ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਡਿਪਟੀ ਕਮਿਸ਼ਨਰ ਕਮ ਜਿਲਾ ਚੁਣਾਵ ਅਧਿਕਾਰੀ ਮੈਡਮ ਸ਼੍ਰੀਮਤੀ ਈਸ਼ਾ ਕਾਲੀਆ ਨੇ ਡਿਕਲੇਅਰ ਕੀਤਾ ਹੈ ਕਿ ਨਾਮਾਂਕਣ ਪੱਤਰ 19 ਤਰੀਕ ਤੱਕ ਭਰੇ ਜਾ ਸਕਦੇ ਹਨ। ਪਰ ਹੁਣ ਤੁਹਾਡੀ ਜਿੰਮੇਦਾਰੀ ਬਹੁਤ ਵਧ ਜਾਂਦੀ ਹੈ।
ਸਰਪੰਚੀ ਦਾ ਇਲੈਕਸ਼ਨ ਬਹੁਤ ਅਹਿਮ ਹੁੰਦਾ ਹੈ। ਇਹੋ ਜਿਹਾ ਚੁਣਾਵ ਲੜਨ ਲਈ ਵੱਡੇ-ਵੱਡੇ ਐਮ.ਪੀ ਤੇ ਵਿਧਾਇਕਾਂ ਦੀਆਂ ਲੱਤਾਂ ਵੀ ਕੰਬਦੀਆਂ ਹਨ, ਸਰਪੰਚੀ ਦੀ ਚੋਣ ਲੜਨਾ ਕੋਈ ਸੋਖਾਲਾ ਕੰਮ ਨਹੀਂ ਹੁੰਦਾ। ਸਰਪੰਚੀ ਦੀ ਚੋਣ ਦਾ ਬੇਹਦ ਵੱਡਾ ਮਹੱਤਵ ਹੈ ਕਿਉਂਕਿ ਸਰਪੰਚੀ ਪਿੰਡ ਦੇ ਵਿਕਾਸ ਨਾਲ ਜੁੜੀ ਹੁੰਦੀ ਹੈ। ਅਸੀਂ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਸਰਪੰਚ ਵਧੀਆ ਬੰਦਾ ਚੁਣਿਉ। ਨਾ ਤਾਂ ਕਾਂਗਰਸੀ, ਅਕਾਲੀ ਤੇ ਭਾਜਪਾਈ ਚੁਣਿਉ ਬਲਕਿ ਮਨੁੱਖ ਚੁਣਿਉ। ਮਾਇਆਧਾਰੀ, ਚਿੱਟਾਧਾਰੀ ਤੇ ਸ਼ਰਾਬੀ-ਕੁਆਬੀ ਬੰਦਾ ਹਰਗਿਜ ਨਾ ਚੁਣਿਉ। ਅਨਪੜ ਬੰਦੇ ਨੂੰ ਵੀ ਬਿਲਕੁੱਲ ਨਾ ਚੁਣਿਉ ਕਿਉਂਕਿ ਇਸਦਾ ਵੱਡਾ ਕਾਰਣ ਇਹ ਹੈ ਕਿ BDO ਵਰਗੇ ਸਰਕਾਰੀ ਅਫਸਰ ਉਂੱਨਾਂ ਨੂੰ ਬੇਵਕੂਫ ਬਣਾਉਣ ਦੀ ਕਲਾ ਚ ਮਾਹਿਰ ਮੰਨੇ ਜਾਂਦੇ ਹਨ। ਸਰਪੰਚ ਬਣਾਉਣਾ ਹੋਵੇ ਤੇ ਕਿਸੇ ਪੜੇ-ਲਿਖੇ ਨੌਜਵਾਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹੁੰਦੇ ਹਨ। ਕਿਸੇ ਅਜਿਹੇ ਬੰਦੇ ਨੂੰ ਵੀ ਨਾ ਚੁਣਿਉ ਜਿਹੜਾ ਤੁਹਾਨੂੰ ਲਲਚਾਏ ਤੇ ਕਹੇ ਕਿ ਤੁਹਾਡੇ ਘਰ ਦੇ ਸਾਹਮਣੇ ਵਾਲੀ ਗਲੀ ਬਣਾ ਦਿਆਂਗਾ। ਕਿਉਂਕਿ ਅਜਿਹੇ ਨੇਤਾ ਬਾਅਦ ਚ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਹੀ ਭੋਰ-ਭੋਰ ਕੇ ਹੌਲੀ-ਹੌਲੀ ਖਾਣਗੇ।
ਕੋਈ ਸਾਦਾ ਬੰਦਾ ਚੁਣਿਉ ਜਿਹੜਾ ਵਿਆਹਾਂ ਤੇ ਫਜੂਲ ਖਰਚੀ ਨਾ ਕਰਦਾ ਹੋਵੇ। ਫਜੂਲ ਖਰਚ ਬੰਦੇ ਸਰਪੰਚ ਬਣਨ ਤੋਂ ਬਾਅਦ ਤੁਹਾਡੇ ਪਿੰਡ ਦੀਆਂ ਗਰਾਂਟਾ ਵੀ ਹਵਾ ਚ ਉਡਾਉਣਗੇ। ਕਿਸੇ ਅਜਿਹੇ ਬੰਦੇ ਨੂੰ ਵੀ ਨਾ ਚੁਣਿਉ, ਜਿਹੜਾ ਇਹ ਦਾਅਵਾ ਕਰੇ ਕਿ ਥਾਣੇ ਦੇ ਦਰੋਗੇ ਨੂੰ ਕਹਿ ਕੇ ਮੈਂ ਤੁਹਾਡਾ ਕੇਸ ਹੱਲ ਕਰਵਾਂ ਦਵਾਂਗਾ ਤੇ ਇੱਧਰ ਦਾ ਮਸਲਾ ਉਧ੍ਰ ਤੇ ਉਧਰ ਦਾ ਮਸਲਾ ਏਧਰ ਕਰ ਦੇਵਾਂਗਾ।
ਬੰਦਾ ਇਹੋ ਜਿਹਾ ਚੁਣੋ ਕਿ ਜਿਹੜੀ ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਤੇ ਜਾਂ ਫਿਰ ਸਾਬਕਾ ਪ੍ਰਧਾਨ ਮੰਤਰੀ ਸ. MANMOHAN SINGH ਵਾਂਗਰ ਸਾਊ ਤੇ ਪੜਿਆ ਲਿਖਿਆ ਹੋਵੇ। ਜੇ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੁਣਿਉ ਤਾਂ ਬਹੁਤ ਵਧੀਆ। ਬਤੌਰ ਸੰਪਾਦਕ ਮੇਰੀ ਸਭਨਾਂ ਪਿੰਡ ਨਿਵਾਸੀਆਂ ਨੂੰ ਅਪੀਲ ਹੈ ਕਿ ਸਰਪੰਚੀ ਦੀਆਂ ਚੋਣਾਂ ਚ ਡਾਂਗਾ –ਸੋਟੇ ਤਾਂ ਪਹਿਲਾਂ ਵਾਂਗ ਹੀ ਖੜਕਣਗੇ ਪਰ ਗੁਰੇਜ ਕੀਤਾ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp