ਐੱਸ ਬੀ ਆਈ ਬ੍ਰਾਂਚ ਸਰਨਾ ਵਿਖੇ ਕਰੋਨਾ ਟੈਸਟ ਕੈਂਪ ਲਗਾਇਆ


ਪਠਾਨਕੋਟ,12 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਐੱਸ.ਬੀ.ਆਈ ਬ੍ਰਾਂਚ ਸਰਨਾ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ। ਜਿਸ ਦੀ ਅਗਵਾਈ ਸੰਦੀਪ ਕੌਰ ਏਰੀਆ ਇੰਚਾਰਜ ਕਰ ਰਹੇ ਸਨ। ਟੈਸਟ ਦੀ ਸ਼ੁਰੂਆਤ ਬੈਂਕ ਮੈਨੇਜਰ ਰੁਪੇਸ਼ ਡੋਗਰਾ ਨੇ ਆਪਣਾ ਸੈਂਪਲ ਦੇ ਕੇ ਕੀਤੀ ।ਇਸ ਕੈਂਪ ਵਿੱਚ ਕੁੱਲ 50  ਲੋਕਾਂ ਨੇ ਆਪਣੇ ਸੈਂਪਲ ਦਿੱਤੇ ।ਜਿਨ੍ਹਾਂ ਵਿੱਚ 9 ਲੋਕ ਬੈਂਕ ਦੇ ਮੁਲਾਜ਼ਮ ਸਨ ।

ਇਸ ਮੌਕੇ ਡਾਕਟਰ ਵਿਮੁਕਤ ਸ਼ਰਮਾ ਅਤੇ ਇੰਚਾਰਜ ਸੰਦੀਪ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਪਾਜਟਿਵ ਆ ਵੀ ਜਾਵੇ ਤਾਂ ਉਹ ਆਪਣੇ ਆਪ ਨੂੰ ਆਈਸੋਲੇਟ ਕਰਕੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ,ਬਾਰ ਬਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਬੈਂਕ ਮੈਨੇਜਰ ਰੁਪੇਸ਼ ਡੋਗਰਾ ,ਡਾ ਸੰਜੇ ,ਡਾ ਮਨੀਸ਼ਾ , ਐੱਲ ਐੱਚ ਵੀ ਸੁਨੀਤਾ ਦੇਵੀ , ਮਲਟੀਪਰਪਜ਼ ਹੈਲਥ ਵਰਕਰ ਗੁਰਪਿੰਦਰ ਸਿੰਘ ਅਤੇ ਪੂਜਾ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply