ਪਿੰਡਾਂ ਅੰਦਰ ਸਾਂਝਦਾਰੀਆਂ ਕਮੇਟੀਆਂ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਕੀਤਾ ਜਾ ਰਿਹਾ ਜਾਗਰੂਕ : ਸਿਵਲ ਸਰਜਨ


ਗੁਰਦਾਸਪੁਰ,7 ਅਕਤੂਬਰ (ਅਸ਼ਵਨੀ) : ਸਿਵਲ ਸਰਜਨ ਡਾ. ਵਰਿੰਦਰਪਾਲ ਜਗਤ ਵਲੋਂ ਸਿਵਲ ਸਰਜਨ ਦਫਤਰ ਵਿਖੇ ਟੀ.ਬੀ.ਕਲੀਨਿਕ,ਪੀ.ਪੀ.ਯੂਨਿਟ,ਜ਼ਿਲਾ ਮਾਸ ਮੀਡੀਆ ਦਫਤਰ,ਜ਼ਿਲਾ ਮਲੇਰੀਆ ਲੈਬੋਰਟਰੀ  ਦਾ ਨਿਰੀਖਣ ਕੀਤਾ ਗਿਆ।

ਸਿਵਲ ਸਰਜਨ ਗੁਰਦਾਸਪੁਰ ਨੇ ਇਸ ਮੋਕੇ ਤੇ ਪਾਰਕ ਵਿੱਚ ਬੂਟੇ ਲਗਾਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ।ਇਸ ਮੌਕੇ  ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਜ਼ਿਲਾ ਵਾਸੀਆ ਨੂੰ ਅਪੀਲ ਕੀਤੀ ਕਿ ਕੋਵਿਡ-19 ਤੋਂ ਬਚਣ ਵਾਸਤੇ ਆਪਸੀ ਦੂਰੀ ਬਣਾਕੇ ਰੱਖੀ ਜਾਵੇ,ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ,ਮੂੰਹ ਤੇ ਮਾਸਕ ਪਾਇਆ ਜਾਵੇ।ਜੇਕਰ ਕਿਸੇ ਨੂੰ ਬੁਖਾਰ,ਖੰਘ,ਜੁਕਾਮ, ਸਾਹ ਦਾ ਚੜਨਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਜਾ ਕੇ ਕੋਰੋਨਾ  ਟੈਸਟ ਕਰਵਾਇਆ ਜਾਵੇ।

ਉਨਾਂ ਕਿਹਾਕਿ ਜੇਕਰ ਕਿਸੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜੀਟਿਵਆਉਦੀ ਹੈ ਤਾਂ ਉਹ ਆਪਣੇ ਘਰ ਵਿੱਚ ਏਕਾਂਤਵਾਸ ਹੋ ਸਕਦਾ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਮਿਸ਼ਨ ਫਤਿਹ ਅਧੀਨ ਪਿੰਡ ਪੱਧਰ ਤੇ ਸਾਂਝਦਾਰੀ ਕਮੇਟੀਆਂ ਬਣਾਕੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੋਕੇ ਡਾ.ਭਾਰਤ ਭੂਸਣ, ਸਹਾਇਕ ਸਿਵਲ ਸਰਜਨ,ਗੁਰਦਾਸਪੁਰ ,ਡਾ.ਵਿਜੈ ਕੁਮਾਰ ਜ਼ਿਲਾ ਪਰਿਵਾਰ ਭਲਾਈ ਅਫਸਰ,ਗੁਰਦਾਸਪੁਰ, ਡਾ.ਪ੍ਰਭਜੋਤ ਕੌਰ ਕਲਸੀ,ਜ਼ਿਲਾ ਐਪੀਡੀਮਾਲੋਜਸਿਟ,ਡਾ.ਭਾਵਨਾ ਸ਼ਰਮਾ ਜ਼ਿਲਾ ਸਕੂਲ ਹੈਲਥ,ਡਾ.ਪ੍ਰਵੀਨ ਕੁਮਾਰ,ਜ਼ਿਲਾ ਮੈਡੀਕਲ ਕਮਿਸ਼ਨਰ, ਡਾ.ਰਮੇਸ਼ ਕੁਮਾਰ ਅੱਤਰੀ ਜ਼ਿਲਾ ਟੀ.ਬੀ.ਅਫਸਰ,ਡਾ.ਦਲਜੀਤ ਸਿੰਘ ਮੈਡੀਕਲ ਅਫਸਰ ਅਤੇ ਜਿਲਾ ਮਾਸ ਮੀਡੀਆ ਅਫਸਰ ਅਮਰਜੀਤ  ਸਿੰਘ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply