ਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ


ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਹਾਥਰਸ ਤੇ ਬਲਰਾਮਪੁਰ(ਯੂ.ਪੀ) ਵਿਖੇ ਦਲਿਤ ਔਰਤਾਂ ਨਾਲ ਜ਼ਬਰ-ਜਨਾਹ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲੀ ਯੋਗੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਮਨੀ ਭੱਟੀ ਨੇ ਕਿਹਾ ਕਿ 14 ਸਤੰਬਰ ਨੂੰ ਹਾਥਰਸ(ਯੂ.ਪੀ) ਵਿਖੇ ਇੱਕ ਦਲਿਤ ਔਰਤ ਨਾਲ ਬਲਾਤਕਾਰ ਕਰਨ ਉਪਰੰਤ ਉਸਦੀ ਜੀਭ ਕੱਟ ਦਿੱਤੀ ਗਈ ਅਤੇ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ।ਜਿਸ ਦੀ ਕਿ ਬੀਤੇ 29 ਸਤੰਬਰ ਨੂੰ ਮੌਤ ਹੋ ਜਾਂਦੀ ਹੈ।ਇਸ ਤੋਂ ਬਾਅਦ ਯੂ.ਪੀ ਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਉਂਦਾ ਹੈ।ਪੀੜਿਤਾ ਦੇ ਪਰਿਵਾਰ ਤੇ ਦਬਾਅ ਪਾਇਆ ਜਾਂਦਾ ਹੈ ਅਤੇ ਬਿਨ੍ਹਾਂ ਪਰਿਵਾਰ ਦੀ ਸਹਿਮਤੀ ਲਏ, ਮਿ੍ਤਕ ਪੀੜਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਇੰਸਾਫ ਪਸੰਦ ਲੋਕ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ‘ਤੇ ਲਾਠੀਚਾਰਜ ਕੀਤਾ ਜਾਂਦਾ ਹੈ, ਗਿ੍ਰਫਤਾਰ ਕਰਕੇ ਥਾਣੇ ਬਿਠਾਇਆਂ ਜਾਂਦਾ ਹੈ ਅਤੇ ਉਹਨਾਂ ਖਿਲਾਫ ਯੂ.ਪੀ ਵਿੱਚ ਜਾਤੀ ਦੰਗੇ ਭੜਕਾਉਣ ਦਾ ਇਲਜ਼ਾਮ ਲਾਇਆ ਜਾਂਦਾ ਹੈ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਦੇਸ਼ ਭਰ ਵਿੱਚ ਦਲਿਤਾ ਖਿਲਾਫ ਵਾਪਰਨ ਵਾਲੀਆਂ ਘਟਨਾਵਾਂ ਨੂੰ ਅਸਲ ਵਿੱਚ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਇੱਕ ਸਕ੍ਰਪਿਟਿਡ ਰਾਜਨੀਤੀ ਤਹਿਤ ਕੀਤੀਆ ਜਾ ਰਹੀਆ ਹਨ । ਜਿਹੜੀ ਕਿ ਨਾਗਪੁਰ ਦੇ ਆਰ.ਐੱਸ.ਐੱਸ ਦੇ ਦਫਤਰ ਵਿੱਚ ਲਿਖੀ ਜਾ ਰਹੀ ਹੈ।ਇਸ ਸਕ੍ਰਪਿਟ ਨੂੰ ਲਾਗੂ ਕਰਨ ਲਈ ਯੂ.ਪੀ ਇੱਕ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਉੱਭਰ ਰਿਹਾ ਹੈ।ਉਹਨਾਂ ਕਿਹਾ ਕਿ ਬੀਤੇ 2015-18 ਤੱਕ ਯੂ.ਪੀ ਵਿੱਚ ਔਰਤਾਂ ਖਿਲਾਫ 15% ਪ੍ਰਤੀਸ਼ਤ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।ਜਦਕਿ ਇਹਨਾਂ ਵਿੱਚ ਵੱਡੀ ਗਿਣਤੀ ਦਲਿਤ ਔਰਤਾਂ ਹਨ।ਉਹਨਾਂ ਕਿਹਾ ਕਿ ਆਰ.ਐੱਸ.ਐੱਸ ਮਨੂੰਵਾਦ ‘ਤੇ ਕੰਮ ਕਰਦੀ ਹੈ, ਜਿਸਦਾ ਮੰਨਣਾ ਹੈ ਕਿ ਦਲਿਤਾ ਅਤੇ ਔਰਤਾਂ ਨੂੰ ਦਬਾਅ ਕੇ ਰੱਖਿਆ ਜਾਣਾ ਚਾਹੀਦਾ ਹੈ।ਯੂ.ਪੀ ਵਿੱਚ ਦਲਿਤਾ ਅਤੇ ਔਰਤਾਂ ਖਿਲਾਫ ਇਸੇ ਹੀ ਏਜੰਡੇ ਨੂੰ ਮੁੱਖ ਰੱਖਦਿਆ ਹੋਇਆ, ਸ਼ਾਜ਼ਿਸ਼ ਤਹਿਤ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਯੂ.ਪੀ ਵਿੱਚ ਵਾਪਰਨ ਵਾਲ਼ੀਆਂ ਜ਼ਬਰ-ਜ਼ਨਾਹ ਦੀਆਂ ਘਟਨਾਵਾਂ ਤੇ ਫੌਰੀ ਕਾਰਵਾਈ ਕਰਕੇ ਦੋਸ਼ੀਆਂ ਅਤੇ ਇਹਨਾਂ ਦੋਸ਼ੀਆਂ ਦੀ ਪੁਸ਼ਤਪੁਨਾਹੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਵੀਨੂੰ ਸ਼ੁਭ, ਲਕਸ਼ਮੀ, ਸਤਿਬੀਰ, ਰਾਹੁਲ ਤੇ ਸਿਮਰਜੀਤ ਸਿੰਘ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply