ਗੜ੍ਹਦੀਵਾਲਾ ਸਰਹਾਲਾ ਮੋਡ ਵਿਖੇ ਕਿਸਾਨਾਂ ਮਜ਼ਦੂਰਾਂ ਵਲੋਂ 2 ਘੰਟੇ ਜਾਮ ਲਗਾਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮਕੇ ਕੀਤਾ ਪਿੱਟ ਸਿਆਪਾ


ਗੜ੍ਹਦੀਵਾਲਾ 9 ਅਕਤੂਬਰ (ਚੌਧਰੀ ) ਗੜ੍ਹਦੀਵਾਲਾ ਸਰਹਾਲਾ ਰੋਡ ਤੇ ਕਿਸਾਨ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੇ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਦੇ ਖਿਲਾਫ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਸੱਦੇ ਤੇ ਹਰਿਆਣਾ ਸਟੇਟ ਅੰਦਰ ਖੇਤੀ ਆਰਡੀਨੈਂਸ ਦੇ ਸਬੰਧ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ਼ ਦੇ ਵਿਰੋਧ ਵਿੱਚ ਅਤੇ ਯੂ.ਪੀ ਵਿੱਚ ਹਾਥਰਸ ਪਿੰਡ ਵਿੱਚ ਦਲਿਤ ਸਮਾਜ ਦੀ ਲੜਕੀ ਨਾਲ ਕੀਤੇ ਤਸੱਦਦ ਤੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਿਰੋਧ ਵਿੱਚ 12 ਤੋ 2 ਵਜੇ ਤੱਕ ਟ੍ਰੈਫਿਕ ਜਾਮ ਕਰਕੇ ਜੰਮਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਦੀ ਅਗਵਾਈ ਸਰਦਾਰ ਜੁਝਾਰ ਸਿੰਘ ਕੇਸੋਪੁਰ, ਸਰਪੰਚ ਚੈਂਚਲ ਸਿੰਘ ਬਾਹਗਾ , ਸਰਦਾਰ ਪ੍ਰੀਤ ਮੋਹਨ ਸਿੰਘ ਹੈਪੀ, ਜਥੇਦਾਰ ਸਿਮਰਨਜੀਤ ਸਿੰਘ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਤਾਂ ਕੀ ਕਰਨਾ ਉਲਟਾ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਅਪਣਾ ਕੇ ਮਨਮਰਜੀ ਕਰਨ ਤੇ ਉੱਤਰੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਕੱਟ ਰਹੇ ਹਨ।ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਕਿਸਾਨੀ ਤੇ ਕਾਲੇ ਕਨੂੰਨ ਲਾਗੂ ਕਰਕੇ ਕਿਸਾਨੀ ਨੂੰ ਤਬਾਹ ਕਰਨ ਵਿੱਚ ਕੋਈ ਕਸ਼ਰ ਨਹੀ ਛੱਡੀ ਗਈ।  ਇਸ ਮੌਕੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੇ ਇਸ ਆਰਡੀਨੈੱਸ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਇਕਬਾਲ ਸਿੰਘ ਜੌਹਲ, ਕੁਲਦੀਪ ਸਿੰਘ ਲਾਡੀ ਬੁੱਟਰ,ਹਰਵਿੰਦਰ ਸਿੰਘ ਸਮਰਾ,ਸਤਵੀਰ ਸਿੰਘ ਬੈਰਮਪੁਰ, ਸੁਭਮ ਸਹੋਤਾ,ਸ਼ੈਕੀ ਕਲਿਆਣ,ਅਮਰਜੀਤ ਸਿੰਘ ਧੁੱਗਾ,ਸੁਖਵਿੰਦਰ ਸਿੰਘ,ਅਵਤਾਰ ਸਿੰਘ,ਉਕਾਰ ਸਿੰਘ ਰਾਣਾ,ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਖਿਆਲਾ,ਦਲਜੀਤ ਸਿੰਘ ਬੈਰਮਪੁਰ,ਰਾਜਵੀਰ ਸਿੰਘ ਰਾਜਾ ਗੋਦਪੁਰ, ਗੱਗਾ ਮਾਨਗੜ੍ਹ, ਜਸਕਰਨ ਸਿੰਘ ਭਾਨਾ ,ਹਨੀ ਮੱਲ੍ਹੀ ,ਪੰਮਾ ਤਲਵੰਡੀ, ਸਾਬੀ ਕਾਲਰਾ, ਮੰਗਾ ਕਾਲਰਾ, ਸ਼ਾਹੀ ਚੌਹਕਾ ,ਵੀਰੂ,ਲਖਵਿੰਦਰ ਸਿੰਘ ਰਿਆੜ, ਸੋਨੂੰ ਡੱਫਰ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply