ਲੇਟੈਸਟ : ਕੇਂਦਰ ਸਰਕਾਰ ਨੂੰ ਧੱਕੇ-ਜ਼ੋਰੀ,ਹੈਂਕੜਬਾਜ਼ੀ ਨਾਲ ਫ਼ੈਸਲੇ ਦਾ ਖਮਿਆਜ਼ਾ ਉਸ ਨੂੰ ਜਲਦ ਭੁਗਤਣਾ ਪਵੇਗਾ: ਹਰਪਾਲ ਸਿੰਘ ਚੀਮਾ

(ਗ੍ਰਾਮ ਸਭਾ ਬੁਲਾਓ, ਕਿਸਾਨ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡ ਚੋਹਕਾ ਵਿਖੇ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਤੇ ਹੋਰ)

ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਗ੍ਰਾਮ ਸਭਾ ਬੁਲਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰਵਾਉਣਾ ਹੀ ਸੰਵਿਧਾਨਕ ਹਥਿਆਰ

ਗੜ੍ਹਦੀਵਾਲਾ 16 ਅਕਤੂਬਰ (ਚੌਧਰੀ) : ਸਮੁੱਚੇ ਪੰਜਾਬ ਦੇ ਪਿੰਡਾਂ ਸਭਾ ਬੁਲਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਦੀਆਂ ਪੰਚਾਇਤਾਂ ਨੂੰ ਕੀਤੀ  ਅਪੀਲ ਗ੍ਰਾਮ ਸਭਾ ਬੁਲਾਓ, ਕਿਸਾਨ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡ ਚੋਹਕਾ ਤੇ ਮੰਝਪੁਰ ਵਿਖੇ ਗ੍ਰਾਮ ਸਭਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਰੋਧੀ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਸੰਭਵ ਤੇ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ।

ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਗ੍ਰਾਮ ਸਭਾ ਬੁਲਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰਵਾਉਣਾ ਹੀ ਸੰਵਿਧਾਨਕ ਹਥਿਆਰ ਹੈ,ਜੋ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ।ਪਿੰਡ ਮੰਝਪੁਰ ਤੇ ਚੋਹਕਾ ਗ੍ਰਾਮ ਸਭਾ ‘ਚ ਪਹੁੰਚੇ ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਾਲ ਰੱਖੀ ਗਈ ਮੀਟਿੰਗ ਦਾ ਬੇਸਿੱਟਾ ਰਹਿਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਕੇਂਦਰ ਸਰਕਾਰ ਧੱਕੇ-ਜ਼ੋਰੀ ਹੈਂਕੜਬਾਜ਼ੀ ਨਾਲ ਫ਼ੈਸਲੇ  ਲਾਗੂ ਕਰਨਾ ਚਾਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦੀ।ਅਜਿਹਾ ਕਰਕੇ ਕਿਸਾਨਾਂ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਿਰਾਦਰ ਕੀਤਾ ਹੈ ਤੇ ਆਉਣ ਵਾਲੇ ਦਿਨਾਂ ‘ਚ ਇਸ ਨਿਰਾਦਰ ਚ ਖ਼ਮਿਆਜ਼ਾ ਭਾਜਪਾ ਨੂੰ ਭੁਗਤਣਾ ਹੀ ਪਵੇਗਾ ਗ੍ਰਾਮ ਸਭਾ ਦੀ ਮੀਟਿੰਗ ਦੌਰਾਨ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੋਕ ਲਗਵਾਉਣ ਲਈ ਸਰਬਸੰਮਤੀ ਨਾਲ ਮਤਾ
ਪਵਾਇਆ।

ਉਨ੍ਹਾਂ ਨੇ ਸਮੁੱਚੇ ਪੰਜਾਬ ਦੇ ਪਿੰਡ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪੋ-ਆਪਣੇ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਇਜਲਾਸ ਤੁਰੰਤ ਬੁਲਾਉਣ ਤੇ ਤਿੰਨੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਤੇ ਪਾਉਣ  ਚੀਮਾ ਨੇ ਸਰਕਾਰ ਵੱਲੋਂ ਬੁਲਾਏ ਜਾ ਸਕਦੇ ਵਿਸ਼ੇਸ਼ ਇਜਲਾਸ ਸਬੰਧੀ ਕਿਹਾ ਕਿ ਇਸ ਤੋਂ ਪਹਿਲਾਂ ਸਮੂਹ ਕਿਸਾਨ ਜਥੇਬੰਦੀਆਂ,ਸਾਰੀਆਂ ਸਿਆਸੀ ਪਾਰਟੀਆਂ,ਖੇਤੀ ਮਾਹਿਰਾਂ,ਸਾਰੇ ਖੇਤੀ ਨਾਲ ਸਬੰਧਿਤ ਵਪਾਰੀਆਂ ਨਾਲ ਸਾਂਝੀ ਬੈਠਕ ਕੀਤੀ ਜਾਵੇ ਅਤੇ ਇਸ ਕਾਲੇ ਕਾਨੂੰਨ  ਦਾ ਕਿਸ ਤਰ੍ਹਾਂ ਵਿਰੋਧ ਕਰਨਾ ਹੈੈ।ਇਸ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਜਾਵੇ। ਇਸ ਮੌਕੇ ਗੁਰਵਿੰਦਰ ਸਿੰਘ ਪਾਬਲਾ, ਪ੍ਰੋ ਜੀਐਸ ਮੁਲਤਾਨੀ, ਹਰਮੀਤ ਸਿੰਘ ਔਲਖ,ਹਰਬੰਸ ਸਿੰਘ,ਜਸਵੀਰ ਸਿੰਘ ਰਾਜਾ,ਐਡਵੋਕੇਟ  ਕਰਮਵੀਰ ਸਿੰਘ ਘੁੰਮਣ,ਕਲਦੀਪ ਸਿੰਘ ਮਿੰਟੂ,ਸਰਪੰਚ ਜੋਗਿੰਦਰ ਸਿੰਘ ਚੌਹਕਾ,ਮਾਸਟਰ ਰਸ਼ਪਾਲ ਸਿੰਘ ਗੜਦੀਵਾਲਾ,ਪ੍ਰੋਫੈਸਰ ਸ਼ਾਮ ਸਿੰਘ,ਪ੍ਰਿੰਸ ਸਲੇਮਪੁਰ,ਨੰਬਰਦਾਰ ਬਲਜੀਤ ਸਿੰਘ,ਦਵਿੰਦਰ ਸਿੰਘ , ਪਰਮਜੀਤ ਸਿੰਘ ,ਰਣਜੀਤ ਸਿੰਘ, ਪ੍ਰਿਤਪਾਲ ਸਿੰਘ,ਸਵਤੰਤਰ ਕੁਮਾਰ ਬੰਟੀ ਸਮੇਤ ਹੋਰ ਆਮ ਆਦਮੀ ਪਾਰਟੀ ਵਰਕਰ ਅਤੇ ਕਿਸਾਨ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply