ਮਾਨਗੜ੍ਹ ਟੋਲ ਪਲਾਜੇ ਤੇ ਧਰਨੇ ਦੌਰਾਨ ਕਿਸਾਨਾਂ ਦੇ ਤੇਰਵ ਹੋਏ ਹੋਰ ਤਿੱਖੇ : ਮੋਦੀ ਸਰਕਾਰ ਖਿਲਾਫ਼ ਜੰਮਕੇ ਰੋਸ਼ ਪ੍ਰਦਸਨ

 
ਕਿਸਾਨਾਂ ਵਲੋਂ ਮਾਨਗੜ੍ਹ ਟੋਲ ਪਲਾਜੇ ਤੇ ਦਿੱਤੇ ਜਾ ਅਣਮਿੱਥੇ ਸਮੇਂ ਦੇ ਧਰਨੇ ਦਾ ਤੀਸਰਾ ਦਿਨ

ਗੜ੍ਹਦੀਵਾਲਾ 11 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਦਸੂਹਾ ਵੱਲੋਂ ਸਮੂਹ ਇਲਾਕੇ ਦੇ ਕਿਸਾਨਾਂ ਵਲੋਂ ਪ੍ਰਧਾਨ ਸੁਖਪਾਲ ਸਿੰਘ ਸਹੋਤਾਂ ਦੀ ਅਵਾਈ ਹੇਠ ਮਾਨਗੜ੍ਹ ਟੋਲ ਪਲਾਜੇ ਤੇ ਦਿੱਤੇ ਜਾ ਅਣਮਿੱਥੇ ਸਮੇਂ ਲਈ ਤੀਸਰੇ ਦਿਨ ਧਰਨੇ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਆਰਡੀਨੈਸ ਜਾਰੀ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ, ਜਿਸ ਕਾਰਨ ਅੱਜ ਕਿਸਾਨਾਂ ਨੂੰ ਮਜਬੂਰਨ ਆਪਣੇ ਕੰਮ ਧੰਦੇ ਛੱਡ ਕੇ ਸੜਕਾਂ ਤੇ ਉੱਤਰਨ ਲਈ ਮਜਬੂਰ ਬਣਾ ਪੈ ਗਿਆ।ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਇਹ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਅੱਜ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਰਕੇ ਕਿਸਾਨ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਚੁੱਕੇ ਹਨ, ਉੱਪਰੋਂ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਜਾਰੀ ਕਰਕੇ ਕਿਸਾਨੀ ਨੂੰ ਹੋਰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਕਿਸਾਨਾਂ ਨੇ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ  ਨੂੰ ਫਾਇਦਾ ਪਹੁੰਚਾਉਣ ਲਈ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਮਨਸੂਬੇ ਤਿਆਰ ਕੀਤੇ ਜਾ ਰਹੇ ਹਨ।ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਆਪਣੇ ਇਸ ਅੜੀਅਲ ਰਵੱਈਏ ਤੋਂ ਪਾਸਾ ਨਾ ਵੱਟਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਬਿਲਕੁਲ ਕੰਮ ਧੰਦੇ ਬੰਦ ਕਰਕੇ  ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ । ਇਸ  ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ ।ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਹੀਰਾ ਅਤੇ ਅਮਰਜੀਤ ਸਿੰਘ ਮਾਹਲਾ  ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦਾ ਉਦੋਂ ਤੱਕ ਕਿਸਾਨਾਂ ਵੱਲੋਂ ਮਾਨਗੜ੍ਹ ਟੋਲ ਪਲਾਜ਼ੇ ਤੇ ਦਿਨ ਰਾਤ  ਨਿਰੰਤਰ ਧਰਨਾ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਸੁਖਪਾਲ  ਸਿੰਘ ਡੱਫਰ,ਗਗਨਪ੍ਰੀਤ ਸਿੰਘ ਮੋਹਾਂ,ਗੁਰਪ੍ਰੀਤ ਸਿੰਘ ਹੀਰਾਹਾਰ,ਅਮਰਜੀਤ ਸਿੰਘ ਮਾਹਲਾ, ਸਰਪੰਚ ਮਨਜੋਤ ਸਿੰਘ ਤਲਵੰਡੀ ਜੱਟਾ, ਸਤਪਾਲ ਸਿੰਘ ਹੀਰਾਹਾਰ, ਸਰਪੰਚ ਹਰਜਿੰਦਰ ਸਿੰਘ ਮੱਲੀ ਪਿੰਡ ਅਰਗੋਵਾਲ, ,ਗੁਰਮੇਲ ਸਿੰਘ ਬੁੱਢੀ ਪਿੰਡ, ਹਰਵਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ ਡੱਫਰ, ਸੁਖਦੇਵ ਸਿੰਘ ਮਾਂਗਾ ,ਤਰਸੇਮ ਸਿੰਘ ਅਰਗੋਵਾਲ, ਖੁਸ਼ਵੰਤ ਸਿੰਘ ਬਡਿਆਲ, ਅਵਤਾਰ ਸਿੰਘ ਮਾਨਗੜ੍ਹ , ਹਰਵਿੰਦਰ ਸਿੰਘ ਥੇਂਦਾ, ਡਾ.ਮਨਦੀਪ ਸਿੰਘ ਸੋਨੂੰ, ਬਲਜੀਤ ਸਿੰਘ ਮਾਨਗੜ੍ਹ,ਬਹਾਦਰ ਸਿੰਘ,ਬਲਵਿੰਦਰ ਸਿੰਘ,ਮਹਿੰਦਰ ਸਿੰਘ ,ਸਤਨਾਮ ਸਿੰਘ,ਨੰਬਰਦਾਰ ਨਸੀਬ ਸਿੰਘ, ਸਰਪੰਚ ਹਰਦੀਪ ਸਿੰਘ ਡੱਫਰ, ਹਰਵਿੰਦਰ ਸਿੰਘ ਸਰਪੰਚ ਸਰਾਈ, ਸੂਬੇਦਾਰ ਕੁਲਦੀਪ ਸਿੰਘ ,ਗੁਰਦੀਪ ਸਿੰਘ ਪ੍ਰਧਾਨ ਭਾਈ ਘਨਈਆ ਵੈਲਫੇਅਰ ਸੋਸਾਇਟੀ ਡੱਫਰ, ਬਿੱਕਾ ਮਸਤੀਵਾਲ ,ਮਨਦੀਪ ਸਿੰਘ ਭਾਨਾ, ਬਗੀਚਾ ਸਿੰਘ ਡੱਫਰ ,ਗਰਦੀਪ ਸਿੰਘ ਡੱਫਰ,ਅਜੀਤ  ਸਿੰਘ ਕਾਲਰਾ,ਕਮਲ ਰੰਧਾਵਾ, ਮਨਜੀਤ ਸਿੰਘ ਮੱਲ੍ਹੇਵਾਲ,ਮਨਜੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply