लेटेस्ट: बड़ी खबर: विधायक डा. राज कुमार ने स्मार्ट विलेज कैंपेन के दूसरे पड़ाव के अंतर्गत 25 गांवों में बुज़ुर्गों से नींव पत्थर रखवाकर स्मार्ट गांव मुहिम का किया आगाज़

डा. राज कुमार ने गणमान्यों और बुज़ुर्गों से करवाई चब्बेवाल के गांवों में विकास कार्यों की शुरूआत
25 गांवों में ख़ुद जा कर स्मार्ट गांव मुहिम का किया आगाज़
हलका चब्बेवाल के गांवों में विकास की रफ़्तार होगी तेज़
होशियारपुर, 17 अक्तूबर:
हलका चब्बेवाल से विधायक डा. राज कुमार ने स्मार्ट विलेज कैंपेन के दूसरे पड़ाव के अंतर्गत आज निजी तौर पर 25 गांवों जाकर अलग-अलग विकास कार्यों की शुरुआत गांव के गणमान्यों और बुज़ुर्गों से नींव पत्थर रखवाकर करते हुए कहा कि हलके के गांवों में लामिसाल विकास करवाया जायेगा। उन्होंने कहा कि हलके के गांवों के चौतरफा विकास में कोई कसर नहीं छोड़ी जायेगी और स्मार्ट गांव मुहिम के दूसरे पड़ाव के अंतर्गत चल रहे विकास  कार्यों की रफ़्तार को और बल मिलेगा।
मुख्यमंत्री कैप्टन अमरिन्दर सिंह  द्वारा पंजाब में वीडियो कांफ्रेंसिंग के जरिए स्मार्ट गांव मुहिम के दूसरे पड़ाव की शुरुआत के उपरांत विधायक डा. राज कुमार ने गांव अहराना कलां, भूंगरनी, जियाण, लहलीकलां, तनूली, मरनाईआं खुर्द, मुखल्याना, पट्टी, फलाही, रहैली, ठकरवाल, मुक्खोमज़ारा, कालेवाल भगतां, हकूमतपुर, ईसपुर, नडालों, पंडोरी गंगा सिंह, पंडोरी लद्दा सिंह, ठुआना, मैली, महमदवाल, नंगल चोरां आदि गांवों में जाकर विकास कार्यों की शुरुआत करवाई। इस मौके डा. राज कुमार ने कहा कि स्मार्ट गांव मुहिम के अंतर्गत  ब्लाक-2 के 9 गांवों में 2.40 करोड़ रुपए से अधिक के काम करवाए जाएंगे और इसी तरह ब्लाक माहलपुर के 16 गांवों में 5.36 करोड़ रुपए की लागत के साथ अलग-अलग विकास कार्य मुकम्मल किये जाएंगे। उन्होंने बताया कि इन कार्यों में पक्की गलियों-नालियों, सीवरेज, पक्के रास्ते, पानी की निकासी, पीने वाले पानी की सप्लाई, प्राथमिक स्कूलों का निर्माण, धर्मशाला, जि़म, फिरनियों का निर्माण इत्यादि मुख्य तौर पर शामिल हैं।
विधायक ने इस मौके बातचीत करते हुए कहा कि हलके के 74 गांवों में पिछले साल दौरान 5.69 करोड़ रुपए की लागत के साथ 108 काम करवाए गए हैं जिनके साथ गांवों के बुनियादी ढांचो में भारी सुधार हुआ है। उन्होंने बताया कि ब्लाक माहिलपुर के अलग-अलग गांवों में पिछले साल 11.02 करोड़ रुपए की लागत के साथ 237 अलग-अलग काम करवाए गए हैं। इस मौके उनके साथ गांवों के सरपंच, पंच और अन्य गणमान्य मौजूद रहे।
——–  
ਡਾ. ਰਾਜ ਕੁਮਾਰ ਨੇ ਮੋਹਤਬਰਾਂ ਤੇ ਬਜ਼ੁਰਗਾਂ ਤੋਂ ਕਰਵਾਈ ਚੱਬੇਵਾਲ ਦੇ ਪਿੰਡਾਂ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
੍ਹ 25 ਪਿੰਡਾਂ ਵਿੱਚ ਖੁਦ ਜਾ ਕੇ ਸਮਾਰਟ ਪਿੰਡ ਮੁਹਿੰਮ ਦਾ ਕੀਤਾ ਆਗਾਜ਼
੍ਹ ਹਲਕਾ ਚੱਬੇਵਾਲ ਦੇ ਪਿੰਡਾਂ ’ਚ ਵਿਕਾਸ ਦੀ ਰਫ਼ਤਾਰ ਹੋਵੇਗੀ ਤੇਜ਼
ਹੁਸ਼ਿਆਰਪੁਰ, 17 ਅਕਤੂਬਰ:
ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਸਮਾਰਟ ਵਿਲੇਜ ਕੰਪੇਨ ਦੇ ਦੂਜੇ ਪੜਾਅ ਤਹਿਤ ਅੱਜ ਨਿੱਜੀ ਤੌਰ ’ਤੇ 25 ਪਿੰਡਾਂ ਜਾ ਕੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਿੰਡ ਦੇ ਮੋਹਤਬਰਾਂ ਅਤੇ ਬਜ਼ੁਰਗਾਂ ਤੋਂ ਨੀਂਹ ਪੱਥਰ ਰਖਵਾ ਕੇ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਲਾਮਿਸਾਲ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਚਹੁੰਮੁਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਬਲ ਮਿਲੇਗਾ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਉਪਰੰਤ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਅਹਿਰਾਣਾ ਕਲਾਂ, ਭੂੰਗਰਨੀ, ਜਿਆਣ, ਲਹਿਲੀਕਲਾਂ, ਤਨੂਲੀ, ਮਰਨਾਈਆਂ ਖੁਰਦ, ਮੁਖਲਿਆਣਾ, ਪੱਟੀ, ਫਲਾਹੀ, ਰਹੈਲੀ, ਠਕਰਵਾਲ, ਮੁੱਖੋਮਜ਼ਾਰਾ, ਕਾਲੇਵਾਲ ਭਗਤਾਂ, ਹਕੂਮਤਪੁਰ, ਈਸਪੁਰ, ਨਡਾਲੋਂ, ਪੰਡੋਰੀ ਗੰਗਾ ਸਿੰਘ, ਪੰਡੋਰੀ ਲੱਦਾ ਸਿੰਘ, ਠੁਆਣਾ, ਮੈਲੀ, ਮਹਿਮਦਵਾਲ, ਨੰਗਲ ਚੋਰਾਂ ਆਦਿ ਵਿੱਚ ਜਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਸਮਾਰਟ ਪਿੰਡ ਮੁਹਿੰਮ ਤਹਿਤ ਹਲਕੇ ਦੇ ਬਲਾਕ-2 ਦੇ 9 ਪਿੰਡਾਂ ਵਿੱਚ 2.40 ਕਰੋੜ ਰੁਪਏ ਤੋਂ ਵੱਧ ਦੇ ਕੰਮ ਕਰਵਾਏ ਜਾਣਗੇ ਅਤੇ ਇਸੇ ਤਰ੍ਹਾਂ ਬਲਾਕ ਮਾਹਿਲਪੁਰ ਦੇ 16 ਪਿੰਡਾਂ ਵਿੱਚ 5.36 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਵਿੱਚ ਪੱਕੀਆਂ ਗਲੀਆਂ-ਨਾਲੀਆਂ, ਸੀਵਰੇਜ਼, ਪੱਕੇ ਰਾਹ, ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਸਪਲਾਈ, ਪ੍ਰਾਇਮਰੀ ਸਕੂਲਾਂ ਵਿੱਚ ਉਸਾਰੀ, ਧਰਮਸ਼ਾਲਾਵਾਂ, ਜਿਮ, ਫਿਰਨੀਆਂ ਦੀ ਉਸਾਰੀ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।
ਵਿਧਾਇਕ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ 74 ਪਿੰਡਾਂ ਵਿੱਚ ਪਿਛਲੇ ਸਾਲ ਦੌਰਾਨ 5.69 ਕਰੋੜ ਰੁਪਏ ਦੀ ਲਾਗਤ ਨਾਲ 108 ਕੰਮ ਕਰਵਾਏ ਗਏ ਹਨ ਜਿਨ੍ਹਾਂ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਭਾਰੀ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਮਾਹਿਲਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਪਿਛਲੇ ਸਾਲ 11.02 ਕਰੋੜ ਰੁਪਏ ਦੀ ਲਾਗਤ ਨਾਲ 237 ਵੱਖ-ਵੱਖ ਕੰਮ ਕਰਵਾਏ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਪਿੰਡਾਂ ਦੇ ਸਰਪੰਚ, ਪੰਚ ਅਤੇ ਹੋਰ ਪਤਵੰਤੇ ਮੌਜੂਦ ਰਹੇ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply