ਗੜ੍ਹਦੀਵਾਲਾ ‘ਚ ਦਲਿਤ ਜਥੇਬੰਦੀਆਂ ਰੋਸ ਮਾਰਚ ਦੌਰਾਨ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

(ਬੱਸ ਸਟੈਂਡ ਵਿਖੇ ਧਰਨਾ ਲੱਗਾ ਕਰ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਫੁੱਕਦੇ ਹੋਏ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੋ ਲੋਕ)

ਗੜ੍ਹਦੀਵਾਲਾ, 10 ਅਕਤੂਬਰ (ਚੌਧਰੀ ) : ਗੜ੍ਹਦੀਵਾਲਾ ‘ਚ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਦਰਿੰਦਿਆਂ ਵੱਲੋਂ ਜਬਰ ਜਨਾਹ ਦੀ ਸ਼ਿਕਾਰ ਦਲਿਤ ਲੜਕੀ ਦੀ ਹੋਈ ਮੌਤ ਦੀ ਘਨਾਉਣੀ ਹਰਕਤ ਦੇ ਵਿਰੋਧ ਵਿਚ ਜੋ ਸੂਬਾ ਦਲਿਤ ਸਮਾਜ ਵੱਲੋਂ ਬੰਦ ਦੀ ਕਾਲ ਦਾ ਸੱਦਾ ਦਿੱਤਾ ਹੈ,ਉਸ ਨੂੰ ਗੜ੍ਹਦੀਵਾਲਾ ਵਿਖੇ ਪੂਰਨ ਸਮਰਥਨ ਮਿਲਦੇ ਹੋਏ ਬਜਾਰ ਮੁਕੰਮਲ ਬੰਦ ਰਹੇ। ਉਕਤ ਸਮਾਜ ਵੱਲੋਂ ਸਵੇਰੇ 10 ਵਜੇਂ ਤੋਂ ਗੜ੍ਹਦੀਵਾਲਾ ਦੇ ਬਜ਼ਾਰਾ ਵਿਚ ਸ਼ਾਤਮਈ ਰੋਸ ਮਾਰਚ ਕੱਢਦੇ ਹੋਏ ਬੱਸ ਸਟੈਡ ਵਿਖੇ 2 ਘੰਟੇ ਆਵਾਜਾਈ ਰੋਕ ਕੇ ਕੇਂਦਰ ਦੀ ਮੋਦੀ ਅਤੇ ਯੂ.ਪੀ.ਦੀ ਯੋਗੀ ਸਰਕਾਰ ਦੀ ਨਿਦਿਆ ਕਰਦਿਆ ਪੁਤਲੇ ਫੂਕੇ ਗਏ। ਇਸ ਮੌਕੇ ਵੱਖ-ਵੱਖ ਦਲਿਤ ਆਗੂ ਨੇ ਕਿਹਾ ਕਿ ਹਾਥਰਸ ਘਟਨਾ ਦੌਰਾਨ ਦਰਿੰਦਿਆਂ ਵੱਲੋਂ ਜੋ ਦਲਿਤ ਸਮਾਜ ਦੀ ਲੜਕੀ ਨਾਲ ਹਰਕਤ ਕੀਤਾ ਹੈ।

(ਬੱਸ ਸਟੈਂਡ ਵਿਖੇ ਧਰਨਾ ਲੱਗਾ ਕਰ ਮੋਦੀ ਤੇ ਯੋਗੀ ਸਰਕਾਰ ਖਿਲਾਫ ਨਾਾਅਰੇਬਾਜ਼ੀ ਹੋਏ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੋ ਲੋਕ)

ਉਹ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਤੇ ਲਗਾਤਾਰ ਅੱਤਿਆਚਾਰਾਂ ਵਿਚ ਵਾਧਾ ਹੋ ਰਿਹਾ ਹੈ ਪਰ ਸਮੇਂ ਦੀ ਸਰਕਾਰਾਂ ਦਲਿਤ ਸਮਾਜ ਨਾਲ ਇਨਸਾਫ ਕਰਨ ਦੀ ਜਗਾ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖ ਰਹੀਆ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਸੀ ਤੇ ਲਟਕਾਇਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਲੜਕੀ ਦੇ ਪਰਿਵਾਰ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾ ਸ਼ਹਿਰ ਵਾਸੀਆਂ ਅਤੇ ਸਮੂਹ ਦੁਕਾਨਦਾਰਾਂ ਦਾ ਇਸ ਬੰਦ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ।

ਇਸ ਮੌਕੇ ਸ਼ੁਭਮ ਸਹੋਤਾ ਜਿਲਾ ਪ੍ਰਧਾਨ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ,ਗਜਟਿਡ/ਨਾਨ ਗਜਟਿਡ ਐੱਸਸੀਬੀਸੀ ਇੰਪਲਾਈਜ ਫੈਡਰੇਸ਼ਨ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ, ਪ੍ਰਧਾਨ ਹਰਪਾਲ ਸਿੰਘ,ਸ਼ੈਕੀ ਕਲਿਆਣ,ਧਰਮਿੰਦਰ ਕਲਿਆਣ, ਅਸ਼ੋਕ ਕੁਮਾਰ ਐੱਮਸੀ,ਅਚਿਨ ਸ਼ਰਮਾ, ਸੌਰਵ ਮਿਨਹਾਸ,ਸੀਨੀਅਰ ਮੀਤ ਪ੍ਰਧਾਨ ਡਾ.ਜਸਪਾਲ ਸਿੰਘ, ਜਸਵੀਰ ਸਿੰਘ ਰਾਹੀ, ਪ੍ਰੋ.ਕਰਨੈਲ ਸਿੰਘ ਕਲਸੀ, ਸੂਬੇਦਾਰ ਬਚਨ ਸਿੰਘ, ਕੁਲਦੀਪ ਸਿੰਘ ਮਿੰਟੂ,ਬਲਾਕ ਪ੍ਰਧਾਨ ਮਾਸਟਰ ਜਸਪਾਲ ਸਿੰਘ, ਡਾ.ਬਲਜੀਤ ਸਿੰਘ,ਗੁਰਮੁੱਖ ਸਿੰਘ ਬਲਾਲਾ,ਪਟੇਲ ਸਿੰਘ, ਗੁਰਮੁੱਖ ਸਿੰਘ ਡੱਫਰ,ਜਸਵੀਰ ਸਿੰਘ,ਪੰਕਜ ਸਿਧੂ, ਸੰਜੀਵ ਸਿੰਘ,ਕਮਲਜੀਤ ਭਟੋਆ, ਹਨੀ ਬਾਬਾ, ਰਾਹੁਲ ਮਲਿਕ,ਕੁਲਦੀਪ ਸਿੰਘ ਬਿੱਟੂ,ਸਾਬਕਾ ਸਰਪੰਚ ਡਾ.ਬਲਜੀਤ ਸਿੰਘ,ਡਾ.ਰਾਮਜੀ, ਜਥੇਦਾਰ ਕੁਲਦੀਪ ਸਿੰਘ,ਨਗਿੰਦਰ ਸਿੰਘ ਮਾਂਗਾ,ਸੁਨੀਲ ਕਲਿਆਣ, ਵਿਨੋਦ ਕਲਿਆਣ,ਸਾਗਰ ਮੋਗਾ,ਰਜਿੰਦਰ ਕੁਮਾਰ, ਮਹਾਸ਼ਾ ਬਰਾਦਰੀ ਪ੍ਰਧਾਨ ਰੋਸ਼ਨ ਰੋਮੀ,ਰਾਜੂ, ਸਾਬੀ ਮਲਿਕ, ਬਭੁਪਿੰਦਰ ਸਿੰਘ,ਹਰਦਿੰਦਰ ਦੀਪਕ,ਸਾਬੀ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply