ਕੋਰੋਨਾ ਪਾਜੀਟਿਵ ਤੋਂ ਠੀਕ ਹੋ ਕੇ ਵਾਪਿਸ ਆਏ ਪ੍ਰਿੰ. ਵਿਨੋਦ ਕੁਮਾਰ ਡੋਗਰਾ ਨੇ ਜਿਲਾ ਪ੍ਰਸਾਸਨ ਦੇ ਪ੍ਰਬੰਧਾਂ ਤੇ ਜਤਾਈ ਤਸੱਲੀ

ਵਧੀਆ ਢੰਗ ਨਾਲ ਕੀਤਾ ਇਲਾਜ ਅਤੇ ਸਾਰੇ ਪ੍ਰਬੰਧ ਕੀਤੇ ਜਾਣ ਤੇ ਪ੍ਰਸਾਸਨ ਅਤੇ ਪੰਜਾਬ ਸਰਕਾਰ ਪ੍ਰਸ਼ੰਸਾ ਦੀ ਹੱਕਦਾਰ  

ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਕਰੋ ਪਾਲਣਾ 

ਪਠਾਨਕੋਟ,5 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਿਛਲੇ ਦਿਨਾਂ ਦੋਰਾਨ ਕਰੋਨਾ ਪਾਜੀਟਿਵ ਆਉਂਣ ਤੋਂ ਬਾਅਦ ਮੈਂ ਅਪਣਾ ਇਲਾਜ ਕਰਵਾਉਂਣ ਲਈ ਅਪਣੇ ਪਰਿਵਾਰ ਸਹਿਤ ਚਿੰਤਪੂਰਨੀ ਮੈਡੀਕਲ ਕਾਲਜ ਆਈਸੋਲੇਸ਼ਨ ਸੈਂਟਰ ਪਠਾਨਕੋਟ ਵਿਖੇ ਪਹੁੰਚਿਆ ਕਰੀਬ 17 ਦਿਨ ਇਲਾਜ ਕਰਵਾਉਂਣ ਤੋਂ ਬਾਅਦ ਠੀਕ ਹੋ ਕੇ ਵਾਪਿਸ ਅਪਣੇ ਘਰ ਆਇਆ ਹਾਂ ਅਤੇ ਇਸ ਗੱਲ ਦੀ ਪੁਸਟੀ ਕਰਦਾ ਹਾਂ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਅਤੇ ਜਿਲਾ ਪ੍ਰਸਾਸਨ ਵੱਲੋਂ ਆਈਸੋਲੇਸ਼ਨ ਸੈਂਟਰ ਬੰਧਾਨੀ ਵਿਖੇ ਇਲਾਜ ਲਈ ਸਾਰੇ ਪ੍ਰਬੰਧ ਬਹੁਤ ਵਧੀਆ ਹਨ। ਇਹ ਪ੍ਰਗਟਾਵਾ ਸ੍ਰੀ ਪਿ੍: ਵਿਨੋਦ ਕੁਮਾਰ ਡੋਗਰਾ ਨੇ ਕੀਤਾ। 

ਉਨਾਂ ਦੱਸਿਆ ਕਿ 6 ਸਤੰਬਰ ਤੋਂ ਪਹਿਲਾ ਉਨਾਂ ਨੂੰ ਖਾਂਸੀ ਦੀ ਸਮੱਸਿਆ ਸੁਰੂ ਹੋਈ ਅਤੇ ਉਨਾਂ ਸਰਕਾਰੀ ਹਸਪਤਾਲ ਤੋਂ ਅਪਣਾ ਅਤੇ ਅਪਣੇ ਪਰਿਵਾਰਿਕ ਮੈਂਬਰਾਂ ਦਾ ਕਰੋਨਾ ਟੈਸਟ ਕਰਵਾਇਆ ਜਿਸ ਦੋਰਾਨ ਉਨਾਂ ਦੀ ਧਰਮਪਤਨੀ, ਬੇਟਾ ਅਤੇ ਉਨਾਂ ਦਾ ਖੁਦ ਕਰੋਨਾ ਟੈਸਟ ਪਾਜੀਟਿਵ ਆਇਆ। ਅਪਣੇ ਨਿੱਜੀ ਡਾਕਟਰਾਂ ਦੀ ਸਲਾਹ ਤੇ ਉਨਾਂ ਵੱਲੋਂ ਜਿਲਾ ਪ੍ਰਸਾਸਨ ਵੱਲੋਂ ਕਰੋਨਾ ਇਲਾਜ ਲਈ ਬਣਾਏ ਆਈਸੋਲੇਸ਼ਨ ਸੈਂਟਰ ਵਿੱਚ ਇਲਾਜ ਕਰਵਾਇਆ। ਉਨਾਂ ਦੱਸਿਆ ਕਿ ਕਰੀਬ 17 ਦਿਨ ਆਈਸੋਲੇਸ਼ਨ ਸੈਂਟਰ ਤੋਂ ਇਲਾਜ ਕਰਵਾ ਕੇ 22 ਸਤੰਬਰ ਨੂੰ ਉਹ ਅਪਣੇ ਘਰ ਵਾਪਸ ਆਏ ਅਤੇ ਹੁਣ ਪੂਰੀ ਤਰਾਂ ਠੀਕ ਹਨ। 

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜਿਲਾ ਪ੍ਰਸਾਸਨ ਇਸ ਗੱਲ ਲਈ ਪ੍ਰਸੰਸਾਂ ਦਾ ਪਾਤਰ ਹੈ ਕਿ ਕਰੋਨਾ ਮਰੀਜਾਂ ਦੇ ਇਲਾਜ ਲਈ ਚਿੰਤਪੂਰਨੀ ਮੈਡੀਕਲ ਕਾਲਜ ਆਈਸੋਲੇਸ਼ਲ ਸੈਂਟਰ ਵਿਖੇ ਕਰੋਨਾ ਇਲਾਜ ਲਈ ਸਾਰੇ ਪ੍ਰਬੰਧ ਤਸੱਲੀ ਬਖ਼ਸ ਹਨ।ਉਨਾਂ ਦੱਸਿਆ ਕਿ ਆਈਸੋਲੇਸ਼ਨ ਸੈਂਟਰ ਵਿੱਚ ਰਹਿਣ ਦਾ,ਭੋਜਨ ਦਾ,ਦਵਾਈਆਂ, ਆਕਸ਼ੀਜਨ ਅਤੇ ਰੋਜਾਨਾਂ ਵਰਤੋਂ ਵਿੱਚ ਲਿਆਂਦਾ ਜਾਣ ਵਾਲੇ ਜਰੂਰੀ ਸਮਾਨ ਆਦਿ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ।ਉਨਾਂ ਦੱਸਿਆ ਕਿ ਸਟਾਫ ਵੱਲੋਂ ਇਲਾਜ ਦੋਰਾਨ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਨੂੰ ਕਰੋਨਾ ਬੀਮਾਰੀ ਦੇ ਲੱਛਣ ਨਜਰ ਆਉਂਦੇ ਹਨ ਤਾਂ ਸਰਕਾਰੀ ਹਸਪਤਾਲ ਤੋਂ ਟੈਸਟਿੰਗ ਕਰਵਾਓ ਅਤੇ ਆਈਸੋਲੇਸ਼ਨ ਸੈਂਟਰ ਬੰਧਾਨੀ ਜਿੱਥੇ ਜਿਲਾ ਪ੍ਰਸਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਫ੍ਰੀ ਵਿੱਚ ਅਪਣਾ ਇਲਾਜ ਕਰਵਾਓ। ਉਨਾਂ ਕਿਹਾ ਕਿ ਕੂਝ ਲੋਕ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ ਜਿਸ ਵਿੱਚ ਕੋਈ ਸਚਾਈ ਨਹੀਂ ਹੈ। 

ਉਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ। ਮਾਸਕ ਪਾਉਂਣਾ, ਹੱਥਾਂ ਨੂੰ ਬਾਰ ਬਾਰ ਸਾਬਣ ਨਾਲ ਧੋਣਾ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖਣ ਆਦਿ ਹਦਾਇਤਾਂ ਦੀ ਪਾਲਣਾ ਕਰੋ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply