ਰਾਹਤ.. ਗੜ੍ਹਦੀਵਾਲਾ ਤੇ ਭੂੰਗਾ ਚ ਕੀਤੀ ਕਰੋਨਾ ਸੈਂਪਲਿੰਗ,ਸਭ ਦੀ ਰਿਪੋਰਟ ਸਹੀ

(ਗੜ੍ਹਦੀਵਾਲਾ ‘ਚ ਕੋਰੋਨਾ ਟੈਸਟ ਕਰਦੇ ਹੋਏ ਸਿਹਤ ਕਰਮਚਾਰੀ)

ਗੜ੍ਹਦੀਵਾਲਾ 10 ਅਕਤੂਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀ ਐਚ ਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ,ਪੀ ਐਚ ਸੀ ਭੂੰਗਾ ਵਿਖੇ ਕੋਰੋਨਾ ਸਬੰਧਤ ਰੋਟੀਨ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 100 ਲੋਕਾਂ ਦੇ ਰੇਪਿਡ ਟੈਸਟ ਕੀਤੇ ਸਨ ਇਹਨਾਂ ਸਾਰਿਆਂ ਦੀਆਂ ਰਿਪੋਟਾਂ ਬਿਲਕੁਲ ਠੀਕ ਆਈਆਂ ਹਨ।

ਇਸ ਮੌਕੇ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਇਹ ਸਰਕਾਰ ਦੇ ਦਿੱਤੇ ਗਏ ਦਿਸ਼ ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਨ।ਜਿਸ ਨਾਲ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਡਾਕਟਰ ਸ਼ਿਵਾਨੀ ਬਾਂਸਲ, ਰਾਹੁਲ, ਡਾਕਟਰ ਵਿਵੇਕ ਕੁਮਾਰ, ਜਗਦੀਪ ਸਿੰਘ,ਅਰਪਿੰਦਰ ਸਿੰਘ,ਸਰਤਾਜ ਸਿੰਘ,ਜਸਵਿੰਦਰ, ਸੁਰਿੰਦਰ,ਅਸ਼ਵਨੀ( ਸਾਰੇ ਹੈਲਥ ਵਰਕਰ) ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਸਿਮਰ ਕੌਰ ,ਕਮਲਜੀਤ ਕੌਰ, ਕੁਲਵਿੰਦਰ ਕੌਰ ਰਵਦੀਪ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ,ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply