ਪਰਾਲੀ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਅਗਲੀ ਫਸਲ ਬੀਜਦਾ ਹੈ ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ


ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਗੁਰਦਾਸਪੁਰ,2 ਅਕਤੂਬਰ (ਅਸ਼ਵਨੀ)
 : ਪੰਜਾਬ ਸਰਕਾਰ ਵਲੋਂ  ਪਰਾਲੀ ਨੂੰ ਖੇਤਾਂ ਵਿਚ ਵਹਾ ਕੇ ਅਗਲੀ ਫਸਲ ਬੀਜਣ ਤਹਿਤ ਕੀਤੇ  ਜਾ ਰਹੇ ਸਫਲ ਉਪਰਾਲਿਆਂ ਤਹਿਤ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗਦੀਆਂ ਨਵੀਆਂ ਤਕਨੀਕਾਂ ਨਾਲ ਖੇਤੀ ਕੀਤੀ ਜਾ ਰਹੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

ਪਰਾਲੀ ਨੂੰ ਨਾ ਸਾੜਨ ਵਾਲੇ ਸਫਲ ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ, ਪਿੰਡ ਜਾਪੂਵਾਲ, ਗੁਰਦਾਸਪੁਰ ਨੇ ਦੱਸਿਆ ਕਿ ਉਹ ਆਪਣੇ 35 ਏਕੜ ਵਿਚ ਕਣਕ/ਝੋਨੇ ਦੀ ਫਸਲ ਦੀ  ਬਿਜਾਈ ਖੇਤੀਬਾੜੀ ਦੀਆਂ ਸ਼ਿਫਾਰਿਸਾਂ ਤੇ ਹੈਪੀਸੀਡਰ ਨਾਲ ਕਰ ਰਿਹਾ ਹੈ,ਜਿਸ ਨਾਲ ਜਿਥੇ ਉਹ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿਚ ਸਫਲ ਹੋਇਆ ਹੈ ਉਸ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਵੀ ਯੋਗਦਾਨ ਪਾ ਰਿਹਾ ਹੈ।

ਕਿਸਾਨ ਬਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਹ ਪਿਛਲੇ 4 ਸਾਲ ਤੇ ਪਰਾਲੀ ਦੇ ਨਾੜ ਨੂੰ ਅੱਗ ਨਹੀਂ ਲਗਾ ਰਿਹਾ ਹੈ ਤੇ ਪਰਾਲੀ ਨੂੰ ਸਾਂਭਣ ਲਈ ਆਪਣੇ ਖੇਤਾਂ ਵਿਚ ਖੇਤੀਬਾੜੀ ਵਲੋਂ ਵਿਕਸਿਤ ਹੈਪੀਸੀਡਰ ਨੂੰ ਚਲਾ ਕੇ ਕਣਕ ਦੀ ਬਿਜਾਈ ਕਰਦਾ ਹੈ ਤੇ ਕੰਬਾਈਨ ਨਾਲ ਝੋਨੇ ਦੀ ਵਾਢੀ ਹੋਣ ਤੋਂ ਬਾਅਦ ਪਰਾਲੀ ਨੂੰ ਕਾਮਿਆਂ ਦੀ ਮਦਦ ਨਾਲ ਖੇਤ ਵਿਚ ਇਕਸਾਰ ਮਿਲਾ ਦਿੰਦਾ ਹੈ ਤੇ ਇਸ ਤੋਂ ਬਾਅਦ ਹੈਪੀਸੀਡਰ ਨਾਲ ਬਿਜਾਈ ਕਰਦਾ ਹੈ।ਉਹ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਹੇ  ਹਨ ਜੋ ਕਿ ਉਹਨਾ ਵਿਭਾਗ ਦੁਆਰਾ ਸਬਸਿਟੀ ਉੱਪਰ ਲਿਆ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply