ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ : ਜੋਗਿੰਦਰ ਸਿੰਘ ਗਿਲਜੀਆਂ


ਸਮਰਾਟ ਵਿਲੇਜ ਕੰਪੇਨ ਤਹਿਤ ਬਲਾਕ ਭੂੰਗਾ ਦੇ ਪਿੰਡ ਚੋਟਾਲਾ ਤੇ ਬਾਹਗਾ ਵਿਖੇ ਵਿਕਾਸ ਕੰਮਾਂ ਦੇ ਉਦਘਾਟਨ

ਗੜ੍ਹਦੀਵਾਲਾ 18 ਅਕਤੂਬਰ(ਚੌਧਰੀ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਕਾਰਨ ਅੱਜ ਸੂਬਾ ਖੁਸ਼ਹਾਲੀ ਅਤੇ ਤਰੱਕੀ ਦੀਆਂ ਮੰਜ਼ਿਲਾਂ ਵੱਲ ਵੱਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਵਲੋਂ ਸਮਾਰਟ ਵਿਲੇਜ ਕੰਪੇਨ ਤਹਿਤ ਬਲਾਕ ਭੂਗਾ ਦੇ ਪਿੰਡ ਚੋਟਾਲਾ ਵਿਖੇ ਲੱਗਭੱਗ 23 ਲੱਖ ਦਾ ਲਾਗਤ ਅਤੇ ਪਿੰਡ ਬਾਹਗਾ ਬਾਹਗਾ ਵਿਖੇ ਲਗਭਗ 69 ਲੱਖ ਦੀ ਲਾਗਤ ਨਾਲ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਕੰਮਾਂ ਦੇ ਉਦਘਾਟਨ ਕਰਨ ਮੌਕੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆ ਕੀਤਾ ।

ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਲੋਕਾਂ ਬੁਨਿਆਦੀ ਸਹੂਲਤਾਂ ਦੇਣ ਲਈ ਅਨੇਕਾਂ ਯੋਜਨਾਵਾਂ ਤਿਆਰ ਕੀਤੀਆ ਹਨ, ਇਸ ਤੋ ਸੂਬੇ ਅੰਦਰ ਵਿਕਾਸ ਕਾਰਜ਼ਾ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਰੋੜਾ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ,ਤਾਂ ਪੰਜਾਬ ਅੰਦਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਬਪੱਖੀ ਵਿਕਾਸ ਕਾਰਜ਼ਾ ਦੇ ਕੰਮ ਵੱਡੇ ਪੱਧਰ ਤੇ ਕਰਵਾਏ ਜਾ ਸਕਣ।

ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅੰਦਰ ਵਿਕਾਸ ਕਾਰਜਾ ਦੇ ਕੰਮਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਨੁਹਾਰ ਬਦਲੀ ਜਾਵੇਗੀ ਤੇ ਮਿਆਰੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆ ਜਿਸ ਨਾਲ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਜਵੀਨ ਪੱਧਰ ਹੋਰ ਉੱਚਾ ਹੋਵੇਗਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੀ ਅਲੋਚਨਾ ਕਰਦਿਆ ਕਿ ਮੋਦੀ ਸਰਕਾਰ ਇਹ ਕਿਸਾਨ ਵਿਰੋਧੀ ਬਿੱਲ ਲਿਆ ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸਿਸ਼ ਕੀਤੀ ਜਿਸ ਨਾਲ ਮਜ਼ਦੂਰ ਵਰਗ,ਆੜਤੀਏ,ਛੋਟਾ ਵਪਾਰੀ ਵਰਗ ਅਤੇ ਆਮ ਜਨਤਾਂ ਤੇ ਕਾਫੀ ਅਸਰ ਪਵੇਂਗਾ।

ਇਸ ਮੌਕੇ ਬੀ.ਡੀ.ਪੀ.ਓ ਭੂੰਗਾ ਪ੍ਰਦੀਪ ਸ਼ਾਰਧਾ,ਸਰਪੰਚ ਅਮਰੀਕ ਸਿੰਘ ਚੋਟਾਲਾ, ਮਾਸਟਰ ਤਰਸੇਮ ਸਿੰਘ ਚੋਟਾਲਾ,ਜਸਵੰਤ ਸਿੰਘ ਚੋਟਾਲਾ,ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,ਅਜੈਬ ਸਿੰਘ,ਮਨਿੰਦਰ ਕੌਰ, ਮਨਦੀਪ ਕੌਰ,ਰਛਪਾਲ ਸਿੰਘ,ਕੁਲਦੀਪ ਕੁਮਾਬ,ਨਰੇਸ਼ ਕੁਮਾਰ ਲੰਡੂ, ਚਰਨਜੀਤ ਸਿੰਘ,ਸਰਪੰਚ ਚੈਂਚਲ ਸਿੰਘ ਬਾਹਗਾ,ਸੰਮਤੀ ਮੈਂਬਰ ਸੁਰਿੰਦਰ ਕੌਰ,ਪੰਚਾਇਤ ਮੈਂਬਰ ਦਿਲਵਾਗ ਸਿੰਘ,ਪਰਗਟ ਸਿੰਘ, ਗਰਦੇਵ ਕੌਰ,ਕਮਲਜੀਤ ਕੌਰ,ਬਾਵਾ ਸਿੰਘ,ਚਰਨਜੀਤ ਸਿੰਘ,ਮਾਸਟਰ ਸਾਧੂ ਸਿੰਘ, ਗੋਪਾਲ ਸਿੰਘ,ਹਰਵੇਲ ਸਿੰਘ ਸਾਬਕਾ ਸਰਪੰਚ ਮਲਕੀਤ ਸਿੰਘ ,ਮੱਖਣ ਸਿੰਘ ਸਰਪੰਚ ਗਾਲੋਵਾਲ ਸਮੇਤ ਉੱਕਤ ਪਿੰਡਾਂ ਦੇ ਲੋਕ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply