ਜਲੰੰਧਰ/ਮਹਿਤਾ ਚੌਕ, 14 ਦਸੰਬਰ ( ਸੰਦੀਪ ਸਿੰੰਘ ਵਿਰਦੀ ) ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਰਾਹਬਲ ਗਾਂਧੀ ਦੇ ਫੈਸਲੇ Òਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿਖ ਕੌਮ ਦੇ ਜਖਮਾਂ Òਤੇ ਲੂਣ ਛਿਡ਼ਕਣ ਤੁਲ ਕਰਾਰ ਦਿਤਾ ਹੈ ਅਤੇ ਪੰਜਾਬ ਦੇ ਕਾਗਸੀ ਆਗੂਆਂ ਇਸ ਪ੍ਰਤੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋº ਸਰਚਾਂਦ ਸਿੰਘ ਵਲੋਂ ਜਾਰੀ ਬਿਆਨ Òਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਮਲ ਨਾਥ ਦਾ ਕਤਲਆਮ Òਚ ਦੋਸ਼ੀ ਹੋਣ ਬਾਰੇ ਪੁਖਤਾ ਸਬੂਤ ਮੌਜੂਦ ਹਨ। ਅਜਿਹਾ ਸਥਿਤੀ Òਚ ਕਾਂਗਰਸ ਪ੍ਰਧਾਨ ਵਲੋਂ ਉਸ ਨੂੰ ਮੱਧ ਪ੍ਰਦੇਸ਼ ਦਾ ਮੁਖ ਮੰਤਰੀ ਬਣਾਉਣਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾÀਣ ਦੀ ਕਾਰਵਾਈ ਹੈ ਅਤੇ ਇਸ ਨੇ ਇਹ ਇਕ ਵਾਰ ਫਿਰ ਸਾਬਿਤ ਕਰਦਿਤਾ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਸਿਖ ਕਤਲੇਆਮ ਦੇ ਦੋਸ਼ੀਆਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰ ਰਿਹਾ ਹੈ ਸਗੋਂ ਉਹਨਾਂ ਨੂੰ ਸਿਖ ਵਿਰੋਧੀ ਮਾਨਸਿਕਤਾ ਤਹਿਤ ਉਚ ਅਹੁਦਿਆਂ Òਤੇ ਬਿਠਾ ਕੇ ਸਿਖਾਂ ਨੂੰ ਚਿਡ਼੍ਹਾ ਵੀ ਰਿਹਾ ਹੈ। ਕਾਂਗਰਸ ਨੇ ਇਕ ਵਾਰ ਫਿਰ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪਡ਼ ਕੇ ਸਿੱਖ ਕੌਮ ਦੇ ਰਿਸਦੇ ਜ਼ਖ਼ਮਾਂ Òਤੇ ਲੂਣ ਪਾਇਆ ਹੈ । ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਅਜ ਤਕ ਕਿਸੇ ਵੀ ਅਦਾਲਤ ਤੋਂ ਦੋਸ਼ ਮੁਕਤ ਨਹੀਂ ਹੋਇਆ ਕਿ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਿਵਾਜਿਆ ਜਾ ਸਕੇ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਵਿਸ਼ਵ Ò ਵਸਦੇ ਸਿਖਾਂ ਅਤੇ ਇਨਸਾਫ ਪਸੰਦ ਲੋਕਾਂ Òਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਕਾਂਗਰਸ ਆਪਣੇ ਫੈਸਲੇ Òਤੇ ਮੁਡ਼ ਵਿਚਾਰ ਕਰਦਿਆਂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ। ਚਿਤਾਵਨੀ Òਚ ਉਹਨਾਂ ਕਿਹਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਕਾਂਗਰਸ ਪਾਰਟੀ ਸਿੱਖ ਕੌਮ ਦੇ ਰੋਸ ਅਤੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp