ਮਾਨਗੜ੍ਹ ਟੋਲ ਪਲਾਜਾ ਵਿਖੇ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਕੇ ਕੀਤਾ ਪਿੱਟ ਸਿਆਪਾ

(ਧਰਨੇ ਦੌਰਾਨ ਮੋਦੀ ਸਰਕਾਰ ਦਾ ਪੁਤਲਾ ਫੂਕ ਦੇ ਹੋਏ ਕਿਸਾਨ)

ਕਿਸਾਨਾਂ ਵਲੋਂ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦਾ ਨੌਵੇਂ ਦਿਨ ਵੀ ਸੰਘਰਸ਼ ਜਾਰੀ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ ਨੌਵੇਂ ਦਿਨ ਅੱਜ ਵੱਡੀ ਤਾਦਾਦ ਵਿੱਚ ਕਿਸਾਨਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਪਾਲ ਸਿੰਘ ਸਹੋਤਾ,ਕਾਮਰੇਡ ਜਗਜੀਤ ਸਿੰਘ,ਕਾਮਰੇਡ ਜਗਦੀਸ਼ ਸਿੰਘ ਚੋਹਕਾ, ਕੈਪਟਨ ਲਛਮਣ ਸਿੰਘ ਰੰਧਾਵਾ,ਹਰਬੰਸ ਸਿੰਘ ਧੂਤ,ਚਰਨਜੀਤ ਸਿੰਘ ਚਠਿਆਲ, ਸਵਰਨ ਸਿੰਘ ਭੂੰਗਾ,ਚੈਂਚਲ ਸਿੰਘ ਪਵੇਂ,ਦਵਿੰਦਰ ਸਿੰਘ ਚੋਹਕਾ ਸਮੇਤ ਵੱਖ ਵੱਖ ਬੁਲਾਰਿਆਂ ਨੇ  ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਪੂੰਜੀਪਤੀਆਂ ਤੇ ਪੂੰਜੀਪਤੀਆਂ ਨੂੰ ਉਤਸ਼ਾਹਤ ਕਰਨ ਲਈ ਕਿਸਾਨੀ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਿਆਇਤਾਂ ਦੇਣ ਦੀ ਬਜਾਏ ਡੀਜ਼ਲ ਪੈਟਰੋਲ ਖਾਦਾਂ ਕੀਟਨਾਸ਼ਕ ਦਵਾਈਆਂ ਆਦਿ ਦੇ ਭਾਅ ਵਧਾ ਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਜਿਸ ਕਾਰਨ ਅੱਜ ਕਿਸਾਨ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਤੇ ਖ਼ੁਦਕੁਸ਼ੀਆਂ ਦਾ ਰਸਤਾ ਅਖਤਿਆਰ ਕਰ ਰਿਹਾ ਹੈ ਇਸ ਮੌਕੇ ਸਮੂਹ ਕਿਸਾਨਾਂ ਨੇ ਇੱਕ ਸੁਰ ਹੋ ਕੇ ਕਿਹਾ ਜੇਕਰ ਮੋਦੀ ਸਰਕਾਰ ਨੇ ਆਪਣਾ ਇਹ ਇਹ ਅੜੀਅਲ ਰਵੱਈਆ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਦਿੱਲੀ ਵੱਲ ਕੂਚ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।

ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ,ਅਮਰਜੀਤ ਸਿੰਘ ਮਾਹਲ , ਗੁਰਮੇਲ ਸਿੰਘ ਬੁੱਢੀ ਪਿੰਡ,ਤਰਸੇਮ ਸਿੰਘ ਅਰਗੋਵਾਲ,ਕਾਮਰੇਡ ਰਣਜੀਤ ਸਿੰਘ ਚੌਹਾਨ,ਚਰਨ ਸਿੰਘ ਗੜ੍ਹਦੀਵਾਲਾ,ਸ਼ਿਵ ਕੁਮਾਰ, ਕਿਸਾਨ ਯੂਨੀਅਨ ਵੱਲੋਂ ਭੁਪਿੰਦਰ ਸਿੰਘ,ਸਵਰਨ ਸਿੰਘ,ਬਿਕਰਮਜੀਤ ਸਿੰਘ ਮਸਤੀਵਾਲ,ਟੋਨੀ ਜਡੌਰ ,ਸੁਖਦੇਵ ਸਿੰਘ ਮਾਂਗਾ,ਤਖਤ ਸਿੰਘ ਭੱਟੀਆਂ,ਮੇਵਾ ਸਿੰਘ ਡੱਫਰ,ਜਸਵੀਰ ਸਿੰਘ ਰਮਦਾਸਪੁਰ,ਹਰਜੀਤ ਸਿੰਘ ਮਿਰਜਾਪੁਰ,ਇਕਬਾਲ ਸਿੰਘ ਚੌਹਕਾ,ਬਲਵਿੰਦਰ ਸਿੰਘ ਰਣਜੀਤ ਗੜ੍ਹ,ਜਸਵਿੰਦਰ ਸਿੰਘ ਡੱਫਰ,ਹਰਜਿੰਦਰ ਸਿੰਘ ਚੰਡੀਗੜ੍ਹੀਆ,ਸੋਢੀ ਪੰਨਵਾਂ,ਗੁਰਦੇਵ ਸਿੰਘ,ਮਨਦੀਪ ਸਿੰਘ ਭਾਨਾ,ਸੁੱਖਾ ਮਾਨਗੜ੍ਹ, ਸੋਢੀ ਮਾਨਗੜ੍ਹ,ਮਹਿੰਦਰ ਸਿੰਘ ਚੋਹਕਾ,ਬਲਵੀਰ ਸਿੰਘ,ਬਲਦੇਵ ਸਿੰਘ ਢੋਲੋਵਾਲ,ਸੁਰਜੀਤ ਸਿੰਘ ਡੱਫਰ,ਮਨਜੀਤ ਸਿੰਘ ਮੱਲੇਵਾਲ,ਅਮ੍ਰਿਤਪਾਲ ਮੱਲੇਵਾਲ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply