ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਵੱਲ ਜਲਦ ਧਿਆਨ ਦੇਣ ਲਈ ਪਹਿਲਕਦਮੀ ਕਰੇ : ਮਨੋਹਰ ਲਾਲ

ਗੜ੍ਹਦੀਵਾਲਾ 12 ਅਕਤੂਬਰ (ਚੌਧਰੀ ) : ਗੜ੍ਹਦੀਵਾਲਾ ਦੇ ਨੰਬਰਦਾਰਾਂ ਦੀ ਅਹਿਮ ਮੀਟਿੰਗ ਯੂਨੀਅਨ ਦੇ ਐਕਟਿੰਗ ਪ੍ਰਧਾਨ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸਬ ਤਹਿਸੀਲ ਦੇ ਨੰਬਰਦਾਰਾਂ ਨੇ ਭਾਗ ਲਿਆ। ਇਸ ਮੌਕੇ ਲੰਬੜਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਪ੍ਰਧਾਨ ਮਨੋਹਰ ਲਾਲ ਨੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨੰਬਰਦਾਰਾਂ ਨਾਲ ਕੀਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਲੰਬੜਦਾਰਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਇਸ ਮੌਕੇ ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦਾ 3 ਹਜ਼ਾਰ ਰੁਪਏ ਮਾਣ ਭੱਤਾ ਕੀਤਾ ਜਾਵੇ ,ਨੰਬਰਦਾਰਾਂ ਦੀ ਜੱਦੀ ਪੁਸ਼ਟੀ ਨੰਬਰਦਾਰੀ ਸਬੰਧੀ ਤੁਰੰਤ ਆਰਡੀਨੈਂਸ ਜਾਰੀ ਕੀਤਾ ਜਾਵੇ, ਨੰਬਰਦਾਰਾਂ ਦਾ ਆਈ ਕਾਰਡ ਹਰਿਆਣਾ ਪ੍ਰਾਂਤ ਦੀ ਤਰਜ਼ ਤੇ ਬਣਾਇਆ ਜਾਵੇ, ਨੰਬਰਦਾਰਾਂ ਦੇ ਟੋਲ ਪਲਾਜ਼ੇ ਮਾਫ਼ ਕੀਤੇ ਜਾਣ ਅਤੇ ਨੰਬਰਦਾਰਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਇਸ ਮੌਕੇ ਸਮੂਹ ਨੰਬਰਦਾਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਬਿੱਲਾਂ ਨੂੰ ਤੁਰੰਤ ਵਾਪਸ ਲਿਆ ਜਾਵੇ।

ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸਮੂਹ ਸਮੂਹ ਨੰਬਰਦਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਦਾ ਬਿਗਲ ਵਜਾ ਦੇਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰੀਤਮ ਸਿੰਘ ,ਮਲਕੀਤ ਸਿੰਘ, ਬਾਵਾ ਸਿੰਘ, ਰਾਮ ਦਾਸ, ਬਲਦੇਵ ਸਿੰਘ, ਸੁਖਦੀਪ ਸਿੰਘ ,ਲਛਮਣ ਸਿੰਘ, ਜਰਨੈਲ ਸਿੰਘ, ਸਾਧੂ ਸਿੰਘ ਗੋਂਦਪੁਰ, ਸਵਰਨ ਸਿੰਘ, ਜਤਿੰਦਰ ਸਿੰਘ, ਸੱਤਪਾਲ ਪਿੰਡ ਜੌਹਲ, ਸ਼ਿੰਗਾਰਾ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ ,ਮਲਕੀਤ ਸਿੰਘ, ਮਦਨਜੀਤ ਸਿੰਘ,ਸੁਖਬੀਰ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply