ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਗੂਗਲ ਮੀਟ ਐਪ ‘ਤੇ ਸਰਕਾਰੀ ਕਰਮਚਾਰੀਆਂ ਨੇ ਕੀਤੀ ਮੀਟਿੰਗ

ਪਹਿਲੇ ਪੜਾਅ ਵਿੱਚ ਸਰਕਾਰ ਵਿੱਚ ਬੈਠੇ ਵੱਖ ਵੱਖ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ

(ਗੂਗਲ ਮੀਟ ਐਪ ‘ਤੇ ਬੈਠਕ ਦੌਰਾਨ ਵੱਖ ਵੱਖ ਕਰਮਚਾਰੀ) 
 
ਬਟਾਲਾ /ਕਾਦੀਆਂਂ 17 ਅਕਤੂਬਰ(ਸੰਜੀਵ ਨਈਅਰ /ਅਵਿਨਾਸ਼ ਸ਼ਰਮਾ ) : ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਪੂਨੀਤ ਅਤੇ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਗੂਗਲ ਮੀਟ ਐਪ ਤੇ ਐਨ ਪੀ ਐਸ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਨਵੀਂ ਪੈਨਸ਼ਨ ਦੇ ਭਵਿੱਖ ਵਿੱਚ ਹੋਣ ਨੁਕਸਾਨ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦ ਪੁਰ,ਨਿਵਾਸੀ ਰਿਟਾਇਰਡ ਜਗੀਰ ਸਿੰਘ ਨੇ ਦੱਸਿਆ ਕਿ ਉਹ 2006 ਵਿਚ ਨਵੀਂ ਪੈਨਸ਼ਨ ਸਕੀਮ ਤਹਿਤ ਨੌਕਰੀ ਵਿਚ ਆਏ ਸਨ ਅਤੇ ਤਕਰੀਬਨ 12 ਸਾਲਾਂ ਦੀ ਸੇਵਾ ਨਿਭਾਉਣ ਤੋਂ ਬਾਅਦ ਅੱਜ ਉਸ ਨੂੰ ਪੈਨਸ਼ਨ ਵਜੋਂ ਸਿਰਫ 2501 ਰੁਪਏ ਮਿਲ ਰਹੇ ਹਨ। ਜਦੋਂ ਕਿ ਉਨ੍ਹਾਂ ਦੀ ਐਨਪੀਐਸ ਵਿਚ ਇਕੱਠੀ ਕੀਤੀ ਗਈ ਰਕਮ ਦਾ 40 ਪ੍ਰਤੀਸ਼ਤ ਹਿੱਸਾ ਸ਼ੇਅਰ ਮਾਰਕਿਟ ਲਗਾ ਦਿੱਤਾ ਗਿਆ ਹੈ।

ਹੁਣ ਹੈਰਾਨੀ ਦੀ ਗੱਲ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ 12 ਸਾਲਾਂ ਦੀ ਨੌਕਰੀ ਤੋਂ ਬਾਅਦ ਸਿਰਫ 2500 ਰੁਪਏ ਪੈਨਸ਼ਨ ਵਜੋਂ ਦਿੱਤੇ ਜਾ ਰਹੇ ਹਨ, ਤਾਂ ਉਹ ਪੈਸੇ ਵੀ  ਉਸ ਰਕਮ ਦੇ ਵਿਆਜ ਦੇ ਹਨ ਜੋ ਸਰਕਾਰ ਵਲੋਂ ਸ਼ੇਅਰ ਮਾਰਕੀਟ ਵਿਚ ਪਾ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਅੱਜ ਦੇ ਨੌਜਵਾਨ ਕਰਮਚਾਰੀ, ਜੋ ਆਪਣੀਆਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ। ਇਸ ਮੌਕੇ ਪਵਨ ਕੁਮਾਰ, ਵਿਪਨ ਕੁਮਾਰ, ਮੋਹਿਤ ਗੁਪਤਾ, ਸੰਦੀਪ ਭਗਤ, ਰਜਨੀਸ਼ ਕੁਮਾਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਚਾਹੀਦਾ ਹੈ ਕਿਉਂਕਿ ਲੱਖਾਂ ਮੁਲਾਜ਼ਮਾਂ ਦਾ ਭਵਿੱਖ ਪੈਨਸ਼ਨ ਸਕੀਮ ਤੇ ਨਿਰਭਰ ਕਰਦਾ ਹੈ ਅਤੇ ਇਸ ਨਾਲ ਹੀ ਸੁਰੱਖਿਅਤ ਰਹੇਗਾ।

ਇਸ ਮੌਕੇ ਸਮੂਹ ਮੁਲਾਜ਼ਮਾਂ ਵੱਲੋਂ ਪਹਿਲੇ ਪੜਾਅ ‘ਤੇ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਵੱਖ ਵੱਖ ਮੁਲਾਜਮਾਂ ਵਲੋਂ ਅਪਣੇ ਅਪਣੇ ਜਿਲਿਆਂ ਚ ਇਸ ਸਬੰਧ ਵਿੱਚ ਮੰਗ ਪੱਤਰ ਸੌਂਪਣ ਦਾ ਫੈਸਲਾ ਵੀ ਕੀਤਾ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ, ਮੋਹਿਤ ਗੁਪਤਾ,ਵਿਪੱਨ ਕੁਮਾਰ,ਸੰਦੀਪ ਭਗਤ,ਜਤਿੰਦਰ ਭਾਟੀਆ,ਪਰਮਜੀਤ ਸਿੰਘ,ਜਨਕ ਰਾਜ,ਪ੍ਰਭਜੋਤ,ਰਣਜੀਤ ਸਿੰਘ,ਮੋਹਿਤ ਗੁਪਤਾ,ਮਧੂ ਬਾਲਾ,ਅੰਜੂ ਬਾਲਾ, ਅਮਿਤਾ ਚੌਪੜਾ,ਰਾਜ ਬਹਲ,ਗੁਰਦਿਆਲ ਮਾਨ,ਸਨਵੀਰ ਸਿੰਘ, ਮਨਪ੍ਰੀਤ ਕੋਰ,ਰੀਚਾ,ਗੁਰਿੰਦਰ ਕੌਰ, ਅਮਰਜੀਤ ਸਿੰਘ,ਅਸ਼ੋਕ ਕੁਮਾਰ, ਬਲਜੀਤ ਕੌਰ, ਸਵਨੀਤ ਕੌਰ, ਵਿਜੇ ਕੁਮਾਰ, ਗੀਤਾਂਜਲੀ, ਗੁਰਬਖਸ਼ ਸਿੰਘ, ਹਰਪ੍ਰੀਤ ਸਿੰਘ,ਜਗਰੂਪ ਸਿੰਘ,ਜਸਬੀਰ ਸਿੰਘ,ਕਮਲਦੀਪ, ਮਨਦੀਪ ਕੌਰ, ਸਤਿੰਦਰ ਕੌਰ, ਸਵਨੀਤ ਕੌਰ,ਸਿਕੰਦਰ ਸਿੰਘ, ਵਰਿੰਦਰ ਕੌਰ,ਵਿਪਨ ਅਤੇ ਯਾਦਵਿੰਦਰ ਸਿੰਘ,ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply