ਜੇਕਰ ਲੋਕ ਸਮੇਂ ਸਿਰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਡੇਂਗੂ ਦੀ ਸਥਿਤੀ ਗੰਭੀਰ ਹੋ ਸਕਦੀ

ਪਠਾਨਕੋਟ (ਰਜਿੰਦਰ ਸਿੰਘ ਰਾਜਨ ) : ਸ਼ਹਿਰ ਵਿੱਚ ਤਕਰੀਬਨ ਬਹੁਤ ਸਾਰੀਆਂ ਥਾਵਾਂ ‘ਤੇ ਸਰਵੇ ਦੌਰਾਨ ਸਿਹਤ ਵਿਭਾਗ ਨੂੰ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ । ਅੱਜ ਨੇੜੇ ਆਸ਼ਾ ਪੂਰਨੀ ਮੰਦਿਰ ਅਤੇ ਬੱਜਰੀ ਕੰਪਨੀ ਪਠਾਨਕੋਟ ਵਿੱਚ ਡੇਂਗੂ ਦੇ ਮਰੀਜ਼ ਦੀ ਸ਼ਨਾਖਤ ਹੋਈ। ਇਸ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪੀੜਤਾਂ ਦੇ ਘਰਾਂ ਦੇ ਆਲੇ ਦੁਆਲੇ ਇਕ ਸਰਵੇਖਣ ਕੀਤਾ ਅਤੇ ਮਿਲੇ ਲਾਰਵੇ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ। ਲੋਕਾਂ ਨੂੰ ਜਾਗਰੂਕ ਕੀਤਾ ਕਿ ਜੇਕਰ ਲੋਕ ਸਮੇਂ ਸਿਰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਡੇਂਗੂ ਸਥਿਤੀ ਗੰਭੀਰ ਹੋ ਸਕਦੀ ਹੈ ।

ਇਨ੍ਹਾਂ ਦੋਵਾਂ ਖੇਤਰਾਂ ਵਿੱਚ ਹੋਏ ਸਰਵੇਖਣ ਦੌਰਾਨ ਲਗਭਗ 84 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ।ਸਰਵੇਖਣ ਦੌਰਾਨ ਚਾਰ ਘਰਾਂ ਵਿੱਚ ਰੱਖੇ ਗਏ ਕੂਲਰ,ਫਰਿੱਜ ਦੀ ਬੈਕ ਸਾਈਡ ਟਰੇ ਅਤੇ ਗਮਲੇ ਵਿਚ ਮੱਛਰ ਦਾ ਲਾਰਵਾ ਮਿਲਿਆ ਹੈ, ਜੋ ਕਿ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ।

ਸਰਵੇਖਣ ਦੌਰਾਨ ਸਿਹਤ ਇੰਸਪੈਕਟਰ ਰਾਜ ਅਮ੍ਰਿਤ ਸਿਊ ਨੇ ਕਿਹਾ ਕਿ ਜੇਕਰ ਅਸੀਂ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾ ਲਈਏ ਤਾਂ ਕਾਫੀ ਹੱਦ ਤੱਕ ਅਸੀਂ ਇਸ ਤੋਂ ਬੱਚ ਸਕਦੇ ਹਾਂ । ਆਪਣੇ ਘਰਾਂ ਦੀ ਸਫਾਈ ਕਰਨ ਬਰਤਨ, ਕਬਾੜ ਦੀਆਂ ਚੀਜ਼ਾਂ ਅਤੇ ਕੂਲਰਾਂ ਦਾ ਪਾਣੀ ਸੁਕਾਓ ਤਾਂ ਜੋ ਡੇਂਗੂ ਮੱਛਰ ਨਾ ਰਹੇ. ਉਨ੍ਹਾਂ ਕਿਹਾ ਕਿ ਜਿੱਥੇ ਸਾਫ ਪਾਣੀ ਖੜ੍ਹੇ ਹੋਣ ਦੀ ਸੰਭਾਵਨਾ ਹੈ, ਉਥੇ ਨਿਸ਼ਚਤ ਤੌਰ ‘ਤੇ ਡੇਂਗੂ ਮੱਛਰ ਹੋਵੇਗਾ। ਅੰਤ ਵਿੱਚ ਟੀਮ ਨੇ ਡੇਂਗੂ ਪ੍ਰਭਾਵਤ ਦੋਵਾਂ ਇਲਾਕਿਆਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ। ਇਸ ਮੌਕੇ ਸਿਹਤ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਕੁਲਵਿੰਦਰ ਢਿੱਲੋਂ ਇੰਸੈਕਟ ਕੁਲੈਕਟਰ, ਰਜੇਸ਼ ਕੁਮਾਰ,ਰਵੀ ਕੁਮਾਰ ਅਤੇ ਭੁਪਿੰਦਰ ਸਿੰਘ ਸ਼ਾਮਲ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply