ਮੋਦੀ ਸਰਕਾਰ ਵਲੋਂ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਕੇ ਕਿਸਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ : ਕਿਸਾਨ ਜਥੇਬੰਦੀ
ਗੜ੍ਹਦੀਵਾਲਾ 12 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਰੰਧਾਵਾ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਸਬੰਧੀ ਕਾਲੇ ਕਾਨੂੰਨ ਖ਼ਿਲਾਫ਼ ਸ਼ੁਰੂ ਕੀਤੇ ਗਏ ਅਣਮਿੱਥੇ ਸਮੇਂ ਧਰਨੇ ਲਈ ਮਾਨਗੜ੍ਹ ਟੋਲ ਪਲਾਜ਼ਾ ਤੇ ਅੱਜ ਚੌਥੇ ਦਿਨ ਪਹੁੰਚੇ ਭਾਰੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਅਮਰਜੀਤ ਸਿੰਘ ਮਾਹਲਾ, ਕੈਪਟਨ ਲਛਮਣ ਸਿੰਘ ਰੰਧਾਵਾ ,ਜਥੇਦਾਰ ਗੁਰਦੀਪ ਸਿੰਘ ਗੜ੍ਹਦੀਵਾਲਾ, ਮਾਸਟਰ ਸਵਰਨ ਸਿੰਘ ਰੰਧਾਵਾ, ਗਿਆਨੀ ਬਗੀਚਾ ਸਿੰਘ ਡੱਫਰ, ਸੂਬੇਦਾਰ ਦਵਿੰਦਰ ਸਿੰਘ ਚੋਹਕਾ ਆਦਿ ਸਮੇਤ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਉਹ ਬਣਾਏ ਗਏ ਖੇਤੀ ਕਾਲੇ ਕਾਨੂੰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਕਾਲਾ ਕਾਨੂੰਨ ਬਣਾ ਕੇ ਕਿਸਾਨ ਪੂਰਨ ਤੌਰ ਤੇ ਤਬਾਹ ਕਰਨ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਖੁਦਕੁਸ਼ੀਆਂ ਦਾ ਰਸਤਾ ਅਖਤਿਆਰ ਕਰ ਰਹੇ ਹਨ, ਉਪਰੋਂ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਬਣਾ ਕੇ ਕਿਸਾਨਾਂ ਲਈ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਮੌਕੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈੱਸ ਸਬੰਧੀ ਕਿਸਾਨਾਂ ਤੋਂ ਕਿਨਾਰਾ ਕਰਨ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਤਾਂ ਕਿ ਕਿਸਾਨਾਂ ਨੂੰ ਇਹੋ ਜਿਹੇ ਕਾਲੇ ਕਾਨੂੰਨ ਤੋਂ ਨਿਯਾਤ ਮਿਲ ਸਕੇ। ਇਸ ਦੌਰਾਨ ਕਿਸਾਨਾਂ ਨੇ ਆਖਿਆ ਕਿ ਮੋਦੀ ਸਰਕਾਰ ਵਲੋਂ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕਾਨੂੰਨ ਲਿਆ ਕੇ ਕਿਸਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ,ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਮੋਦੀ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਇਹ ਤਿੰਨੋਂ ਖੇਤੀ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ।
ਇਸ ਮੌਕੇ ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ, ਅਮਰਜੀਤ ਸਿੰਘ ਮਾਹਲਾ, ਗੁਰਪ੍ਰੀਤ ਸਿੰਘ ਹੀਰਾਹਾਰ, ਗਗਨਪ੍ਰੀਤ ਸਿੰਘ ਮੋਹਾਂ, ਖੁਸ਼ਵੰਤ ਸਿੰਘ ਬਡਿਆਲ, ਤਰਸੇਮ ਸਿੰਘ ਅਰਗੋਵਾਲ ,ਅਵਤਾਰ ਸਿੰਘ ਮਾਨਗੜ੍ਹ, ਦਵਿੰਦਰ ਸਿੰਘ ਚੌਹਕਾ, ਗੁਰਦੀਪ ਸਿੰਘ ਗੜ੍ਹਦੀਵਾਲਾ, ਗਿਆਨੀ ਬਗੀਚਾ ਸਿੰਘ ਡੱਫਰ,ਹਰਜੀਤ ਸਿੰਘ ਮਿਰਜ਼ਾਪੁਰ, ਨਿਰਮਲ ਸਿੰਘ ਚੋਹਕਾ, ਮਨਦੀਪ ਸਿੰਘ ਥੇਂਦਾ,ਸੁਖਦੇਵ ਸਿੰਘ ਮਾਂਗਾ, ਮਨਜੀਤ ਸਿੰਘ ਚੰਡੀਦਾਸ,ਮਲਕੀਤ ਸਿੰਘ ਕਾਲਰਾ, ਅਜੀਤ ਸਿੰਘ ਕਾਲਰਾ, ਰੇਸ਼ਮ ਸਿੰਘ ਮਾਨਗੜ੍ਹ ,ਮਨਪ੍ਰੀਤ ਸਿੰਘ ਚੋਹਕਾ, ਨਿਰਮਲ ਸਿੰਘ ਚੋਹਕਾ, ਗੁਰਦੀਪ ਸਿੰਘ ਚੌਹਕਾ, ਲੰਬੜਦਾਰ ਗੁਰਬਚਨ ਸਿੰਘ ਗੱਗ ਸੁਲਤਾਨ, ਤਰਸੇਮ ਸਿੰਘ ਡੱਫਰ, ਬਲਦੀਪ ਸਿੰਘ ਧੁੱਗਾ, ਕੈਪਟਨ ਲਛਮਣ ਸਿੰਘ ਰੰਧਾਵਾ, ਮਾਸਟਰ ਸਵਰਨ ਸਿੰਘ ਰੰਧਾਵਾ ,ਜਥੇਦਾਰ ਹਰਪਾਲ ਸਿੰਘ ਡੱਫਰ, ਸਰਪੰਚ ਹਰਦੀਪ ਸਿੰਘ ਪੈਂਕੀ, ਸਰਪੰਚ ਹਰਵਿੰਦਰ ਸਿੰਘ ਸਰਾਈਂ,ਜਸਵਿੰਦਰ ਸਿੰਘ ਡੱਫਰ ,ਸੂਬੇਦਾਰ ਗੁਰਦੀਪ ਸਿੰਘ ਡੱਫਰ, ਭੁਪਿੰਦਰ ਸਿੰਘ ਡੱਫਰ, ਹਰਜਿੰਦਰ ਸਿੰਘ ਮੱਲ੍ਹੀ, ਨਿਰਮਲ ਸਿੰਘ ਮੱਲ੍ਹੀ, ਪਰਗਟ ਸਿੰਘ ਮਾਨਗੜ੍ਹ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp