UPDATED: ਰਿਵਾਲਵਰ ਨਾਲ ਆਪਣੇ ਗੁਆਂਢੀਆਂ ਤੇ ਚਲਾਈਆਂ ਗੋਲੀਆਂ,ਇੱਕ ਨੌਜਵਾਨ ਗੰਭੀਰ ਜਖਮੀ

ਗੜ੍ਹਦੀਵਾਲਾ 19 ਅਕਤੂਬਰ (ਚੌਧਰੀ) : ਬੀਤੀ ਰਾਤ ਗੜ੍ਹਦੀਵਾਲਾ ਦੇ ਪਿੰਡ ਕੇਸੋਪੁਰ ਟੁੰਡ ਵਿੱਚ ਇੱਕ ਵਿਅਕਤੀ ਵੱਲੋਂ ਰਿਵਾਲਵਰ ਨਾਲ ਗੋਲੀ ਚਲਾਉਣ ਤੇਂ ਇਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਗੜ੍ਹਦੀਵਾਲਾ ਪੁਲਿਸ ਨੂੰ ਦਿਤੇ ਬਿਆਨ ਵਿਚ ਗੁਰਪ੍ਰੀਤ ਸਿੰਘ(30) ਪੁੱਤਰ ਕੇਵਲ ਸਿੰਘ ਵਾਸੀ ਕੇਸ਼ੋਪੁਰ ਟੁੰਡ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਤੇ ਖੇਤੀਬਾੜੀ ਕਰਦਾ ਹਾਂ।18 ਅਕਤੂਬਰ ਨੂੰ ਮੈਂ ਆਪਣੇ ਘਰ ਹਾਜਰ ਸੀ ਤਾਂ ਮੇਰੇ ਘਰ ਮੇਰੀ ਭੈਣ ਕਮਲਜੀਤ ਕੌਰ ਪਤਨੀ ਜਸਵੀਰ ਸਿੰਘ ਤੇ ਸਾਡਾ ਜਵਾਈ ਜਸਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀਆਨ ਹਰਖੋਵਾਲ ਥਾਣਾ ਮੇਹਟੀਆਣਾ ਆਏ ਹੋਏ ਸੀ।ਅਸੀਂ ਆਪਣੇ ਘਰ ਅੰਦਰ ਬੈਠੇ ਗੱਲ ਬਾਤ ਕਰ ਰਹੇ ਸੀ ਤਾਂ ਵਕਤ ਕਰੀਬ ਰਾਤ 10 ਵਜੇ ਸਾਡਾ ਗੁਆਂਢੀ ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦੇਹ ਸਾਡੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਿਹਾ ਸੀ। 

ਜਦੋਂ ਮੈਂ ਸਮੇਤ ਮੇਰੀ ਭੈਣ ਤੇ ਜਵਾਈ ਨੇ ਬਾਹਰ ਜਾ ਕੇ ਦੇਖਿਆ ਤਾਂ ਹਰਦੀਪ ਸਿੰਘ ਨੇ ਆਪਣੀ ਰਿਵਾਲਵਰ ਨਾਲ ਸਾਡੇ ਤੇ ਜਾਨੋ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ।ਜੋ ਇੱਕ ਫਾਇਰ ਸਾਡੇ ਜਵਾਈ ਜਸਵੀਰ ਸਿੰਘ ਦੀ ਛਾਤੀ ਦੇ ਉੱਪਰ ਖੱਬੇ ਮੋਢੇ ਤੋਂ ਥੱਲੇ ਲੱਗਾ।ਜਦੋਂ ਅਸੀਂ ਰੌਲਾ ਪਾਇਆ ਤਾਂ ਹਰਦੀਪ ਸਿੰਘ ਆਪਣੇ ਹਥਿਆਰ ਸਮੇਤ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋ ਫਰਾਰ ਹੋ ਗਿਆ।ਉਸਨੇ ਦੱਸਿਆ ਕਿ ਸਾਡਾ ਹਰਦੀਪ ਸਿੰਘ ਨਾਲ ਕਰੀਬ 3-4 ਸਾਲ ਪਹਿਲਾਂ ਲੜਾਈ ਝਗੜਾ ਹੋਇਆ ਸੀ।ਜਿਸ ਵਜਾ ਕਰਕੇ ਹਰਦੀਪ ਸਿੰਘ ਨੇ ਸਾਡੇ ਉੱਪਰ ਜਾਨੇ ਮਾਰਨ ਦੀ ਨੀਅਤ ਨਾਲ ਫਾਇਰ ਕੀਤੇ ਹਨ।

ਮੈਂ ਤੇ ਮੇਰੀ ਭੈਣ ਨੇ ਸਵਾਰੀ ਦਾ ਇੰਤਜਾਮ ਕਰਕੇ ਜਸਵੀਰ ਸਿੰਘ ਨੂੰ ਪੀ ਐਚ ਸੀ ਭੂੰਗਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਤਾਂ ਡਾਕਟਰ ਸਾਹਿਬ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ,ਜਿੱਥੇ ਜਸਵੀਰ ਸਿੰਘ ਜੇਰੇ ਇਲਾਜ ਹੈ।ਪੁਲਸ ਨੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਰਦੀਪ ਸਿੰਘ ਵਾਸੀ ਕੇਸ਼ੋਪੁਰ ਟੁੰਡ ਤੇ ਧਾਰਾ 307 ਆਈ ਪੀ ਸੀ 25/27,54-59 ਆਰਮਜ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ : ਏ ਐੱਸ ਆਈ ਅਨਿਲ ਕੁਮਾਰ

ਇਸ ਸਬੰਧੀ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਏ ਐੱਸ ਆਈ ਅਨਿਲ ਕੁਮਾਰ ਨੇ ਦੱੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਂ ਉਨਾਂਂ ਰਿਵਾਲਵਰ ਵਾਰੇ ਪੁਛਿਆ ਗਿਆ ਕਿ ਰਿਵਾਲਵਰ ਲਾਈਸੈਂਸੀ ਹੈ ਜਾਂ ਫਿਰ ਬਿਨਾਂ ਲਾਇਸੈਂਸੀ,ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply