ਅੱਡਾ ਅੱਚਲ ਸਾਹਿਬ ਚੌਕ ਵਿੱਚ ਮੋਦੀ ਦਾ ਪੁਤਲਾ ਫੂਕਿਆ

ਬਟਾਲਾ/ ਅੱਚਲ ਸਾਹਿਬ( ਸੰਜੀਵ ਨਈਅਰ /ਅਵਿਨਾਸ਼ ਸ਼ਰਮਾ) : ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੌਦਾਂ ਤਰੀਕ ਤੋਂ ਬੈਠੇ ਪਿੰਡ ਮਿਸ਼ਰਪੁਰਾ ਵਿਖੇ  ਰਿਲਾਇੰਸ ਪੈਟਰੋਲ ਪੰਪ  ਨੂੰ ਘੇਰ ਕੇ ਉੱਥੇ ਇੱਕ ਕਾਫ਼ਲਾ ਅਜੈਬ ਸਿੰਘ ਦੀ ਅਗਵਾਈ ਪ੍ਰਧਾਨ ਹਰਪ੍ਰੀਤ ਸਿੰਘ ਗੋਲਡੀ ਰਾਜੇਵਾਲ ਦੀ ਅਗਵਾਈ ਹੇਠ  ਤਿਆਰ  ਹੋ ਕੇ ਤੇ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੂਕਣ ਲਈ ਮਾਰਚ ਕੱਢ ਕੇ ਅੱਡਾ ਅੱਚਲ ਸਾਹਿਬ ਚੌਕ ਵਿੱਚ ਸੜਕ ਰੋਕ ਕੇ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਵਿੱਚ ਚੌਰਾਹੇ ਤੇ ਬੈਠ ਕੇ ਕਿਸਾਨਾਂ ਨੇ ਮੰਗ ਕੀਤੀ ਕਿ ਕਾਲੇ ਕਾਨੂੰਨ ਕਿਸਾਨ ਤੇ ਮਜ਼ਦੂਰਾਂ ਦੇ ਵਿਰੋਧ ਵਿੱਚ ਹਨ ਇਨ੍ਹਾਂ ਨੂੰ ਵਾਪਸ ਲਿਆ ਜਾਵੇ ਜੇ ਭਾਰਤ ਸਰਕਾਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ ਅਤੇ ਇਸ ਵਿੱਚ ਨਿਕਲਣ ਵਾਲੇ ਰਿਜ਼ਲਟ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੋਵੇਗੀ।

ਬੁਲਾਰੇ ਵਿੱਚ ਨਰਿੰਦਰ ਸਿੰਘ ਕੋਟਲਾ ਬਾਮਾ ,ਪ੍ਰਧਾਨ ਸੂਬੇ ਸਿੰਘ ਠੱਠਾ, ਸਵਿੰਦਰ ਪਾਲ ਸਿੰਘ, ਸੇਵਾ  ਸਿੰਘ ਬਟਾਲਾ, ਹਰਪ੍ਰੀਤ ਸਿੰਘ, ਅਜੈਬ ਸਿੰਘ, ਦਰਸ਼ਨ ਸਿੰਘ, ਬਚਨ ਸਿੰਘ, ਸੁਖਪਾਲ ਸਿੰਘ ਪਟਵਾਰੀ, ਦੌਲਤ ਸਿੰਘ ਭੋਮਾ, ਮਾਸਟਰ ਗੁਰਬਚਨ ਸਿੰਘ, ਕੁਲਦੀਪ ਸਿੰਘ ਪਟਵਾਰੀ, ਪ੍ਰਗਟ ਸਿੰਘ ਭੰਬੋਈ ਬਲਰਾਜ ਸਿੰਘ ਸਰਪੰਚ ਜੈਤੋਸਰਜਾ ਦਿਲਬਾਗ ਸਿੰਘ ਨੱਤ,  ਗੁਰਮੁਖ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਜਗਦੀਸ਼ ਸਿੰਘ, ਕੁਲਜੀਤ ਸਿੰਘ ,ਸੁਖਵਿੰਦਰ ਸਿੰਘ ਸੁੱਖ ਸਾਬਕਾ ਸਰਪੰਚ ਚਾਹਲ ਬਲਜੀਤ ਸਿੰਘ ਲਾਡਾ ਸਿੰਘ ਪ੍ਰਤਾਪਗੜ੍ਹ ਗੁਰਮਿੰਦਰ ਸਿੰਘ ਹੈਪੀ ਹੀਰਾ ਸਿੰਘ ਬਲਦੇਵ ਸਿੰਘ ਸਤਨਾਮ ਸਿੰਘ ਫੁੱਲ ਕੇ ਅਜੀਤ ਸਿੰਘ ਗੁਰਦੇਵ ਸਿੰਘ ਲਖਵਿੰਦਰ ਸਿੰਘ ਸਰਬਜੀਤ ਸਿੰਘ ਕੋਟਲਾ ਬਾਮਾ ਆਦਿ ਹਾਜ਼ਰ ਸਨ!

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply