ਵਿਸ਼ਵ ਵਿਦਿਆਰਥੀ ਦਿਵਸ ‘ਤੇ ਡਾ.ਕਲਾਮ ਨੂੰ ਕੀਤਾ ਯਾਦ

ਗੜਸ਼ੰਕਰ (ਅਸ਼ਵਨੀ ਸ਼ਰਮਾ) ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਡਾ. ਏ.ਪੀ.ਜੇ.ਅਬਦੁਲ ਕਲਾਮ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕਰਦੇ ਹੋਏ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਜਿੱਥੇ ਸੇਂਟ ਸੋਲਜਰ ਗੜ੍ਹਸੰਕਰ ਬ੍ਰਾਂਚ ਦੇ ਡਾਇਰੈਕਟਰ ਸੁਖਦੇਵ ਸਿੰਘ ਤੇ ਪ੍ਰਿੰਸੀਪਲ ਸ਼ੈਲੀ ਭੱਲਾ ਦੀ ਅਗਵਾਈ ‘ਚ ਬੱਚਿਆਂ ਨੇ ਪੋਸਟਰ ਬਣਾ ਕੇ ਡਾ. ਕਲਾਮ ਨੂੰ ਨਮਨ ਕੀਤਾ ਉੱਥੇ ਹੀ ਪ੍ਰਿੰਸੀਪਲ ਮਨਗਿੰਦਰ ਸਿੰਘ ਨਾਲ ਸਟਾਫ ਨੇ ਉਨ੍ਹਾਂ ਦੀ ਤਸਵੀਰ ‘ਤੇ ਸ਼ਰਦਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਡਾਇਰੈਕਟਰ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਦੇ ਨਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਹਰ ਸਾਲ 15 ਅਕਤੂਬਰ ਨੂੰ ਵਿਦਿਆਰਥੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਹਾੜਾ ਭਾਰਤ ਦੇ ਮਿਜਾਈਲ ਮੈਨ ਕਹੇ ਜਾਂਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੀ . ਅਬਦੁਲ ਕਲਾਮ ਦੇ ਜਨਮਦਿਨ ਵਜੋਂ ਮਨਾਇਆ ਜਾਂਦਾ ਹੈ।

ਡਾ.ਕਲਾਮ ਇਕ ਮਹਾਨ ਵਿਗਿਆਨੀ ਹੋਣ ਦੇ ਨਾਲ-ਨਾਲ ਇਕ ਬਹੁਤ ਨਿਮਰ ਪਰ ਪ੍ਰੇਰਣਾਦਾਇਕ ਸ਼ਖ਼ਸੀਅਤ ਸਨ।ਭਾਰਤੀ ਖਗੋਲ ਖੋਜ ਸੰਗਠਨ (ਇਸਰੋ) ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ(ਡੀਆਰਡੀਓ) ਲਈ ਬੇਮਿਸਾਲ ਸੇਵਾਵਾਂ ਦੇਣ ਲਈ 1981 ‘ਚ ਡਾ. ਕਲਾਮ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ ਤੇ 1990’ਚ ਪਦਮ ਵਿਭੂਸ਼ਣ’ ਅਤੇ ਬਾਅਦ ‘ਚ ‘ਭਾਰਤ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜੋ ਕਿ ਭਾਰਤ ਦਾ ਸਰਵਉਚ ਨਾਗਰਿਕ ਪੁਰਸਕਾਰ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਡਾ.ਕਲਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਦੇਸ਼ ਦੇ ਪ੍ਰਤੀ ਆਪਣੇ ਕਰਤਵ ਨਿਭਾਉਣ ਲਈ ਪ੍ਰੇਰਿਤ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply