ਸ਼ਾਨਦਾਰ ਸੇਵਾਵਾਂ ਬਦਲੇ ਸਮੂਹ ਅਧਿਆਪਕਾਂ ਵੱਲੋਂ ਬੀਪੀਈਓ ਕਿਸ਼ੋਰ ਚੰਦ ਨੂੰ ਸੇਵਾਮੁਕਤੀ ਤੇ ਦਿੱਤੀ ਗਈ ਨਿੱਘੀ ਵਿਦਾਇਗੀ


ਪਠਾਨਕੋਟ, 4 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ-2 ਸ੍ਰੀ ਕਿਸ਼ੋਰ ਚੰਦ ਨੂੰ ਸ਼ਾਨਦਾਰ ਸੇਵਾਵਾਂ ਹੋਣ ਦੇ ਬਦਲੇ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੈਂਟਰ ਹੈਡ ਟੀਚਰ ਸ੍ਰੀ ਨੰਦ ਲਾਲ ਦੀ ਅਗਵਾਈ ਵਿੱਚ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕਰ ਨਿੱਘੀ ਵਿਦਾਈ ਦਿੱਤੀ ਗਈ। ਸਮਰੋਹ ਦੌਰਾਨ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੰਬੋਧਨ ਕਰਦੇ ਹੋਏ ਸੈਂਟਰ ਹੈਡ ਟੀਚਰ ਨੰਦ ਲਾਲ ਨੇ ਕਿਹਾ ਕਿ ਅਸੀਂ ਸਾਰੇ ਅਧਿਆਪਕ ਬੀਪੀਈਓ ਸਾਹਿਬ ਜੀ ਦੀ ਤੰਦਰੁਸਤ ਲੰਬੀ ਉਮਰ ਦੀ ਦੁਆ ਕਰਦੇ ਹਾਂ ਅਤੇ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਇਹਨਾਂ ਵਰਗੇ ਨਿਧੜਕ,ਮਿਹਨਤੀ,ਬੁੱਧੀਮਾਨ, ਸਮਰਪਿਤ, ਦੂਰਦਰਸ਼ੀ, ਸੁਯੋਗ ਪ੍ਰਬੰਧਕੀ ਅਧਿਕਾਰੀ ਦੀ ਛੱਤਰ ਛਾਇਆ ਹੇਠ ਕੰਮ ਕਰਨ ਦਾ ਮੌਕਾ ਮਿਲਿਆ।

ਇਹਨਾਂ ਦੀ ਕਾਰਜਸ਼ੈਲੀ ਤੋਂ ਗ੍ਰਹਿਣ ਕੀਤੇ ਤਜ਼ਰਬੇ ਸਾਨੂੰ ਸਾਰੀ ਜਿੰਦਗੀ ਅਗਵਾਈ ਦਿੰਦੇ ਰਹਿਣਗੇ।  ਉਨ੍ਹਾਂ ਦੱਸਿਆ ਕਿ ਬੀਪੀਈਓ ਕਿਸ਼ੋਰ ਚੰਦ ਵੱਲੋਂ ਬਲਾਕ ਦੇ ਸਾਰੇ ਸਕੂਲਾਂ ਨੂੰ ਮਿਹਨਤੀ  ਅਧਿਆਪਕਾਂ ਦੇ ਸਹਿਯੋਗ ਸਦਕਾ ਸਮਾਰਟ ਸਕੂਲਾਂ ਚ ਤਬਦੀਲ ਕਰਵਾਇਆ ਗਿਆ,ਮਿਸ਼ਨ ਸੌ ਫੀਸਦ,ਦਾਖ਼ਲਿਆਂ ਵਿੱਚ ਰਿਕਾਰਡ ਤੋੜ ਵਾਧਾ, ਵਧੀਆਂ ਨਤੀਜੇ, ਆਨਲਾਈਨ ਪੜ੍ਹਾਈ, ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ‘ਚ ਬਲਾਕ ਪਠਾਨਕੋਟ-2 ਦੀ ਚੰਗੀਆਂ ਪ੍ਰਾਪਤੀਆਂ ਬਦਲੇ ਸਿੱਖਿਆ ਵਿਭਾਗ ਵੱਲੋਂ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਬਲਾਕ ਦੇ ਅਧਿਆਪਕਾਂ ਨੂੰ ਬਹੁਤ ਹੀ ਆਪਣੱਤ ਰਾਹੀਂ ਪ੍ਰੇਰਨਾ ਦੇ ਕੇ ਚੰਗੇ ਤੇ ਉਸਾਰੂ ਕੰਮ ਕਰਵਾਏ ਗਏ।

ਉਨ੍ਹਾਂ ਦੇ ਸਨਮਾਨ ਵਿੱਚ ਸੇਵਾ ਮੁਕਤੀ ਤੇ ਸਨਮਾਨ ਚਿੰਨ੍ਹ ਅਤੇ ਹੋਰ ਅਨੇਕਾਂ ਤੋਹਫੇ ਦੇ ਕੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸਦੇ ਨਾਲ ਹੀ ਸੈਂਟਰ ਤੰਗੋਸਾਹ ਅਧੀਨ ਪੈਂਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਬਲੀਮ ਤੋਂ ਸੇਵਾ-ਮੁਕਤ ਹੋਏ ਹੈਡ ਟੀਚਰ ਚੰਨੋਂ ਦੇਵੀ ਅਤੇ ਮੈਡਮ ਸੁਰਿੰਦਰ ਕੌਰ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਾਇਗੀ ਦਿੱਤੀ।ਇਸ ਮੌਕੇ  ਹੈਡ ਟੀਚਰ ਰਾਕੇਸ਼ ਕੁਮਾਰ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ,ਕੰਵਲ ਸੰਧੂ,ਰਾਜੇਸ਼ ਕੁਮਾਰ, ਸ਼ਿਵ ਦਿਆਲ,ਬਿਸ਼ਨ ਸਿੰਘ, ਦਵਿੰਦਰ ਸਿੰਘ,ਪ੍ਰਦੀਪ ਕੁਮਾਰ, ਸੁਰਜੀਤ ਕੁਮਾਰ, ਸਮੇਤ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕ ਹਾਜ਼ਰ ਸਨ। 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply