ਨਸ਼ਾ ਮੁਕਤ ਵੱਲ ਵਧਦੇ ਕਦਮ : ਵੈਨ ਨੂੰ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ

HOSHIARPUR (ADESH PARMINDER SINGH, AJAY JULKA) ਨਸ਼ਾ ਮੁੱਕਤ ਪੰਜਾਬ ਵੱਲ ਵਧਦੇ ਕਦਮ ਆਈ ਈ ਸੀ ਵੈਨ ਹੁਸ਼ਿਆਰਪੁਰ ਤੋ ਸਿਵਲ ਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ । ਇਸ ਮੋਕੇ ਉਹਨਾਂ ਨੇ ਦੱਸਿਆ ਕਿ  ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾਂ ਜੀ ਦੇ ਦਿਸਾ ਨਿਰਦੇਸਾ ਤੇ ਅਨੁਸਾਰ ਇਹ ਨਸ਼ਾ ਮੁੱਕਤ ਵੈਨ ਪੰਜਾਬ ਵਿੱਚ 17 ਮਈ ਤੋ ਸ਼ੁਰੂ ਹੋ ਕਿ ਵੱਖ ਵੱਖ ਜਿਲਿਆ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ । ਪੰਜਾਬ ਸਰਕਾਰ ਵੱਲੋ ਨਸ਼ਿਆਂ ਦੇ ਮਾੜੇ ਪ੍ਰਭਵਾਂ ਨੂੰ ਦੇਖਦੇ ਹੋਏ ਉਟ ਸੈਟਰ ਸ਼ੁਰੂ ਕੀਤੇ ਗਏ ਹਨ । ਇਹ ਵੈਨ ਹੁਸ਼ਿਆਰਪੁਰ ਜਿਲੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ  ।

 

ਜਿਲਾ ਹਸਪਾਤਲ ਹੁਸ਼ਿਆਰਪੁਰ ਅਤੇ ਸਬ ਡਿਵੀਜਨਲ ਹਸਪਤਾਲ  , ਗੜਸੰਕਰ , ਦਸੂਹਾ ਮੁਕੇਰੀਆਂ ਸੀ. ਐਚ. ਸੀ ਭੂਗਾਂ, ਹਾਜੀਪੁਰ , ਬੁਢਾਬੜ , ਟਾਡਾਂ ਵਿੱਚ ਉਟ ਸੈਟਰ ਸ਼ੁਰੂ ਕੀਤੇ ਗਏ ਹਨ । ਇਸ ਦਾ ਮੁੱਖ ਮਕਸਦ ਹੈ ਜੋ ਲੋਕ ਨਸ਼ਾਂ ਛਡਾਉ ਕੇਦਾਰਾਂ ਵਿੱਚ ਭਰਤੀ ਨਹੀ ਹੋ ਸਕਦੇ  ਉਹ ਉਟ ਸੈਟਰ ਵਿੱਚ ਜਾ ਕੇ ਹਰ ਰੋਜ ਇਕ ਗੋਲੀ ਲੈ ਸਕਦੇ ਹਨ ਉਹ ਗੋਲੀ ਓਟ ਸੈਟਰ ਵਿੱਚ ਬੈਠ ਕੇ ਸਿਹਤ ਕਰਮਚਾਰੀ ਦੇ ਸਹਿਮਣੇ ਖਾਣੀ ਹੁਦੀ ਹੈ ਇਸ ਗੋਲੀ ਦਾ ਮਰੀਜ ਦੀ ਸਿਹਤ ਤੇ ਕੋਈ ਮਾੜਾਂ ਅਸਰ ਨਹੀ ਪੈਦਾ , ਅਤੇ ਹੋਲੀ ਹੋਲੀ ਨਸ਼ਿਆ ਤੋ ਮੁੱਕਤ ਹੋ ਜਾਦਾ ਹੈ ।  ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੀ ਵਿਆਕਤੀ ਨਸ਼ਾਂ ਕਰਦਾ ਤਾਂ ਉਸਨੂੰ ਉਸਦੇ ਰਿਸ਼ਤੇਦਾਰ ਜਾਂ ਕੋਈ ਭੈਣ ਭਰਾਂ ਉਸ ਨੂੰ ਨਾਲ ਲੈ ਓਟ ਸੈਟਰ ਵਿੱਚ ਲੈ ਕੇ ਜਾਣਾ ਚਹੀਦਾ ਤਾਂ ਜੋ ਅਸੀ  ਨਸ਼ਾ ਮੁੱਕਤ ਪੰਜਾਬ ਬਣਾ ਸਕੀਏ  । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਵਿਨੋਧ ਸਰੀਨ , ਡਾ ਰਾਜ ਕੁਮਾਰ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ , ਕੋਸਲਰ ਸੰਦੀਪ ਕੋਰ ਮਾਸ ਮੀਡੀਆਂ ਵਿੰਗ ਤੋ ਗੁਰਵਿੰਦਰ ਸਿੰਘ ਆਦਿ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply