ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ ਗੜ੍ਹਦੀਵਾਲਾ ਦੀ ਔਰਤ ਸਮੇਤ ਇੱਕ ਹੋਰ ਦੀ ਮੌਤ,91 ਹੋਰ ਲੋਕ ਆਏ ਕੋਰੋਨਾ ਦੀ ਮਾਰ ਹੇਠ

ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 5318,ਮੌਤਾਂ ਦੀ ਗਿਣਤੀ 192

ਹੁਸ਼ਿਆਰਪੁਰ 16 ਅਕਤੂਬਰ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1306 ਨਵੇ ਸੈਪਲ ਲੈਣ  ਨਾਲ ਅਤੇ 1285 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 91 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5318 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 132512 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 126610 ਸੈਪਲ  ਨੈਗਟਿਵ,ਜਦ ਕਿ 1201 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 192 ਹੈ।ਐਕਟਿਵ ਕੇਸਾ ਦੀ ਗਿਣਤੀ ਹੈ 377 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 4749 ਹਨ  । 

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 91ਪਾਜੇਟਿਵ ਕੇਸ  ਨਵੇ ਹਨ।ਹੁਸ਼ਿਆਰਪੁਰ ਸ਼ਹਿਰ 12 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 81ਪਾਜੇਟਵ ਮਰੀਜ ਹਨ ਤੇ ਜਿਲੇ ਵਿੱਚ ਕੋਰੋਨਾ ਦੇ ਨਾਲ ਦੋ ਮੋਤਾਂ ਹੋਈਆਂ (1) 79 ਸਾਲਾ ਔਰਤ ਵਾਸੀ ਗੜਦੀਵਾਲਾ ਮੌਤ ਹੋਈ ਦੀਪ ਹਸਪਤਾਲ ਲੁਧਿਆਣਾ (2) 45 ਸਾਲਾ ਵਿਆਕਤੀ ਵਾਸੀ ਮੱਲ ਮਜਾਰਾ ਮੋਤ ਸਿਵਲ ਹਸਪਤਾਲ ਹੁਸ਼ਿਆਰਪੁਰ।ਸਿਵਲ ਸਰਜਨ ਲੋਕਾਂ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply