ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਬੜੇ ਖੂਬਸੂਰਤ ਹੁੰਦੇ ਸਨ ਡੀ.ਕੇ ਤਿਵਾੜੀ, ਪ੍ਰਸਨੈਲਟੀ ਲਾਜਵਾਬ ਸੀ। ਸ਼ਹਿਰ ਵਿੱਚ ਕਦੇ ਗੰਦ ਨਹੀਂ ਸੀ ਪੈਣ ਦਿੰਦੇ। ਕੰਪਿਊਟਰ ਵਾਂਗ ਕੰਮ ਕਰਦੇ ਸੀ ਹਰ ਵੇਲੇ ਚੇਤੰਨ ਰਹਿੰਦੇ ਸੀ। ਉਂੱਦਮ, ਉੱਤਸ਼ਾਹ, ਹੌਂਸਲਾ ਤੇ ਦ੍ਰਿੜ ਸੰਕਲਪ ਸਖਸ਼ੀਅਤ ਸਨ ਤੇ ਵੱਡੀ ਗੱਲ ਅਫਸਰਾਂ ਨੂੰ ਟੰਗ ਕੇ ਰੱਖਦੇ ਸੀ, ਨਗਰ ਕਮੇਟੀ ਤੇ ਬਾਜ ਵਾਂਗ ਅੱਖ ਰੱਖਦੇ ਸੀ, ਤੇ ਲੋੜ ਪੈਣ ਤੇ ਹਦਾਇਤਾਂ ਜਾਰੀ ਕਰਦੇ ਰਹਿੰਦੇ ਸੀ। ।
ਕਦੇ ਵੀ ਉਂੱਨਾ ਦੇ ਸਮੇਂ ਹੁਸ਼ਿਆਰਪੁਰ ਦੀਆਂ ਟ੍ਰੈਫਿਕ ਲਾਈਟਾਂ ਖਰਾਬ ਨਹੀਂ ਸੀ ਹੋਈਆਂ। ਪੁਲਿਸ ਵਾਲਿਆਂ ਨੂੰ ਹੁਕਮ ਯਾਰੀ ਕਰਦੇ ਸਨ ਕਿ ਜਾÀ ਸੈਮੀਨਾਰ ਆਯੋਜਿਤ ਕਰੋ। ਉਸ ਵੇਲੇ ਐਸ.ਐਸਪੀ ਆਰ.ਐਨ ਢੋਕੇ ਹੁੰਦੇ ਸਨ। ਬਈ ਉਹ ਵੀ ਸਾਡੇ ਹੁਣ ਵਾਲੇ ਐਸ.ਐਸ.ਪੀ ਜੇ. ਏਲਨਚੇਲੀਅਨ ਵਾਂਗ ਹੀ ਲਾਜਵਾਬ ਅਫਸਰ ਸਨ। ਪਰ ਪਤਾ ਨਹੀਂ ਕਿਉਂ ਸਾਡਾ ਮੇਅਰ ਟ੍ਰੈਇਕ ਲਾਇਟਾਂ ਵੱਲ ਧਿਆਨ ਨਹੀਂ ਦਿੰਦਾ। ਪੁਲਿਸ ਵਾਲੇ ਕਹਿੰਦੇ ਹਨ ਕਿ ਭਾਜੀ ਯਾਰ ਤੇਰਾ ਯਾਰ ਹੈ ਪੱਕਾ ਸ਼ਿਵ ਸੂਦ, ਉਂੱਨਾਂ ਨੂੰ ਕਹਿ ਕੇ ਟ੍ਰੈਫਿਕ ਲਾਈਟਾਂ ਠੀਕ ਕਰਵਾ ਦਿÀ। ਵਿਚਾਰੇ ਪੁਲਿਸ ਵਾਲਿਆਂ ਦੀ ਮਜਬੂਰੀ ਹੈ ਉਹ ਵਿਚਾਰੇ ਵੀ ਕੀ ਕਰਨ। ਪਰ ਬੇਸ਼ਰਮੀਂ ਦੀ ਇੱਕ ਹੱਦ ਹੁੰਦੀ ਹੈ,
ਮੇਅਰ ਸ਼ਿਵ ਸੂਦ ਨੂੰ ਚਾਹੀਦਾ ਹੈ ਕਿ ਇਸ ਤੋਂ ਪਹਿਲਾਂ ਕਿ ਸਾਡਾ ਮਿੱਤਰ ਕੈਬਨਿਟ ਮੰਤਰੀ ਕੈਪਟਨ ਵਲੋਂ ਭੇਜੀ 20 ਕਰੋੜ ਵਿਚੋਂ ਗਰਾਂਟ ਦੇ ਕੇ ਟ੍ਰੈਫਿਕ ਲਾਈਟਾਂ ਠੀਕ ਕਰਵਾ ਦੇਵੇ, ਭਾਜਪਾ ਨੂੰ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਅਗਲੀਆਂ ਚੋਣਾਂ ਚ ਹੋ ਸਕਦਾ ਕਿ ਅਗਲਾ ਮੇਅਰ ਬ੍ਰਹਾ ਸ਼ੰਕਰ ਜਿੰਪਾ ਬਣ ਜਾਵੇ। ਬੜਾ ਕਾਬਿਲ ਬੰਦਾ ਹੈ ਉਹ। ਜੇ ਭਾਜਪਾ ਨੇ ਇੱਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਚ ਇੱੰਨਾ ਦਾ ਸੂਪੜਾ ਹੀ ਸਾਫ ਹੋ ਜਾਵੇ। ਰੱਬ ਦਾ ਵਾਸਤਾ, ਪਹਿਲਾਂ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਠੀਕ ਕਰਵਾÀ ਤਾਂ ਜੋ ਕੋਈ ਅਣ-ਸੁਖਾਂਵੀਂ ਘਟਨਾ ਨਾ ਵਾਪਰੇ। ਬਾਕੀ ਕੱਲ ਸਹੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp