50 ਬਿਸਤਰਿਆ ਦੀ ਇਕ ਵਿਸ਼ੇਸ ਵਾਰਡ ਤਿਆਰ ਕੀਤਾ ਜਾਵੇਗਾ— ਅਰੁਣਾ ਚੋਧਰੀ

50 ਬਿਸਤਰਿਆ ਦੀ ਇਕ ਵਿਸ਼ੇਸ ਵਾਰਡ ਤਿਆਰ ਕੀਤਾ ਜਾਵੇਗਾ— ਅਰੁਣਾ ਚੋਧਰੀ

ਕੋਰੋਨਾ ਮਹਾਮਾਰੀ ਚ ਕੀਤੇ ਕੰਮਾਂ ਡਾ ਜਸਬੀਰ ਸਿੰਘ ਤੇ ਟੀਮ ਦੀ ਕੀਤੀ ਸ਼ਲਾਘਾ

Advertisements

ਹੁਸ਼ਿਆਰਪੁਰ 12 ਅਕਤੂਬਰ : ਸਿਵਲ ਹਸਪਤਾਲ ਦੀ ਕਾਇਆ ਕਲਪ ਕਰਦਿਆ ਸਿਹਤ ਮਹਿਕਮੇ ਵੱਲੋ ਆਪਣੇ ਕਿਸਮ ਦਾ ਨਿਵੇਕਲਾ  ਉਪਰਾਲਾ ਕਰਦਿਆ 50 ਬਿਸਤਰਿਆ ਦੀ ਇਕ ਵਿਸ਼ੇਸ ਵਾਰਡ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਨਾ ਸਿਰਫ ਕੇਦਰੀ ਕ੍ਰਿਤ ਆਕਸੀਜਨ ਸਪਲਾਈ ਅਤੇ ਰੇਡੀਉ ਡਾਇਗਨੋਸਿਟਕ ਸਮੇਤ ਸਾਰੀਆ ਅਧੁਨਿਕ ਸਹੂਲਤਾ ਮੌਜੂਦ ਹੋਣਗੀਆ ,  ਇਹ ਜਾਣਕਾਰੀ ਦਿੰਦਿਆ ਸ੍ਰੀਮਤੀ ਅਰੁਨਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਸਮਾਜਿਕ ਸੁਰੱਖਿਆ , ਇਸਤਰੀ ਤੇ ਬਾਲ ਵਿਕਾਸ ਨੇ ਦੱਸਿਆ ਕਿ ਸਟੇਟ ਆਫ ਆਰਟ ਟੈਕਨੀਕ ਦੇ ਅਧਾਰਿਤ ਇਸ ਵਾਰਡ ਨਾਲ ਬੱਚਿਆ ਲਈ ਵਖਰਾ ਚਿਲਡਰਨ ਅਤੇ ਕੰਨਸਲਟੇਸ਼ਨ ਰੂਮ ਦੀ ਸਹੂਲੀਅਤ ਵੀ ਹੋਵੇਗੀ ਇਸ ਦੇ ਮਰੀਜਾਂ ਦੀ ਤਿਮਾਰ ਦੀ ਗੱਲ ਵੀ ਹੋਵੇਗੀ ਇਸ ਵਿੱਚ ਵਿਸੇਸ਼  ਸਹੂਲਤਾ ਹੋਣਗੀਆਂ  ਮੰਤਰੀ ਹੁਣਾ ਇਹ ਵੀ ਦੱਸਿਆ ਕਿ ਇਸ ਵਾਰਡ ਵਿੱਚ ਅਲਟਰਾ ਸਾਊਡ ,ਐਕਸਰੇ , ਪਰਾਥਨਾ ਰੂਮ ਅਤੇ ਹੋਰ ਅਧੁਨਿਕ , ਲੈਬ ਜਾਂਚ ਤਕਨੀਕ ਦੇ ਆਧਾਰਿਤ ਸੁਵਿਧਾਵਾਂ ਖਾਸ ਤੋਰ ਤੇ ਮੁੱਹਾਈਆਂ ਕਰਵਾਈਆ ਜਾਣਗੀਆਂ  । ਇਸ ਮੋਕੇ ਉਹਨਾਂ  ਫਲੂ ਕਾਰਨਰ , ਡਾਇਲਸਿਜ ਰੂਮ , ਤੇ ਜੋ ਅਧੁਨਿਕ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਮੈਡੀਕਲ ਵਾਰਡ ਤੇ ਕੋਰੋਨਾ ਵਾਰਡ ਦਾ ਦੋਰਾ ਕੀਤਾ ।  ਇਸ ਮੋਕੇ ਉਹਨਾਂ ਵੱਲੋ ਸਿਵਲ ਹਸਪਤਾਲ ਵਿੱਚ ਆਏ ਮਰੀਜਾਂ ਨਾਲ ਗੱਲ ਬਾਤ ਕੀਤੀ  ਤੇ ਸੰਸਥਾ ਦੀ ਸਾਫ ਸਫਾਈ ਤੇ ਸਤੁਸ਼ਟੀ ਪ੍ਰਗਟ  ਅਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਕਰੋਨਾ ਮਹਾਂਮਾਰੀ ਦੋਰਾਨ ਕੀਤੇ ਕੰਮਾਂ ਦੀ ਹੋਸਲਾ ਅਫਜਾਈ ਕੀਤੀ । ਇਸ ਮੋਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ , ਡਾ ਨਮਿਤਾ ਘਈ , ਡਾ ਸ਼ਿਪਰਾ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਜਤਿੰਦਰ ਪਾਲ ਸਿੰਘ, ਮੈਟਰਨ ਹਰਭਜਨ ਕੋਰ  ਮਾਸ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਆਦਿ ਵੀ ਹਾਜਰ ਸਨ । ,   

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply