ਪਟਿਆਲਾ, 18 ਅਕਤੂਬਰ, 2020 : ਆਜ ਤੱਕ ਟੀ ਵੀ ਚੈਨਲ ਦੀ ਟੀਮ ਨੂੰ ਇਥੇ ਅੰਦੋਲਨਕਾਰੀ ਕਿਸਾਨਾ ਨੇ ਪਿੰਡ ਦੌਣ ਕਲਾਂ ਨੇੜੇ ਘੇਰ ਲਿਆ ਅਤੇ ਮੁਆਫ਼ੀ ਮੰਗਵਾ ਕੇ ਛਡਿਆ। ਚੈਨਲ ਦੇ ਇਹ ਲੋਕ ਮਹਿਲਾ ਪੱਤਰਕਾਰ ਸਮੇਤ ਪੁਰਾਲੀ ਸਾੜਨ ਦੀ ਵੀਡੀਓਗ੍ਰਿਾਫੀ ਕਰ ਰਹੇ ਸਨ।
ਕਿਸਾਨ ਇਥੇ ਟੋਲ ਨਾਕੇ ’ਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ, ਨੇ ਕੁਝ ਲੋਕਾਂ ਨੂੰ ਵੇਖਿਆ ਜੋ ਖੇਤਾਂ ਵਿਚ ਪਰਾਲੀ ਨੂੰ ਅੱਗੇ ਲਾਏ ਜਾਣ ਦੀ ਵੀਡੀਓ ਗ੍ਰਾਫੀ ਕਰ ਰਹੀ ਸਨ । ਕਿਸਾਨਾਂ ਨੇ ਮਹਿਲਾ ਰਿਪੋਰਟ ਤੇ ਕੈਮਰਾਮੈਨ ਨੂੰ ਘੇਰ ਕੇ ਪੁੱਛਿਆ ਕਿ ਆਜ ਤੱਕ ਕਿਸਾਨਾਂ ਦੇ ਅੰਦੋਲਨ ਦੀ ਖਬਰ ਕਿਉਂ ਨਹੀਂ ਵਿਖਾ ਰਿਹਾ ਜਦਕਿ ਉਹ ਪਰਾਲੀ ਸਾੜਨ ਦੀ ਵੀਡੀਓ ਬਣਾਉਣ ਆ ਗਏ ਹਨ।
ਵੀਡੀਓ ਵਿਚ ਮੱਖਣ ਸਿੰਘ ਨਾਂ ਦਾ ਭਾਰਤੀ ਕਿਸਾਨੀ ਯੂਨੀਅਨ ਉਗਰਾਹਾਂ ਦਾ ਲੀਡਰ ਮਹਿਲਾ ਰਿਪੋਰਟ ਨੂੰ ਆਜ ਤੱਕ ਮੁਆਫੀ ਮੰਗਣ ਲਈ ਕਹਿੰਦਾਹੈ। ਉਹ ਕਹਿ ਰਿਹਾ ਹੈ ਕਿ ਉਹ ਉਦੋਂ ਤੱਕ ਟੀਮ ਨੂੰ ਜਾਣ ਨਹੀਂ ਦੇਣਗੇ ਜਦੋਂ ਤੱਕ ਮਹਿਲਾ ਪੱਤਰਕਾਰ ਮੁਆਫੀ ਨਹੀਂ ਮੰਗਦੀ। ਇਸ ਮਗਰੋਂ ਮਹਿਲਾ ਰਿਪੋਰਟਰ ਮੁਆਫੀ ਮੰਗਦੀ ਹੈ। ਮੱਖਣ ਸਿੰਘ ਪਰਾਲੀ ਨੂੰ ਅੱਗ ਲਾਉਣ ’ਤੇ ਕੇਸ ਦਰਜ ਕਰ ਕੇ ਵਿਖਾਉਣ ਲਈ ਅਧਿਕਾਰੀਆਂ ਨੂੰ ਵੰਗਾਰਦਾ ਦਿਸ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp