ਗੁਰਦਾਸਪੁਰ 3 ਅਕਤੂਬਰ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਵੱਲੋਂ ਅੱਜ ਉਨ੍ਹਾਂ ਦੇ ਜਨਮ ਦਿਹਾੜੇ ਤੇ ਜ਼ੂਮ ਐਪ ਰਾਹੀਂ ਆਨ ਲਾਈਨ ਮੀਟਿੰਗ ਕਰਕੇ ਯਾਦ ਕੀਤਾ ਗਿਆ। ਜਿਸ ਵਿੱਚ ਇਪਟਾ ਪੰਜਾਬ ਤੇ ਗੁਰਦਾਸਪੁਰ ਸਰਪ੍ਰਸਤ ਅਮਰਜੀਤ ਸਿੰਘ ਗੁਰਦਾਸਪੁਰੀ,ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ, ਵਿੱਤ ਸਕੱਤਰ ਬੂਟਾ ਰਾਮ ਆਜ਼ਾਦ,ਰਜਿੰਦਰ ਭੋਗਲ ਜੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਭੋਗਲ, ਉਨ੍ਹਾਂ ਦੀ ਬੇਟੀ ਡਾ.ਅਮਨ ਭੋਗਲ ਇਪਟਾ ਪੰਜਾਬ ਦੇ ਵਿੱਤ ਸਕੱਤਰ ਖਰੜ ਤੋਂ,ਬੀਬੀ ਹਰਮੀਤ ਕੌਰ,ਦਿਲਪ੍ਰੀਤ ਧਨੀ ਭੋਗਲ ਜੀ ਦੇ ਦੋਹਤੇ, ਨਵਰਾਜ ਸਿੰਘ ਸੰਧੂ ਪ੍ਰੈਸ ਸਕੱਤਰ ਇਪਟਾ ਗੁਰਦਾਸਪੁਰ ਹਾਜ਼ਰ ਹੋਏ।
ਅਮਰਜੀਤ ਗੁਰਦਾਸਪੁਰੀ ਨੇ ਦੱਸਿਆ ਕਿ ਬਾਬਾ ਬਕਾਲਾ ਵਿੱਚ ਰੱਖੜ ਪੁੰਨਿਆ ਦੇ ਇੱਕ ਮੇਲੇ ਉਪਰ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਜਦੋਂ ਸਟੇਜ ਤੇ ਬੋਲਣ ਲੱਗੇ ਤਾਂ ਦੂਜੇ ਪਾਸੇ ਕਾਮਰੇਡਾਂ ਦੀ ਸਟੇਜ ਉਪਰ ਜੋਗਿੰਦਰ ਭਲਾਈਪੁਰ ਨੇ ਮੇਰਾ ਨਾਮ ਅਨਾਊਂਸ ਕਰ ਦਿੱਤਾ ਜਦੋਂ ਮੈਂ ਗਾ ਰਿਹਾ ਸੀ ਤਾਂ ਉਸ ਵੇਲੇ ਕੈਰੋਂ ਦਾ ਪੰਡਾਲ ਖਾਲੀ ਹੋ ਗਿਆ। ਕੈਰੋਂ ਜੀ ਬਹੁਤ ਹੈਰਾਨ ਹੋਏ, ਉਨ੍ਹਾਂ ਨੂੰ ਪ੍ਰਬੰਧਕਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਕਾਮਰੇਡਾਂ ਦੀ ਸਟੇਜ ਤੇ ਅਮਰਜੀਤ ਗੁਰਦਾਸਪੁਰੀ ਗਾ ਰਹੇ ਹਨ। ਬਾਅਦ ਵਿੱਚ ਉਨ੍ਹਾਂ ਮੇਰੇ ਨਾਲ ਮੁਲਾਕਾਤ ਕੀਤੀ ਤੇ ਆਪਣੇ ਪ੍ਰੋਗਰਾਮਾਂ ਲਈ ਗਾਉਣ ਦੀ ਪੇਸ਼ਕਸ਼ ਕੀਤੀ ਮੇਰੇ ਵਲੋਂ ਸਹਿਮਤ ਨਾ ਹੋਣ ਤੇ ਉਨ੍ਹਾਂ ਲੋਕ ਸੰਪਰਕ ਵਿਭਾਗ ਦੀ ਸਥਾਪਨਾ ਕਰ ਦਿੱਤੀ। ਜੋ ਸਰਕਾਰੀ ਨੀਤੀਆਂ ਦੇ ਪਸਾਰ ਲਈ ਗੀਤ ਸੰਗੀਤ, ਨਾਟਕ ਤੇ ਫਿਲਮਾਂ ਵੀ ਵਿਖਾਉਂਦੇ ਸੀ। ਗੁਰਦਾਸਪੁਰ ਵਿੱਚ ਲੋਕ ਸੰਪਰਕ ਵਿਭਾਗ ਦੀ ਡਰਾਮਾ ਟੀਮ ਦੇ ਰਜਿੰਦਰ ਭੋਗਲ ਜੀ ਇੰਚਾਰਜ ਸਨ ਉਨ੍ਹਾਂ ਬਹੁਤ ਸਾਰੇ ਨਾਟਕ ਲਿਖੇ ਤੇ ਖੇਡੇ।
ਡਾ਼ ਅਮਨ ਭੋਗਲ ਨੇ ਕਿਹਾ ਮੈਂ ਅੱਜ ਜੋ ਵੀ ਹਾਂ ਆਪਣੇ ਪਾਪਾ ਦੀ ਬਦੌਲਤ ਹਾਂ ਉਹ ਮੇਰੇ ਪਿਤਾ ਦੇ ਨਾਲ ਮੇਰੇ ਉਸਤਾਦ ਵੀ ਸਨ। ਉਨ੍ਹਾਂ ਸਾਰੀ ਉਮਰ ਲੋਕਾਂ ਲਈ ਕੰਮ ਕੀਤਾ। ਇਹੋ ਕਾਰਨ ਹੈ ਉਨ੍ਹਾਂ ਚਾਹੁਣ ਵਾਲੇ ਲੋਕ ਕੲੀ ਵਰੇ ਬੀਤ ਜਾਣ ਤੇ ਵੀ ਉਹਨਾਂ ਯਾਦ ਕਰਦੇ ਹਨ। ਉਨ੍ਹਾਂ ਇਸ ਉਪਰਾਲੇ ਨੂੰ ਬਹੁਤ ਵਧੀਆ ਕਰਾਰ ਦਿੱਤਾ, ਇਸ ਮੌਕੇ ਤੇ ਪਾਹੜਾ, ਬਾਜਵਾ ਤੇ ਆਜ਼ਾਦ ਨੇ ਵੀ ਰਜਿੰਦਰ ਭੋਗਲ ਜੀ ਨਾਲ ਬਿਤਾਏ ਪਲਾਂ ਨੂੰ ਸਾਂਝਿਆਂ ਕੀਤਾ। ਅਮਰਜੀਤ ਭੋਗਲ ਨੇ ਇਪਟਾ ਗੁਰਦਾਸਪੁਰ ਵਲੋਂ ਖਾਸਕਰ ਗੁਰਮੀਤ ਸਿੰਘ ਪਾਹੜਾ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਭਵਿੱਖ ਵਿੱਚ ਅਜਿਹੀ ਤਕਨੀਕ ਨੂੰ ਜ਼ਰੂਰ ਵਰਤ ਲੈਣਾ ਚਾਹੀਦਾ ਹੈ। ਅੱਜ ਅਸੀਂ ਸਾਰੇ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਮੀਟਿੰਗ ਕਰ ਰਹੇ ਹਾਂ ਜੋ ਇਹ ਹੀ ਵਧੀਆ ਕਾਰਜ ਹੈ ਕਿ ਦੂਰ ਦੁਰਾਡੇ ਬੈਠੇ ਵੀ ਵਿਗਿਆਨ ਦੇ ਇਸ ਕਮਾਲ ਨਾਲ ਅਸੀਂ ਇਕੱਠੇ ਬੈਠੇ ਹਾਂ। ਉਹਨਾਂ ਸਾਰਿਆਂ ਦਾ ਆਪਣੇ ਪ੍ਰੀਵਾਰਿਕ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਭੋਗਲ ਜੀ ਨੂੰ ਯਾਦ ਕਰਨ ਦਾ ਵਿਸ਼ੇਸ਼ ਧੰਨਵਾਦ ਕੀਤਾ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp