ਗੜ੍ਹਦੀਵਾਲਾ 6 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ) : ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਚ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸ ਐਚ ਓ ਗੜ੍ਹਦੀਵਾਲਾ ਬਲਜਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਸਤਵਿੰਦਰ ਸਿੰਘ ਆਪਣੇ ਬਾਕੀ ਸਾਥੀਆਂ ਸਮੇਤ ਚੈਕਿੰਗ ਸਬੰਧੀ ਜੀ ਟੀ ਰੋੜ ਭਾਨਾ ਮੋੜ ਤੇ ਮੌਜੂਦ ਸੀ ਤਾਂ ਇਕ ਟਰੱਕ ਨੰਬਰੀ ਪੀ ਬੀ 10 ਡੀ ਐਮ 7713 ਮਾਰਕਾ ਆਈਸ਼ਰ 12 ਟਾਇਰੀ ਜਿਸ ਨੂੰ ਇੱਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜੋ ਰੰਧਾਵਾ ਸਾਈਡ ਤੋਂ ਆ ਰਿਹਾ ਸੀ,ਤਾਂ ਟਰੱਕ ਡਰਾਈਵਰ ਨੇ ਟਰੱਕ ਨੂੰ ਪਿੰਡ ਭਾਨਾ ਸਾਈਡ ਮੋੜ ਲਿਆ।
ਟਰੱਕ ਤੇ ਤਰਪਾਲ ਪਾਈ ਹੋਈ ਸੀ। ਪੁਲਿਸ ਨੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਡਰਾਈਵਰ ਨੇ ਯਕਦਮ ਟਰੱਕ ਰੋਕ ਕੇ ਟਰੱਕ ਨੂੰ ਛੱਡ ਕੇ ਭੱਜਣ ਲੱਗਾ ਅਤੇ ਟਰੱਕ ਵਿਚ ਇਕ ਹੋਰ ਸਰਦਾਰ ਕਲੀਡਰ ਸਾਈਡ ਦੀ ਬਾਰੀ ਰਾਹੀਂ ਭੱਜਣ ਲੱਗਾ। ਜਿਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ। ਟਰੱਕ ਚਾਲਕ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਹਰਿੰਦਰ ਪੁੱਤਰ ਮੰਗਲ ਸਿੰਘ ਵਾਸੀ ਆਲਮਾ ਥਾਣਾ ਭੈਣੀ ਮੀਆਂ ਜਿਲਾ ਗੁਰਦਾਸਪੁਰ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਨਵਦੀਪ ਸਿੰਘ ਉਰਫ ਬੰਟੀ ਪੁੱਤਰ ਦੀਪਕ ਸਿੰਘ ਵਾਸੀ ਮਹੁੱਲਾ ਬਸਤੀ ਸ਼ੇਖ ਬੈਕ ਸਾਈਡ ਰਾਧਾ ਸੁਆਮੀ ਸਤਸੰਗ ਘਰ ਜਲੰਧਰ ਥਾਣਾ ਡਵੀਜ਼ਨ ਨੰਬਰ 5 ਜਲੰਧਰ ਜਿਲਾ ਜਲੰਧਰ ਦੱਸਿਆ।ਪੁਲਸ ਵਲੋਂ ਟਰੱਕ ਦੀ ਤਲਾਸ਼ੀ ਲੈਣ ਤੇ ਉਸ ਵਿਚ 2 ਕੁਵਿੰਟਲ 75 ਕਿਲੋ ਚੁਰਾ ਪੋਸਤ ਬਰਾਮਦ ਕੀਤਾ ਹੈ। ਗੜ੍ਹਦੀਵਾਲਾ ਪੁਲਸ ਨੇ ਪਰਮਜੀਤ ਸਿੰਘ ਉਰਫ ਹਰਿੰਦਰ ਅਤੇ ਨਵਦੀਪ ਸਿੰਘ ਉਰਫ ਬੰਟੀ ਤੇ ਜ਼ੁਰਮ 15(C)-61-85 ਐਨ ਡੀ ਪੀ ਐਸ ਐਕਟ ਦਾ ਮਾਮਲਾ ਦਰਜ ਕੀਤਾ ਹੈ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp