ਪੰਜਾਬ ਦੇ ਸਕੂਲਾਂ ‘ਚ ਪਰਤਣ ਲੱਗੀਆਂ ਮੁੜ ਰੌਣਕਾਂ

(ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਵਿਦਿਆਰਥੀਆਂ ਦੇ ਹਾਜ਼ਰ ਹੋਣ ਸਮੇਂ ਵਿਸ਼ਾਣੂ ਰਹਿਤ ਕਰਨ ਦੇ ਕਾਰਜਾਂ ਨੂੰ ਅੰਜ਼ਾਮ ਦਿੰਦੇ ਹੋਏ ਪ੍ਰਿੰ. ਤੇ ਅਧਿਆਪਕ)

ਬਹਿਰ ਜੱਸ ਸਕੂਲ ‘ਚ 70 ਫੀਸਦੀ ਵਿਦਿਆਰਥੀ ਹੋਏ ਹਾਜ਼ਰ

-ਸਮੁੱਚੇ ਰੂਪ 25 ਤੋ 35 ਫੀਸਦੀ ਤੱਕ ਰਹੀ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ


ਹੁਸ਼ਿਆਰਪੁਰ / ਪਟਿਆਲਾ,19 ਅਕਤੂਬਰ(ਚੌਧਰੀ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਆਮਦ ਆਰੰਭ ਹੋ ਗਈ ਹੈ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਅੱਜ 30 ਤੋਂ 35 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦੇਖਣ ਨੂੰ ਮਿਲੀ। ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਸ ‘ਚ 70 ਫੀਸਦੀ ਵਿਦਿਆਰਥੀ ਹਾਜ਼ਰ ਹੋਏ। ਸਕੂਲ ਖੁੱਲ੍ਹਣ ਸਬੰਧੀ ਸਮੁੱਚੀ ਪ੍ਰਕਿਰਿਆ ਨਾਲ ਨਿਰੰਤਰ ਜੁੜੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ‘ਚੋਂ ਆਈਆਂ ਰਿਪੋਰਟਾਂ ਅਨੁਸਾਰ ਵਿਦਿਆਰਥੀਆਂ ਤੇ ਅਧਿਆਪਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਵੀ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਹਿਤ ਪ੍ਰਬੰਧਾਂ ਨੂੰ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹਨ ‘ਚ ਪੂਰੀ ਸਰਗਰਮੀ ਦਿਖਾਈ। ਜਿਸ ਤਹਿਤ ਪੈਰ ਨਾਲ ਚੱਲਣ ਵਾਲੀ ਸੈਨੇਟਾਈਜੇਸ਼ਨ ਮਸ਼ੀਨ, ਮਾਸਕ ਅਤੇ ਸਮਾਜਿਕ ਦੂਰੀ ਬਣਾਕੇ ਬੈਠਣ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ।

ਪ੍ਰਿੰ. ਸੁਖਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਸ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ ਅੱਜ 70 ਫੀਸਦੀ ਵਿਦਿਆਰਥੀ ਪੁੱਜੇ ਅਤੇ ਉਮੀਦ ਹੈ ਕਿ ਇਸੇ ਹਫਤੇ ਉਨ੍ਹਾਂ ਦੇ ਸਕੂਲ ‘ਚ ਸੌ ਫੀਸਦੀ ਬੱਚੇ ਆਉਣ ਲੱਗ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਿਡਲ ਪੱਧਰ ਤੱਕ ਦੇ ਬੱਚੇ ਵੀ ਸਕੂਲ ਦੇ ਗੇਟ ‘ਤੇ ਆ ਕੇ ਪੁੱਛਣ ਲੱਗੇ ਕਿ ਉਨ੍ਹਾਂ ਦੇ ਸਕੂਲ ਕਦੋਂ ਖੁੱਲ੍ਹਣਗੇ। ਬਹੁਤ ਸਾਰੇ ਮਾਪਿਆਂ ਨੇ ਵੀ ਮਿਡਲ ਤੱਕ ਦੇ ਬੱਚਿਆਂ ਦਾ ਵੀ ਸਕੂਲ ਲਗਾਉਣ ਦੀ ਮੰਗ ਉਠਾਈ।
ਪ੍ਰਿੰ. ਕਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ ਅੱਜ ਤਕਰੀਬਨ 30 ਫੀਸਦੀ ਵਿਦਿਆਰਥੀਆਂ ਨੇ ਹਾਜ਼ਰ ਹੋਏ। ਪਹਿਲਾ ਦਿਨ ਹੋਣ ਕਰਕੇ ਮਾਪਿਆਂ ‘ਚ ਭਾਵੇਂ ਅੱਜ ਕੁਝ ਸਹਿਮ ਸੀ ਪਰ ਉਮੀਦ ਹੈ ਕਿ ਅੱਜ ਹਾਜ਼ਰ ਹੋਏ ਬੱਚਿਆਂ ਦੁਆਰਾ ਕੀਤੇ ਸੰਚਾਰ ਰਾਹੀਂ ਇਸ ਹਫਤੇ ‘ਚ ਵੱਡੀ ਗਿਣਤੀ ‘ਚ ਵਿਦਿਆਰਥੀ ਸਕੂਲਾਂ ‘ਚ ਹਾਜ਼ਰ ਹੋ ਜਾਣਗੇ। ਪ੍ਰਿੰ. ਤੋਤਾ ਸਿੰਘ ਚਹਿਲ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ ਤਕਰੀਬਨ 25 ਫੀਸਦੀ ਵਿਦਿਆਰਥੀ ਹਾਜ਼ਰ ਹੋਏ। ਵਿਦਿਆਰਥੀਆਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਕੂਲ ਵੱਲੋਂ ਬੱਚਿਆਂ ਨੂੰ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ‘ਚ ਦੱਸਿਆ ਗਿਆ। ਸਕੂਲ ਵੱਲੋਂ ਸੈਨੇਟਾਈਜੇਸ਼ਨ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਲੋੜਵੰਦ ਵਿਦਿਆਰਥੀਆਂ ਲਈ ਮਾਸਕਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪ੍ਰਿੰ. ਰਜਨੀਸ਼ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਨੇ ਦੱਸਿਆ ਕਿ ਇਸ ਸਮੇਂ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਮਾਇਨੇ ਨਹੀਂ ਰੱਖਦੀ, ਸਗੋਂ ਸਕੂਲ ਖੁੱਲ੍ਹਣ ਨਾਲ ਹੀ ਮਾਹੌਲ ਬਣੇਗਾ।

ਅੱਜ ਵਿਦਿਆਰਥੀਆਂ ਵੱਲੋਂ ਮਿਲੇ ਹੁੰਗਾਰੇ ਤੋਂ ਮਲਟੀਪਰਪਜ਼ ਸਕੂਲ ਪਾਸੀ ਰੋਡ ਵਿਖੇ ਤਕਰੀਬਨ 40 ਕਿਲੋਮੀਟਰ ਦੂਰ ਪਿੰਡ ਸਿਉਣਾ ਤੋਂ ਪੜ੍ਹਨ ਆਉਂਦੇ ਵਿਦਿਆਰਥੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਦੇ ਦਿਨ ਦੀ ਬਹੁਤ ਬੇਤਾਬੀ ਨਾਲ ਉਡੀਕ ਕਰ ਰਿਹਾ ਸੀ। ਸਕੂਲ ‘ਚ ਆ ਕੇ ਜੋ ਮਹੌਲ ਮਿਲਦਾ ਹੈ, ਉਹ ਘਰ ‘ਚ ਨਹੀਂ ਮਿਲਦਾ। ਉਸ ਦਾ ਆਪਣੇ ਕਈ ਸਹਿਪਾਠੀਆਂ ਨਾਲ ਸੰਪਰਕ ਹੋਇਆ ਹੈ ਅਤੇ ਉਨ੍ਹਾਂ ਨੇ ਵੀ ਆਉਣ ਵਾਲੇ ਦਿਨਾਂ ‘ਚ ਸਕੂਲ ਆਉਣ ਦੀ ਇੱਛਾ ਪ੍ਰਗਟ ਕੀਤਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply