ ਅਵਸਥੀ,ਜਗਪਾਲ ਬੰਗੀ ਅਤੇ ਅਜੇ ਹੁਸ਼ਿਆਰਪੁਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਦੇ ਤਿੱਖੇ ਹਮਲਿਆਂ ਵਿਰੁੱਧ ਵਿਸ਼ਾਲ ਅਧਿਆਪਕ ਲਹਿਰ ਖੜੀ ਕਰਨ ਦੀ ਭਾਵਨਾ ਤਹਿਤ ਲੰਬਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਅਧਿਆਪਕਾਂ ਦੀ ਫੌਰੀ ਏਕਤਾ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਅਕਤੂਬਰ-ਨਵੰਬਰ ਨੂੰ ਅਧਿਆਪਕ ਏਕਤਾ ਮਹੀਨਿਆਂ ਵਜੋਂ ਮਨਾਉਂਦਿਆਂ ਜਿਲ੍ਹਿਆਂ ਵਿੱਚ ਏਕਤਾ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਗਿਆ। 16 ਅਕਤੂਬਰ ਨੂੰ ਸਿੱਖਿਆ ਮੰਤਰੀ ਨੂੰ ਸੰਗਰੂਰ ਰਿਹਾਇਸ਼ ‘ਤੇ ਪਹੁੰਚ ਕੇ ਵਿਸ਼ਾਲ ਵਫਦ ਦੇ ਰੂਪ ਵਿੱਚ ਰੋਸ ਪੱਤਰ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਾ ਕਰਨ, ਅਧਿਆਪਕਾਂ ਦੀਆਂ ਪਦਉਨਤੀਆਂ ਰੋਕਣ, ਵੱਖ-ਵੱਖ ਭਰਤੀਆਂ ਦੇ ਪੈਡਿੰਗ ਰੈਗੂਲਰ ਆਰਡਰ ਨਾ ਜਾਰੀ ਕਰਨ, ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਨੌਕਰੀ ਕਰ ਰਹੇ ਸਮੂਹ 3582 ਕਾਡਰ ਸਮੇਤ ਹੋਰਨਾਂ ਅਧਿਆਪਕਾਂ ਦੇ ਬਦਲੀ ਕਰਵਾਉਣ ‘ਤੇ ਬੇਲੋੜੀਆਂ ਸ਼ਰਤਾਂ ਲਗਾਉਣ, ਬੱਚਿਆਂ ਨੂੰ ਰੋਗੀ ਬਣਾ ਰਹੀ’ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਥੋਪਣ ਅਤੇ ਗੈਰ ਸੰਵਿਧਾਨਕ ਢਾਂਚੇ ਰਾਹੀਂ ਝੂੱਠੇ ਅੰਕੜੇ ਇਕੱਠੇ ਕਰਵਾਕੇ ਸਿੱਖਿਆ ਦੇ ਜੜੀ ਤੇਲ ਪਾਉਣ ਲਈ ਜਿੰਮੇਵਾਰ ਸਿੱਖਿਆ ਸਕੱਤਰ ਦੇ ਮੋਹਾਲੀ ਦਫਤਰ ਅੱਗੇ ਸੂਬਾਈ ਰੋਸ ਧਰਨਾ ਲਗਾਇਆ ਜਾਵੇਗਾ।
ਇਸ ਮੌਕੇ ਕੁਲਵਿੰਦਰ ਜੋਸ਼ਨ,ਪਵਨ ਕੁਮਾਰ,ਤੇਜਿੰਦਰ ਕਪੂਰਥਲਾ, ਰੁਪਿੰਦਰ ਗਿੱਲ, ਨਛੱਤਰ ਸਿੰਘ,ਸੁਖਦੇਵ ਡਾਨਸੀਵਾਲ, ਡੀ.ਐੱਮ.ਐੱਫ. ਦੇ ਸੂਬਾ ਸਕੱਤਰ ਜਰਮਨਜੀਤ ਸਿੰਘ ਤੋਂ ਇਲਾਵਾ ਅਤਿੰਦਰ ਘੱਗਾ, ਮੇਘ ਰਾਜ ਸੰਗਰੂਰ,ਮੁਕੇਸ਼ ਗੁਜਰਾਤੀ,ਜੈਮਲ ਸਿੰਘ ਕਪੂਰਥਲਾ, ਮਹਿੰਦਰ ਫਾਜ਼ਿਲਕਾ,ਮੁਲਖਰਾਜ ਨਵਾਂ ਸ਼ਹਿਰ, ਕੇਵਲ ਪਠਾਨਕੋਟ, ਲਖਵਿੰਦਰ ਰੁੜਕੀ,ਰਾਜਪ੍ਰੀਤ ਸਿੰਘ,ਬਚਿੱਤਰ ਸਿੰਘ,ਸੁਖਦੀਪ ਤਪਾ, ਲਖਵੀਰ ਬਰਨਾਲਾ, ਨਿਰਭੈ ਸਿੰਘ, ਗੁਰਪ੍ਰੀਤ ਨਾਭਾ ਅਤੇ ਕਰਮਜੀਤ ਨਦਾਮਪੁਰ ਆਦਿ ਵੀ ਮੌਜੂਦ ਰਹੇ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp