ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) : ਬਟਾਲਾ ਪੁਲਿਸ ਨੇ ਡੇਰਾ ਬਾਬਾ ਨਾਨਕ ਬਾਰਡਰ ਦੇ ਲਾਗਲੇ ਖੇਤਾਂ ਵਿਚੋਂ 5 ਕਿਲੋ ਹੈਰੋਇਨ ਬਰਬਾਦ ਕਰਕੇ ਖੇਤ ਦੇ ਮਾਲਿਕ ਗੁਰਦੇਵ ਸਿੰਘ ਵਾਸੀ ਪਿੰਡ ਮੇਗਾ ਥਾਣਾ ਡੇਰਾ ਬਾਬਾ ਨਾਨਾਕ ਨੂੰ ਗਿਰਫ਼ਤਾਰ ਕਰਕੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਪੁਲੀਸ ਕਥਿਤ ਦੋਸ਼ੀ ਨੂੰ ਪੁੱਛਗਿੱਛ ਲਈ ਅਦਾਲਤ ਤੋਂ ਰਿਮਾਂਡ ਪ੍ਰਾਪਤ ਕਰੇਗੀ ਅਤੇ ਇਸ ਪਿੱਛੇ ਕਿਸ ਦਾ ਹੱਥ ਹੈ,ਕੋਖ਼ ਕਰੇਗੀ।
ਬਟਾਲਾ ਵਿਚ ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਬਟਾਲਾ ਪੁਲਿਸ ਨੂੰ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਵਿਚ ਸਰਚ ਅਭਿਆਨ ਦੌਰਾਨ ਗੁਪਤ ਸੂਚਨਾ ਮਿਲੀ ਸੀ ਕੀ ਗੁਰਦੇਵ ਸਿੰਘ ਦੇ ਖੇਤਾਂ ਵਿਚੋਂ ਕਟਾਈ ਦੇ ਦੌਰਾਨ ਭਾਰੀ ਮਾਤਰਾ ਚ ਹੈਰੋਇਨ ਪਈ ਹੋਈ ਹੈ। ਜਿਸ ਤੋਂ ਬਾਦ ਪੁਲਿਸ ਨੇ ਗੁਰਦੇਵ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦਈ ਤੇ ਉਸਦੇ ਖੇਤਾਂ ਚੋ ਪੰਜ ਪੈਕੇਟ ਹੈਰੋਇਨ ਬਰਾਮਦ ਕੀਤੀ ਜੋ ਤੋਲ ਕਰਨ ਤੇ ਪੰਜ ਕਿਲੋ ਨਿਕਲੀ।
ਡੇਰਾ ਬਾਬਾ ਨਾਨਕ ਠਾਣੇ ਵਿਚ ਗੁਰਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਗਿਰਫ਼ਤਾਰ ਕਰ ਲਿਆ ਗਿਆ ਹੈ। ਹੁਣ ਪੁਲਿਸ ਗੁਰਦੇਵ ਸਿੰਘ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅਹਮ ਜਾਣਕਾਰੀਆਂ ਜੁਟਾਉਣ ਦੀ ਕੋਸ਼ਿਸ਼ ਕਰੇਗੀ।ਇਸ ਦੌਰਾਨ ਆਈ ਜੀ ਪਰਮਾਰ ਨੇ ਦੱਸਿਆ ਕਿ ਅੰਮ੍ਰਿਤਸਰ,ਤਰਨਤਾਰਨ ਵਿੱਚ ਸਮਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੁਰਦਾਸਪੁਰ ਵਿੱਚ ਸਮਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਚਾਲ ਰਿਹਾ ਹੈ।
ਜਿਕਰ ਯੋਗ ਹੈ ਕਿ ਐਸ ਐਸ ਪੀ ਬਟਾਲਾ ਰਸ਼ਪਾਲ ਸਿੰਘ ਕਾਰੀਬ ਦੋ ਮਹੀਨੇ ਪਹਿਲਾਂ ਹੀ ਐਸ ਟੀ ਐਫ ਅੰਮ੍ਰਿਤਸਰ ਤੋਂ ਬਦਲ ਕੇ ਆਏ ਸਨ ਅਤੇ ਹੁਣ ਤੱਕ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੁਲ 12 ਕਿਲੋ 143 ਗ੍ਰਾਮ ਹੈਰੋਇਨ,1443 ਨਸ਼ੀਲੇ ਕੈਪਸੂਲ/ਗੋਲੀਆਂ,220 ਗ੍ਰਾਮ ਭੁਕੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਲੋਟਾ ਖੋਹਾਂ ਕਰਨ ਵਾਲੇ 39 ਵਿਅਕਤੀ ਕਾਬੂ ਕਰਕੇ ਉਹਨਾਂ ਕੋਲੋਂ 7 ਪਿਸਟੋਲ,2 ਬੰਦੂਕਾਂ,58 ਜਿੰਦਾ ਕਾਰਤੂਸ,45 ਮੋਟਰ ਸਾਈਕਲ,4 ਐਕਟਿਵਾ,1 ਇਨੋਵਾ,1 ਬਲੈਰੋ,9 ਮੋਬਾਇਲ ਫੋਨ ਬਰਬਾਦ ਕੀਤੇ ਹਨ ਅਤੇ 18 ਇਸ਼ਤਿਹਾਰੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp