ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਾਰ ਕਲਾਂ ਵਿਖੇ ਚਾਰ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਮੁਕੰਮਲ

ਸਕੂਲ ਨੂੰ 6 ਕਮਰਿਆਂ ਦੇ ਨਿਰਮਾਣ ਲਈ ਵਿਭਾਗ ਵੱਲੋਂ 45 ਲੱਖ ਦੀ ਰਾਸੀ ਕੀਤੀ ਗਈ ਹੈ ਜਾਰੀ

ਪਠਾਨਕੋਟ,5 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਾਰ ਕਲਾਂ ਵਿਖੇ ਨਵਾਰਡ ਸਕੀਮ ਤਹਿਤ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ  ਅਨੁਦਾਨ ਰਾਸੀ ਨਾਲ ਚਾਰ ਵਾਧੂ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਸਕੂਲ ਪ੍ਰਿੰਸੀਪਲ ਨਸੀਬ ਸਿੰਘ ਸੈਣੀ ਦੀ ਦੇਖ-ਰੇਖ ਹੇਠ ਅੱਜ ਮੁਕੰਮਲ ਹੋ ਗਿਆ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਨਸੀਬ ਸਿੰਘ ਸੈਣੀ ਨੇ ਦੱਸਿਆ ਕਿ ਸਕੂਲ ਵਿੱਚ ਇਸ ਮੌਕੇ ਤੇ 450 ਦੇ ਕਰੀਬ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਵਲੋਂ ਸਕੂਲ ਵਿੱਚ ਛੇ ਨਵੇਂ ਕਮਰਿਆਂ ਦੇ ਨਿਰਮਾਣ ਲਈ ਵਿਭਾਗ ਵੱਲੋਂ 45 ਲੱਖ ਰੁਪਏ ਦੀ ਰਾਸੀ ਜਾਰੀ ਕੀਤੀ ਗਈ ਸੀ। ਜਿਸ ਵਿੱਚ ਚਾਰ ਕਮਰਿਆਂ ਦਾ ਨਿਰਮਾਣ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਦੇ ਦਿਸਾ ਨਿਰਦੇਸਾਂ ਅਨੁਸਾਰ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਦੋ ਕਮਰਿਆਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਜਲਦ ਹੀ ਮੁਕੰਮਲ ਹੋ ਜਾਵੇਗਾ।

ਉਹਨਾਂ ਨੇ ਦੱਸਿਆ ਕਿ ਪਹਾੜੀ ਖੇਤਰ ਦਾ ਇਹ ਸਕੂਲ ਸਿੱਖਿਆ ਸੱਕਤਰ ਕ੍ਰਿਸਨ ਕੁਮਾਰ ਦੀ ਦੂਰਅੰਦੇਸੀ ਸੋਚ ਨਾਲ ਤੇ ਜਿਲਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਸਮਾਰਟ ਸਕੂਲ ਦੇ ਸਾਰੇ ਪੈਰਾਮੀਟਰ ਪੂਰੇ ਕਰ ਚੁਕਿਆ ਹੈ ਸਕੂਲ ਵਿੱਚ ਬੱਚਿਆਂ ਨੂੰ ਡਿਜੀਟਲ ਤਕਨੀਕਾਂ ਨਾਲ ਸਿੱਖਿਆ ਦੇਣ ਲਈ ਛੇ ਪ੍ਰੋਜੈਕਟਰ ਅਤੇ ਸੀਸੀਟੀਵੀ ਕੈਮਰੇ ਲੱਗ ਚੁੱਕੇ ਹਨ। ਇਸਦੇ ਨਾਲ ਹੀ ਬੋਰਡ ਦੀਆਂ ਜਮਾਤਾਂ ਦਾ ਰਿਜਲਟ ਵੀ ਸਤ- ਪ੍ਰਤਿਸਤ ਰਿਹਾ ਹੈ।
 
ਇਸ ਮੌਕੇ ਤੇ ਵਿਭਾਗ ਦੇ ਜੇ ਈ ਨਰਿੰਦਰ ਸਿੰਘ, ਰਾਜੇਸ ਕੁਮਾਰ, ਰਾਜੇਸ ਪਠਾਨੀਆ, ਰਜਿੰਦਰ ਕੁਮਾਰ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸੁਮਨ ਕਲਿਆਣ ਸਿੰਘ, ਬਲਾਕ ਧਾਰ ਕਲਾਂ ਜੀਓਜੀ ਪ੍ਰਧਾਨ ਕਿਸੋਰੀ ਲਾਲ,ਐਸਐਮਸੀ ਚੇਅਰਪਰਸਨ ਰੇਖਾ ਦੇਵੀ, ਮੈਂਬਰ ਰਮੇਸ ਕੁਮਾਰ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply