*ਵਿਧਾਇਕਾਂ ਲਈ ਗੱਫੇ, ਅਧਿਆਪਕਾਂ ਲਈ ਧੱਕੇ*
➡ਪੰਜਾਬ ਵਿਧਾਨ ਸਭਾ ਚ’ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਚ’ ਢਾਈ ਗੁਣਾ ਵਾਧਾ ਪਾਸ ਕਰਨ ਤੇ ਅਧਿਆਪਕਾਂ ਨੇ ਉਠਾਏ ਸਵਾਲ?
➡ ਪੰਜਾਬ ਸਰਕਾਰ ਦਾ ਦੂਹਰਾ ਚਿਹਰਾ ਬੇਨਕਾਬ-ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਖਜ਼ਾਨਾ ਖਾਲੀ ਤੇ ਵਿਧਾਇਕਾਂ ਵੇਲੇ ਭਰਿਆ
HOSHIARPUR (ADESH PARMINDER SINGH, HIRA MEHTIANA)-ਦੁਨੀਆਂ ਦੇ ਇਤਿਹਾਸ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖਾਲੀ ਖਜ਼ਾਨੇ ਦਾ ਢੰਡੋਰਾ ਪਿੱਟ ਕੇ ਦਸ ਸਾਲਾਂ ਦੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਠੇਕੇ ਤੇ ਸੇਵਾਵਾਂ ਨਿਭਾ ਰਹੇ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਰੈਗੂਲਰ ਕਰਨ ਦੀ ਆੜ ਚ’ ਤਨਖਾਹਾਂ ਚ’ ਕਟੌਤੀ ਕਰਨ ਅਤੇ ਫਿਰ ਇਸ ਖਿਲਾਫ਼ ਚੱਲੇ ਲੰਮੇ ਅਧਿਆਪਕ ਅੰਦੋਲਨ ਦੇ ਬਾਵਜੂਦ ਤਨਖਾਹ ਕਟੌਤੀ ਵਾਪਸ ਲੈਣ ਤੋਂ ਅਸਮਰੱਥਾ ਜਤਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਕਿਸੇ ਵਿਰੋਧ ਦੇ ਸਮੂਹ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਢਾਈ ਗੁਣਾ ਵਾਧਾ ਕਰ ਦਿੱਤਾ ਹੈ,ਜਿਸ ਨਾਲ ਜਿੱਥੇ ਪੰਜਾਬ ਸਰਕਾਰ ਦਾ ਦੂਹਰਾ ਚਿਹਰਾ ਬੇਨਕਾਬ ਹੋਇਆ ਹੈ
,ਉੱਥੇ ਇਹ ਵੀ ਸਾਬਤ ਹੋ ਗਿਆ ਹੈ ਕਿ ਸਰਕਾਰਾਂ ਲਈ ਆਮ ਲੋਕ ਜਾਂ ਮੁਲਾਜ਼ਮਾਂ ਦੇ ਹਿੱਤਾਂ ਨਾਲੋਂ ਆਪਣੇ ਹਿੱਤ ਪਿਆਰੇ ਹਨ ਅਤੇ ਖਜ਼ਾਨਾ ਸਿਰਫ਼ ਆਮ ਲੋਕਾਂ ਜਾਂ ਟੈਕਸ ਦੀ ਸਭ ਤੋਂ ਵੱਡੀ ਅਦਾਇਗੀ ਕਰਨ ਵਾਲੇ ਮੁਲਾਜ਼ਮ ਵਰਗ ਲਈ ਖਾਲੀ ਹੈ ਨਾਂ ਕਿ ਲੋਕਾਂ ਦੀ ਸੇਵਾ ਲਈ ਚੁਣੇ ਵਿਧਾਇਕਾਂ ਲਈ,ਇਸ ਸਬੰਧੀ ਪ੍ਰਤਿਕ੍ਰਿਆ ਜਾਰੀ ਕਰਦਿਆਂ ਐੱਸ. ਐੱਸ. ਏ/ਰਮਸਾ ਅਧਿਆਪਕ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਨਵੀਨਰ ਅਜੀਤ ਸਿੰਘ ਰੂਪ ਤਾਰਾ ਅਤੇ ਸੰਦੀਪ ਬਡੇਸਰੋਂ ਨੇ ਕਿਹਾ ਕਿ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 65 ਤੋਂ 75% ਕਟੌਤੀ ਕਰਨ ਦੇ ਵਿਰੋਧ ਕਰਨ ਤੇ ਮੌਜੂਦਾ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਵਾਰ-ਵਾਰ ਸਰਕਾਰੀ ਖਜ਼ਾਨੇ ਦੀ ਹਾਲਤ ਮਾੜੀ ਹੋਣ ਦੀ ਦੁਹਾਈ ਦਿੱਤੀ ਜਾਂਦੀ ਰਹੀ ਪਰ ਕੱਲ੍ਹ ਜਦੋਂ ਪੰਜਾਬ ਦੇ ਲੋਕ ਵਿਧਾਨ ਸਭਾ ਸੈਸ਼ਨ ਚ’ ਆਪਣੇ ਚੁਣੇ ਹੋਏ ਵਿਧਾਇਕਾਂ ਤੋਂ ਆਪਣੇ ਅਤੇ ਪੰਜਾਬ ਦੇ ਭਲੇ ਲਈ ਕਿਸੇ ਚੰਗੇ ਫੈਸਲੇ ਦਾ ਰਾਹ ਦੇਖ ਰਹੇ ਸਨ ਤਾਂ ਬਿਨਾਂ ਕਿਸੇ ਪੰਜਾਬ ਦੇ ਮੁੱਦੇ ਨੂੰ ਵਿਚਾਰਿਆਂ ਸਮੂਹ ਵਿਧਾਇਕਾਂ ਵੱਲੋਂ ਆਪਣੀਆਂ ਹੀ ਤਨਖਾਹਾਂ, ਸਹੂਲਤਾਂ ਅਤੇ ਭੱਤਿਆਂ ਵਿੱਚ ਲੱਗਭੱਗ ਢਾਈ ਗੁਣਾ ਵਾਧਾ ਕਰ ਲੈਣਾ ਪੰਜਾਬੀ ਦੀ ਉਸ ਕਹਾਵਤ ਨੂੰ ਸੱਚ ਕਰਦਾ ਹੈ
“ਅੰਨਾ ਵੰਡੇ ਸੀਰਨੀ, ਮੁੜ-ਮੁੜ ਆਪਣਿਆਂ” ਅਤੇ ਰੱਜਿਆ ਨੂੰ ਰਜਾਉਣ ਵਾਲੀ ਗੱਲ ਹੈ ਤੇ ਦੂਜੇ ਪਾਸੇ ਬੇਰੁਜ਼ਗਾਰ ਨੌਜਵਾਨਾਂ, ਕਰਜ਼ੇ ਹੇਠ ਦੱਬੇ ਕਿਸਾਨਾਂ, ਮਜਦੂਰਾਂ, ਵਿਦਿਆਰਥੀਆਂ,ਮੁਲਾਜ਼ਮਾਂ ਆਦਿ ਲਈ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ,ਕਿਉਂਕਿ ਜਿੱਥੇ ਪੰਜਾਬ ਦੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਉੱਥੇ ਅਰਧ ਬੇਰੁਜ਼ਗਾਰੀ ਦੀ ਮਾਰ ਝਲਦਿਆਂ ਪੂਰੇ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਐੱਸ. ਐੱਸ. ਏ/ਰਮਸਾ ਅਧਿਆਪਕਾਂ ਨੂੰ ਸਰਕਾਰ ਲਗਾਤਾਰ ਅਣਗੌਲਿਆਂ ਕਰ ਰਹੀ ਹੈ,ਜਿਸ ਕਰਕੇ ਪਿਛਲੇ ਛੇ ਮਹੀਨਿਆਂ ਤੋਂ ਤਨਖਾਹੋਂ ਵਿਹੂਣੇ ਅਧਿਆਪਕ ਗੁਰਬਤ ਦੀ ਜਿੰਦਗੀ ਬਤੀਤ ਕਰਦਿਆਂ ਵੀ ਗਰੀਬ ਵਿਦਿਆਰਥੀਆਂ ਨੂੰ ਲਗਾਤਾਰ ਪੜ੍ਹਾ ਰਹੇ ਹਨ,ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਇਹਨਾਂ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਦੀ ਇੱਕ ਕੌਡੀ ਵੀ ਨਸੀਬ ਨਹੀਂ ਹੋਈ ਉੱਥੇ ਇਹਨਾਂ ਵਿਦਿਆਰਥੀਆਂ ਨੂੰ ਸੈਸ਼ਨ ਦੇ ਨੌ ਮਹੀਨੇ ਬੀਤ ਜਾਣ ਤੇ ਵੀ ਵਰਦੀ ਨਸੀਬ ਨਹੀਂ ਹੋਈ ਤੇ ਅੱਤ ਦੀ ਸਰਦੀ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਬੂਟਾਂ ਅਤੇ ਕੋਟੀਆਂ ਤੋਂ ਬਿਨਾਂ ਠੰਢ ਵਿੱਚ ਪੜ੍ਹਨ ਆ ਰਹੇ ਹਨ।ਇਸ ਤੋਂ ਬਿਨਾਂ ਸਰਕਾਰੀ ਸਕੂਲ ਵੀ ਦਾਨੀ ਸੱਜਣਾਂ ਦੇ ਸਹਾਰੇ ਆਪਣੇ ਰੋਜਮਰਾ ਦੇ ਖਰਚੇ ਪੂਰੇ ਕਰ ਰਹੇ ਆ ਕਿਉਂਕਿ ਅਜੇ ਤੱਕ ਇੱਕ ਵੀ ਪੈਸਾ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਦਾ ਜਾਰੀ ਨਹੀਂ ਕੀਤਾ ਗਿਆ ਤੇ ਪੰਜਾਬ ਸਰਕਾਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਜਤਾ ਰਹੀ ਹੈ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੀ 17 ਦਸੰਬਰ ਨੂੰ ‘ ਸਾਂਝੇ ਅਧਿਆਪਕ ਮੋਰਚੇ’ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈ ਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਮੌਜੂਦਾ ਪੰਚਾਇਤੀ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੱਡੇ ਪੱਧਰ ਤੇ ਵਿਰੋਧ ਅਤੇ ਲੋਕਾਂ ਵਿੱਚ ਪ੍ਰਚਾਰ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਅਧਿਆਪਕਾਂ ਤੇ ਲੰਮੇ ਸਮੇਂ ਤੋਂ ਚੱਲ ਰਹੇ ਝੂਠੇ ਪੁਲਿਸ ਕੇਸਾਂ ਨੂੰ ਰੱਦ ਕਰਨ ਅਤੇ ਛੇ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਦਸ ਸਾਲ ਵਿਭਾਗ ਵਿੱਚ ਕੰਮ ਕਰ ਚੁੱਕੇ ਅਧਿਆਪਕਾਂ ਤੇ ਤਿੰਨ ਸਾਲ ਦੀ ਪਰਖ ਕਾਲ ਦੀ ਸ਼ਰਤ ਵੀ ਵਾਪਸ ਲਈ ਜਾਵੇ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸਟੇਟ ਕਮੇਟੀ ਮੈਂਬਰ ਪਰਮਜੀਤ ਸਿੰਘ ,ਅਮਰਦੀਪ ਸਿੰਘ, ਜਤਿੰਦਰ ਸਿੰਘ,ਰਜਿੰਦਰ ਕੁਮਾਰ , ਪਰਮਜੀਤ ਸਲੇਰਨ ,ਗੁਰਪ੍ਰੀਤ ਸਿੰਘ, ਰੋਹਿਤ ਕੁਮਾਰ, ਰਾਕੇਸ਼, ਮੈਡਮ ਜਸਪ੍ਰੀਤ ਕੌਰ, ਕਮਲਜੀਤ ਕੌਰ, ਰੁਪਿੰਦਰ ਕੌਰ ,ਅਨੀਤਾ, ਅਮਨ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements